ਮਹਾਰਾਸ਼ਟਰ ''ਚ ਕੋਰੋਨਾ ਦੇ 41,434 ਨਵੇਂ ਮਾਮਲੇ ਆਏ ਸਾਹਮਣੇ, 13 ਮਰੀਜ਼ਾਂ ਦੀ ਹੋਈ ਮੌਤ
Sunday, Jan 09, 2022 - 01:45 AM (IST)
ਮੁੰਬਈ-ਮਹਾਰਾਸ਼ਟਰ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 41,434 ਨਵੇਂ ਮਾਮਲੇ ਸਾਹਮਣੇ ਆਏ ਅਤੇ 13 ਮਰੀਜ਼ਾਂ ਦੀ ਮੌਤ ਹੋ ਗਈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸੂਬੇ 'ਚ ਇਨਫੈਕਟਿਡਾਂ ਦੀ ਕੁੱਲ ਗਿਣਤੀ 68,75,656 ਜਦਕਿ ਮ੍ਰਿਤਕਾਂ ਦੀ ਗਿਣਤੀ 1,41,627 ਹੋ ਗਈ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਪਰਗਟ ਸਿੰਘ ਨੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਮੰਨੀਆਂ ਮੰਗਾਂ
ਮਹਾਰਾਸ਼ਟਰ 'ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਫਿਲਹਾਲ 1,73,238 ਹੈ। ਸ਼ੁੱਕਰਵਾਰ ਨੂੰ ਸੂਬੇ 'ਚ ਇਨਫੈਕਸ਼ਨ ਦੇ 40,925 ਮਾਮਲੇ ਸਾਹਮਣੇ ਆਏ ਸਨ ਅਤੇ 20 ਮਰੀਜ਼ਾਂ ਦੀ ਮੌਤ ਹੋਈ ਸੀ। ਸੂਬੇ 'ਚ ਸ਼ਨੀਵਾਰ ਨੂੰ ਲਗਭਗ 1,95,844 ਦੀ ਜਾਂਚ ਕੀਤੀ ਗਈ। ਹੁਣ ਤੱਕ ਕੁੱਲ 7,03,42,173 ਦੀ ਜਾਂਚ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਨੇਪਾਲ : ਪ੍ਰਚੰਡ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ PM ਦੇਊਬਾ ਹੋਏ ਇਕਾਂਤਵਾਸ
9,761 ਲੋਕਾਂ ਨੂੰ ਇਨਫੈਕਸ਼ਨ ਤੋਂ ਉਭਰਨ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਮਿਲ ਗਈ ਜਿਸ ਦੇ ਨਾਲ ਹੀ ਠੀਕ ਹੋ ਚੁੱਕੇ ਲੋਕਾਂ ਦੀ ਗਿਣਤੀ ਵਧ ਕੇ 65,57,081 ਹੋ ਗਈ। ਇਨਫੈਕਸ਼ਨ ਤੋਂ ਉਭਰਨ ਦੀ ਦਰ 95.37 ਫੀਸਦੀ ਜਦਕਿ ਮੌਤ ਦਰ 2.05 ਫੀਸਦੀ ਹੈ। ਸੂਬੇ ਦੀ ਰਾਜਧਾਨੀ ਮੁੰਬਈ 'ਚ ਇਨਫੈਕਸ਼ਨ ਦੇ 20,318 ਮਾਮਲੇ ਸਾਹਮਣੇ ਆਏ ਅਤੇ ਪੰਜ ਮਰੀਜ਼ਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਭਾਰਤ ਬਾਇਓਟੈੱਕ ਦਾ ਦਾਅਵਾ : ਕੋਰੋਨਾ ਵਿਰੁੱਧ ਬੂਸਟਰ ਖੁਰਾਕ ਦੇ ਤੌਰ 'ਤੇ ਕੋਵੈਕਸੀਨ ਸੁਰੱਖਿਅਤ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।