ਪ੍ਰੇਮਿਕਾ ਦੇ ਰਿਸ਼ਤੇ ਦੀ ਖਬਰ ਸੁਣ ਕੇ ਪ੍ਰੇਮੀ ਨੇ ਕਰ ਦਿੱਤਾ ਅਜਿਹਾ ਕਾਂਡ, ਦੋ ਘਰਾਂ ''ਚ ਛਾਇਆ ਮਾਤਮ

03/21/2017 9:48:28 AM

ਸ਼ਾਹਜਹਾਂਪੁਰ— ਯੂ.ਪੀ. ਦੇ ਸ਼ਾਹਜਹਾਂਪੁਰ ਜ਼ਿਲੇ ''ਚ ਇਕ ਸਿਰਫਿਰੇ ਆਸ਼ਿਕ ਨੇ ਲੜਕੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਮੌਕੇ ''ਤੇ ਹੀ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਤੋਂ ਮ੍ਰਿਤਕਾ ਦੇ ਘਰ ''ਚ ਮਾਤਮ ਛਾਇਆ ਹੋਇਆ ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਲੜਕੀ ਦੇ ਘਰਵਾਲੇ ਉਸ ਦਾ ਵਿਆਹ ਕਿਤੇ ਹੋਰ ਕਰਨਾ ਚਾਹੁੰਦੇ ਸਨ, ਇਸ ਲਈ ਦੋਸ਼ੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਜਾਣਕਾਰੀ ਮੁਤਾਬਕ ਮਾਮਲਾ ਸ਼ਾਹਜਹਾਂਪੁਰ ਦੇ ਜਲਾਲਾਬਾਦ ਥਾਣਾ ਖੇਤਰ ਦਾ ਹੈ। ਇੱਥੋਂ ਦੀ ਰਹਿਣ ਵਾਲੇ ਲਾਲੂ ਯਾਦਵ (24) ਨੇ ਗੁਆਂਢ ''ਚ ਰਹਿਣ ਵਾਲੀ ਸ਼ਿਵਾਨੀ ਤਿਵਾੜੀ (20) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਲਾਲੂ ਨੇ ਵੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੋਸ਼ੀ ਨੇ ਲੜਕੀ ਦੇ ਘਰ ਦਾਖਲ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਨੇੜੇ ਦੇ ਲੋਕਾਂ ਦੀ ਮੰਨੀਏ ਤਾਂ ਪਿਛਲੇ 3 ਸਾਲ ਤੋਂ ਲਾਲੂ ਅਤੇ ਸ਼ਿਵਾਨੀ ਵਿਚਕਾਰ ਪ੍ਰੇਮ ਸੰਬੰਧ ਚੱਲ ਰਹੇ ਸਨ। ਲਾਲੂ ਆਪਣੇ ਘਰ ਨਹੀਂ ਜਾਂਦਾ ਸੀ ਅਤੇ ਵਧੇਰੇ ਉਹ ਸ਼ਿਵਾਨੀ ਦੇ ਘਰ ਹੀ ਰਹਿੰਦਾ ਸੀ। ਲਾਲੂ ਟਰੱਕ ਚਾਲਕ ਸੀ। ਦੋਵੇਂ ਇਕ-ਦੂਜੇ ਨਾਲ ਘਰੋਂ ਬਾਹਰ ਵੀ ਮਿਲਿਆ ਕਰਦੇ ਸਨ। ਜਾਤੀ ਵੱਖਰੀ ਹੋਣ ਕਾਰਨ ਦੋਹਾਂ ਦਾ ਵਿਆਹ ਨਹੀਂ ਹੋ ਰਿਹਾ ਸੀ। ਇਸੇ ਕਾਰਨ ਲੜਕੀ ਨੂੰ ਗੋਲੀ ਮਾਰਨ ਤੋਂ ਬਾਅਦ ਪ੍ਰੇਮੀ ਨੇ ਖੁਦ ਵੀ ਖੁਦਕੁਸ਼ੀ ਕਰ ਲਈ। ਮੌਕੇ ''ਤੇ ਪਹੁੰਚੀ ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਮ੍ਰਿਤਕਾ ਸ਼ਿਵਾਨੀ ਦੀ ਮਾਂ ਨੇ ਕਮਲੇਸ਼ ਤਿਵਾੜੀ ਦਾ ਕਹਿਣਾ ਹੈ ਕਿ ਲਾਲੂ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਸ਼ਿਵਾਨੀ ਦਾ ਪਿਤਾ ਉਸ ਲਈ ਰਿਸ਼ਤਾ ਦੇਖਣ ਗਿਆ ਸੀ। ਉਹ ਛੇਤੀ ਤੋਂ ਛੇਤੀ ਉਸ ਦਾ ਵਿਆਹ ਕਰਨਾ ਚਾਹੁੰਦਾ ਸੀ। ਇਸੇ ਕਾਰਨ ਲਾਲੂ ਨੇ ਸ਼ਿਵਾਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ''ਚ ਖੁਦ ਵੀ ਖੁਦਕੁਸ਼ੀ ਕਰ ਲਈ।


Related News