ਉੱਤਰਾਖੰਡ ’ਚ 2 ਤੋਂ ਵੱਧ ਬੱਚਿਆਂ ਵਾਲੇ ਉਮੀਦਵਾਰ ਲੜ ਸਕਣਗੇ ਪੰਚਾਇਤੀ ਚੋਣ

09/19/2019 7:52:56 PM

ਨੈਨੀਤਾਲ – ਪੰਚਾਇਤੀ ਚੋਣਾਂ ਨੂੰ ਲੈ ਕੇ ਉੱਤਰਾਖੰਡ ਹਾਈ ਕੋਰਟ ਨੇ ਵੀਰਵਾਰ ਇਕ ਅਹਿਮ ਫੈਸਲਾ ਦਿੱਤਾ। ਅਦਾਲਤ ਨੇ ਪੰਚਾਇਤ ਰਾਜ ਐਕਟ 2019 ਵਿਚ ਦਰਜ 2 ਬੱਚਿਆਂ ਦੀ ਵਿਵਸਥਾ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਜਿਨ੍ਹਾਂ ਦੇ 2 ਤੋਂ ਵੱਧ ਬੱਚੇ ਹਨ, ਉਹ ਵੀ ਪੰਚਾਇਤ ਦੀ ਚੋਣ ਲੜ ਸਕਣਗੇ। ਉਕਤ ਅਹਿਮ ਫੈਸਲਾ ਚੀਫ ਜਸਟਿਸ ਰਮੇਸ਼ ਰੰਗਨਾਥਨ ਅਤੇ ਜਸਟਿਸ ਆਲੋਕ ਕੁਮਾਰ ਵਰਮਾ 'ਤੇ ਆਧਾਰਿਤ 2 ਮੈਂਬਰੀ ਬੈਂਚ ਨੇ ਦਿੱਤਾ। ਪੰਚਾਇਤ ਰਾਜ ਐਕਟ ਵਿਚ ਸੋਧ ਵਿਰੁੱਧ ਹਾਈ ਕੋਰਟ ਵਿਚ ਵੱਖ-ਵੱਖ ਤਰ੍ਹਾਂ ਦੀਆਂ 8 ਪਟੀਸ਼ਨਾਂ ਦਾਇਰ ਹੋਈਆਂ ਸਨ। ਇਨ੍ਹਾਂ ਪਟੀਸ਼ਨਾਂ ਦੇ ਜ਼ਰੀਏ ਪੰਚਾਇਤ ਰਾਜ ਐਕਟ, 2019 'ਚ ਮੌਜੂਦ ਕਾਨੂੰਨੀ ਧਾਰਾ 8(1)(ਆਰ), ਸੈਕਸ਼ਨ 08(8) ਤੇ ਸੈਕਸ਼ਨ 10(ਸੀ) ਨੂੰ ਚੁਣੌਤੀ ਦਿੱਤੀ ਗਈ ਸੀ। ਪਟੀਸ਼ਨਕਰਤਾਵਾਂ ਨੂੰ ਮੁੱਖ ਤੌਰ 'ਤੇ ਇਸ 'ਤੇ ਇਤਰਾਜ ਹੈ ਕਿ ਧਾਰਾ 8(1)(ਆਰ), ਦੇ ਅਧੀਨ ਨਿਹਿਤ ਪ੍ਰਬੰਧਾਂ ਦੇ ਤਹਿਤ ਸਰਕਾਰ ਨੇ ਦੋ ਬੱਚਿਆਂ ਤੋਂ ਜ਼ਿਆਦਾ ਗਿਣਤੀ ਵਾਲੇ ਲੋਕਾਂ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਕਰ ਦਿੱਤਾ ਸੀ। ਜ਼ਿਆਦਾਤਰ ਪਟੀਸ਼ਨਕਰਤਾਵਾਂ ਵੱਲੋਂ ਇਸੇ ਪ੍ਰਬੰਧ ਨੂੰ ਚੁਣੌਤੀ ਦਿੱਤੀ ਗਈ।


Inder Prajapati

Content Editor

Related News