ਵਿਆਹ ''ਚ ਡੀਜੇ ਵਜਾਉਣ ਨੂੰ ਲੈ ਕੇ ਵਿਵਾਦ ਹੋਇਆ ਹਿੰਸਕ, ਲਾੜੇ ਵਲੋਂ ਚਲਾਈ ਗੋਲੀ ਨਾਲ ਇਕ ਵਿਅਕਤੀ ਮੌਤ

05/10/2022 4:23:35 PM

ਮੁਜ਼ੱਫਰਨਗਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਸ਼ਾਹਪੁਰ ਥਾਣਾ ਖੇਤਰ 'ਚ ਇਕ ਵਿਆਹ ਸਮਾਰੋਹ 'ਚ ਡੀਜੇ ਵਜਾਉਣ ਨੂੰ ਲੈ ਕੇ ਹੋਈ ਗੋਲੀਬਾਰੀ 'ਚ ਲਾੜੀ ਪੱਖ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਮਾਮਲੇ 'ਚ ਪੁਲਸ ਨੇ ਲਾੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਅਤੁਲ ਸ਼੍ਰੀਵਾਸਤਵ ਨੇ ਦੱਸਿਆ ਕਿ ਘਟਨਾ ਸੋਮਵਾਰ ਨੂੰ ਉਸ ਸਮੇਂ ਵਾਪਰੀ, ਜਦੋਂ ਸ਼ਾਹਪੁਰ ਖੇਤਰ ਦੇ ਬਸਿਕਲਾਂ ਪਿੰਡ 'ਚ ਡੀਜੇ ਵਜਾਉਣ ਦੇ ਵਿਵਾਦ 'ਚ ਲਾੜੇ ਇਫਿਤਖਾਰ ਨੇ ਲਾੜੀ ਪੱਖ ਦੇ ਜ਼ਫਰ ਅਲੀ ਨੂੰ ਗੋਲੀ ਮਾਰ ਦਿੱਤੀ। ਅਲੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ : ਵਿਆਹ 'ਚ ਡੀਜੇ ਵਜਾਉਣ ਨੂੰ ਲੈ ਕੇ ਵਿਵਾਦ ਹੋਇਆ ਹਿੰਸਕ, ਲਾੜੇ ਵਲੋਂ ਚਲਾਈ ਗੋਲੀ ਨਾਲ ਇਕ ਵਿਅਕਤੀ ਮੌਤ

ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਸੰਬੰਧ 'ਚ ਮਾਮਲਾ ਦਰਜ ਕਰ ਕੇ ਇਫਿਤਖਾਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜ਼ਫਰ ਅਲੀ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਪੁਲਸ ਅਨੁਸਾਰ ਨਿਕਾਹ ਦੌਰਾਨ ਕੁਝ ਲੋਕਾਂ ਨੇ ਡੀਜੇ ਵਜਾਉਣ ਨੂੰ ਲੈ ਕੇ ਵਿਰੋਧ ਕੀਤਾ। ਇਸ ਨੂੰ ਲੈ ਕੇ ਲਾੜਾ-ਲਾੜੀ ਪੱਖ ਦੇ ਲੋਕ ਆਪਸ 'ਚ ਭਿੜ ਗਏ ਅਤੇ ਵਿਵਾਦ ਹਿੰਸਕ ਹੋ ਗਿਆ ਅਤੇ ਲਾੜੇ ਇਫਿਤਖਾਰ ਨੇ ਗੋਲੀਆਂ ਚਲਾ ਦਿੱਤੀਆਂ। ਇਸ ਵਿਚ ਤਣਾਅ ਘੱਟ ਕਰਨ ਲਈ ਪਿੰਡ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਐਡੀਸ਼ਨਲ ਪੁਲਸ ਫ਼ੋਰਸ ਤਾਇਨਾਤ ਕਰ ਦਿੱਤੀ ਗਈ ਹੈ। ਲਾੜਾ-ਲਾੜੀ ਬਸਿਕਲਾ ਪਿੰਡ ਦੇ ਹੀ ਰਹਿਣ ਵਾਲੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News