ਓਡਿਸ਼ਾ ’ਚ ਮਾਸਕ ਨਹੀਂ ਤਾਂ ਪੈਟਰੋਲ ਨਹੀਂ ਮਿਲੇਗਾ
Saturday, Apr 11, 2020 - 12:54 AM (IST)

ਭੁਵਨੇਸ਼ਵਰ (ਭਾਸ਼ਾ) – ਓਡਿਸ਼ਾ ’ਚ ਘਰਾਂ ਤੋਂ ਬਾਹਰ ਜਾਣ ’ਤੇ ਲੋਕਾਂ ਲਈ ਮਾਸਕ ਜ਼ਰੂਰੀ ਬਣਾਉਣ ਸਬੰਧੀ ਸਰਕਾਰ ਦੇ ਹੁਕਮ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੂਰੇ ਸੂਬੇ ਵਿਚ ਪੈਟਰੋਲ ਪੰਪਾਂ ਨੇ ਸ਼ੁੱਕਰਵਾਰ ਤੋਂ ਇਹ ਨਿਯਮ ਸ਼ੁਰੂ ਕਰ ਦਿੱਤਾ ਕਿ ‘ਮਾਸਕ ਨਹੀਂ ਤਾਂ ਪੈਟਰੋਲ/ਡੀਜ਼ਲ/ਸੀ. ਐੱਨ. ਜੀ. ਵੀ ਨਹੀਂ।’ ਉਤਕਲ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੰਜੇ ਲਾਥ ਨੇ ਇਥੇ ਪੈਟਰੋਲ ਪੰਪਾਂ ਦੇ ਇਸ ਫੈਸਲੇ ਦਾ ਐਲਾਨ ਕੀਤਾ। ਸੂਬੇ ਵਿਚ ਕਰੀਬ 1600 ਪੈਟਰੋਲ ਪੰਪ ਹਨ।