ਵੈਸ਼ਣੋ ਦੇਵੀ ਦੇ ਦਰਬਾਰ ’ਚ ਪਹਿਲੇ 3 ਨਰਾਤਿਆਂ ਦੌਰਾਨ 1.25 ਲੱਖ ਸ਼ਰਧਾਲੂ ਹੋਏ ਨਤਮਸਤਕ
Wednesday, Oct 18, 2023 - 12:23 PM (IST)
ਕੱਟੜਾ (ਅਮਿਤ)- ਨਰਾਤਿਆਂ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਂ ਵੈਸ਼ਣੋ ਦੇਵੀ ਦੇ ਦਰਬਾਰ ਵਿਚ ਨਤਮਸਤਕ ਹੋਣ ਲਈ ਪੁੱਜ ਰਹੇ ਹਨ। ਅੰਕੜੇ ਦੱਸਦੇ ਹਨ ਕਿ ਪਹਿਲੇ 3 ਨਰਾਤਿਆਂ ਦੌਰਾਨ ਹੁਣ ਤੱਕ 1.25 ਲੱਖ ਸ਼ਰਧਾਲੂਆਂ ਨੇ ਮਾਂ ਵੈਸ਼ਣੋ ਦੇਵੀ ਦੇ ਦਰਬਾਰ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਹੈ। ਅਨੁਮਾਨ ਹੈ ਕਿ ਨਰਾਤਿਆਂ ਦੌਰਾਨ ਲਗਭਗ 3.5 ਲੱਖ ਸ਼ਰਧਾਲੂ ਵੈਸ਼ਣੋ ਦੇਵੀ ਭਵਨ ’ਤੇ ਨਤਮਸਤਕ ਹੋਣਗੇ। ਉਥੇ ਹੀ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਵਲੋਂ ਯਾਤਰਾ ਮਾਰਗ ’ਤੇ ਸਾਰੇ ਪ੍ਰਬੰਧ ਕੀਤੇ ਗਏ ਹਨ। ਰਜਿਸਟ੍ਰੇਸ਼ਨ ਰੂਮ ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲੇ ਨਰਾਤੇ ’ਤੇ 45,000 ਸ਼ਰਧਾਲੂ, ਦੂਜੇ ਨਰਾਤੇ ’ਤੇ 41,164 ਸ਼ਰਧਾਲੂ ਵੈਸ਼ਣੋ ਦੇਵੀ ਦਰਬਾਰ ’ਤੇ ਨਤਮਸਤਕ ਹੋਏ ਸਨ।
ਇਹ ਵੀ ਪੜ੍ਹੋ : 13 ਸਾਲਾ ਅੰਗਦ ਨੇ ਲੱਦਾਖ ’ਚ 19,024 ਫੁੱਟ ਦੀ ਉੱਚਾਈ ’ਤੇ ਬਣਾਇਆ ਟਰੇਨਿੰਗ ਦਾ ਰਿਕਾਰਡ
ਉਥੇ ਹੀ ਮੰਗਲਵਾਰ ਨੂੰ ਤੀਜੇ ਨਰਾਤੇ ’ਤੇ ਦੇਰ ਰਾਤ ਤੱਕ 40,000 ਸ਼ਰਧਾਲੂ ਯਾਤਰਾ ਰਜਿਸਟ੍ਰੇਸ਼ਨ ਆਰ. ਐੱਫ. ਆਈ. ਡੀ. ਹਾਸਲ ਕਰ ਕੇ ਵੈਸ਼ਣੋ ਦੇਵੀ ਭਵਨ ਵੱਲ ਰਵਾਨਾ ਹੋਏ ਸਨ। ਉਥੇ ਹੀ ਮੰਗਲਵਾਰ ਨੂੰ ਵੀ ਵੈਸ਼ਣੋ ਦੇਵੀ ਭਵਨ ਸਮੇਤ ਕੱਟੜਾ ਵਿਚ ਰੁਕ-ਰੁਕ ਕੇ ਮੀਂਹ ਜਾਰੀ ਰਿਹਾ, ਜਿਸ ਦੌਰਾਨ ਸ਼ਰਧਾਲੂ ਬਰਸਾਤੀ ਅਤੇ ਗਰਮ ਕੱਪੜੇ ਪਹਿਨੇ ਹੋਏ ਯਾਤਰਾ ਮਾਰਗ ’ਤੇ ਅੱਗੇ ਵਧਦੇ ਨਜ਼ਰ ਆਏ। ਖਰਾਬ ਮੌਸਮ ਕਾਰਨ ਕੱਟੜਾ ਤੋਂ ਸਾਂਝੀ ਛੱਤ ਦਰਮਿਆਨ ਚੱਲਣ ਵਾਲੀ ਹੈਲੀਕਾਪਟਰ ਸੇਵਾ ਮੰਗਲਵਾਰ ਨੂੰ ਵੀ ਪ੍ਰਭਾਵਿਤ ਰਹੀ। ਉਥੇ ਹੀ ਤੇਜ਼ ਹਵਾਵਾਂ ਕਾਰਨ ਵੈਸ਼ਣੋ ਦੇਵੀ ਭਵਨ ਤੋਂ ਭੈਰਵ ਘਾਟੀ ਲਈ ਚੱਲਣ ਵਾਲੀ ਰੋਪਵੇਅ ਸੇਵਾ ਵੀ ਲਗਭਗ ਪ੍ਰਭਾਵਿਤ ਹੀ ਰਹੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8