UP ''ਚ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, 10 ਡੀ.ਐੱਮ. ਸਮੇਤ 14 IPS ਅਫਸਰਾਂ ਦਾ ਤਬਾਦਲਾ

Sunday, Oct 24, 2021 - 12:03 AM (IST)

ਲਖਨਊ - ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਨੇ ਇੱਕ ਵਾਰ ਫਿਰ ਵੱਡਾ ਪ੍ਰਬੰਧਕੀ ਫੇਰਬਦਲ ਕੀਤਾ ਹੈ। ਸਰਕਾਰ ਨੇ ਪ੍ਰਦੇਸ਼ ਵਿੱਚ 14 ਆਈ.ਪੀ.ਐੱਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਅਨੁਰਾਗ ਬਾਲ ਨੂੰ ਬਾਰਾਬੰਕੀ ਦਾ ਐੱਸ.ਪੀ. ਬਣਾਇਆ ਗਿਆ ਹੈ। ਇਸ ਤੋਂ ਇਲਾਵਾ, 10 ਡੀ.ਐੱਮ. ਦਾ ਵੀ ਤਬਾਦਲਾ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਸੁਧੀਰ ਕੁਮਾਰ ਸਿੰਘ ਨੂੰ ਆਗਰਾ ਦਾ ਐੱਸ.ਐੱਸ.ਪੀ. ਬਣਾਇਆ ਗਿਆ। ਅਨੁਰਾਗ ਆਰਿਆ ਆਜ਼ਮਗੜ੍ਹ ਦੇ ਐੱਸ.ਪੀ. ਹੋਣਗੇ। ਆਕਾਸ਼ ਤੋਮਰ ਦਾ ਵੀ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਨੂੰ ਸਹਾਰਨਪੁਰ ਦਾ ਐੱਸ.ਐੱਸ.ਪੀ. ਨਿਯੁਕਤ ਕੀਤਾ ਗਿਆ ਹੈ।

ਜਿਨ੍ਹਾਂ ਆਈ.ਪੀ.ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਸ ਵਿੱਚ ਦਿਨੇਸ਼ ਤਿਵਾੜੀ ਦਾ ਨਾਮ ਵੀ ਸ਼ਾਮਲ ਹੈ। ਉਨ੍ਹਾਂ ਨੂੰ ਉਨਾਓ ਦਾ ਐੱਸ.ਪੀ. ਬਣਾਇਆ ਗਿਆ ਹੈ। ਚੰਦੌਲੀ ਦੇ ਐੱਸ.ਪੀ. ਅੰਕੁਰ ਅਗਰਵਾਲ ਨੂੰ ਨਿਯੁਕਤ ਕੀਤਾ ਗਿਆ।

ਇਹ ਵੀ ਪੜ੍ਹੋ - ਪ੍ਰਿਯੰਕਾ ਗਾਂਧੀ ਨੇ ਖੇਤ 'ਚ ਔਰਤਾਂ ਨਾਲ ਖਾਣਾ ਖਾਧਾ, ਜਨਤਾ ਨੂੰ ਦੱਸੇ ਕਾਂਗਰਸ ਦੇ 7 'ਵਾਅਦੇ'

ਇਸ ਤੋਂ ਇਲਾਵਾ, ਇਟਾਵਾ ਦੇ ਐੱਸ.ਐੱਸ.ਪੀ. ਜੈਪ੍ਰਕਾਸ਼ ਸਿੰਘ ਹੋਣਗੇ। ਉਥੇ ਹੀ, ਮੁਨੀਰਾਜ ਚੋਣ ਸੈੱਲ ਦੇ ਐੱਸ.ਪੀ. ਹੋਣਗੇ। ਐੱਸ ਚਿਨੱਪਾ ਵੀ.ਆਈ.ਪੀ. ਸੁਰੱਖਿਆ ਐੱਸ.ਪੀ. ਹੋਣਗੇ। ਬ੍ਰਜੇਸ਼ ਕੁਮਾਰ ਸਿੰਘ ਨੂੰ ਐੱਸ.ਪੀ. ਏ.ਟੀ.ਐੱਸ. ਬਣਾਇਆ ਗਿਆ ਹੈ। ਉਥੇ ਹੀ, ਅਵਿਨਾਸ਼ ਪੰਡਿਤ ਦਾ ਅਲੀਗੜ੍ਹ ਪੀ.ਏ.ਸੀ. ਵਿੱਚ ਤਬਾਦਲਾ ਕੀਤਾ ਗਿਆ ਹੈ।

ਯਮੁਨਾ ਪ੍ਰਸਾਦ ਨੂੰ ਬਰੇਲੀ ਵਿੱਚ ਇੰਟੈਲਿਜੈਂਸ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ। ਅਮਿਤ ਕੁਮਾਰ ਨੋਇਡਾ ਦੇ ਡੀ.ਸੀ.ਪੀ. ਹੋਣਗੇ। ਉਥੇ ਹੀ, ਅਖਿਲੇਸ਼ ਨਿਗਮ ਲਖਨਊ ਕੋਆਪਰੇਟਿਵ ਸੈਲ ਦੇ ਐੱਸ.ਪੀ. ਹੋਣਗੇ।

10 ਡੀ.ਐੱਮ. ਵੀ ਬਦਲੇ ਗਏ
ਇਸ ਤੋਂ ਇਲਾਵਾ, ਯੂ.ਪੀ. ਦੇ 10 ਜ਼ਿਲ੍ਹਿਆਂ ਦੇ ਡੀ.ਐੱਮ. ਦੇ ਵੀ ਤਬਾਦਲੇ ਹੋਏ ਹਨ। ਨੀਤੀਸ਼ ਕੁਮਾਰ ਨੂੰ ਅਯੁੱਧਿਆ ਦਾ ਨਵਾਂ ਡੀ.ਐੱਮ. ਬਣਾਇਆ ਗਿਆ। ਸੰਜੇ ਸਿੰਘ ਫਰੂਖਾਬਾਦ ਦੇ ਜ਼ਿਲ੍ਹਾ ਅਧਿਕਾਰੀ ਬਣਾਏ ਗਏ ਹਨ। ਮਾਨਵੇਂਦਰ ਬਰੇਲੀ ਦੇ ਡੀ.ਐੱਮ. ਬਣੇ ਹਨ। ਇਸ ਤੋਂ ਇਲਾਵਾ, ਰਵਿੰਦਰ ਕੁਮਾਰ ਨੂੰ ਝਾਂਸੀ ਦਾ ਡੀ.ਐੱਮ. ਬਣਾਇਆ ਗਿਆ ਹੈ। ਸੀ.ਪੀ. ਸਿੰਘ ਬੁਲੰਦਸ਼ਹਿਰ ਦੇ ਡੀ.ਐੱਮ. ਹੋਣਗੇ। ਉਥੇ ਹੀ, ਹਰਸ਼ਿਤਾ ਮਾਥੁਰ ਕਾਸਗੰਜ ਦੀ ਜ਼ਿਲ੍ਹਾ ਅਧਿਕਾਰੀ ਬਣਾਈ ਗਈ ਹਨ। ਸਤੇਂਦਰ ਕੁਮਾਰ ਮਹਾਰਾਜਗੰਜ ਦੇ ਡੀ.ਐੱਮ. ਨਿਯੁਕਤ ਕੀਤੇ ਗਏ ਹਨ। ਮਨੋਜ ਕੁਮਾਰ ਮਹੋਬਾ, ਨੇਹਾ ਪ੍ਰਕਾਸ਼ ਸ਼ਰਾਵਸਤੀ ਅਤੇ ਟੀਕੇ ਸ਼ਿਬੂ ਸੋਨਭੱਦਰ ਦੇ ਡੀ.ਐੱਮ. ਬਣੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News