ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਸਾਨਾਂ ਦੇ ਹਿੱਤ ’ਚ ਲਿਆ ਵੱਡਾ ਫ਼ੈਸਲਾ

Tuesday, Sep 22, 2020 - 06:22 PM (IST)

ਭੋਪਾਲ (ਭਾਸ਼ਾ)— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਦੇਸ਼ ਦੇ ਕਿਸਾਨਾਂ ਦੇ ਹਿੱਤ ’ਚ ਵੱਡਾ ਫ਼ੈਸਲਾ ਲਿਆ ਹੈ। ਸ਼ਿਵਰਾਜ ਸਿੰਘ ਨੇ ਹਰੇਕ ਕਿਸਾਨ ਪਰਿਵਾਰ ਦੇ ਖਾਤੇ ’ਚ ਦੋ ਬਰਾਬਰ ਕਿਸ਼ਤਾਂ ’ਚ 4 ਹਜ਼ਾਰ ਰੁਪਏ ਦੇ ਭੁਗਤਾਨ ਕਰਨ ਦਾ ਐਲਾਨ ਕੀਤਾ ਹੈ। ਮੱਧ ਪ੍ਰਦੇਸ਼ ਸਰਕਾਰ ਵਲੋਂ ਇਹ ਲਾਭ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ’ਚ ਰਜਿਸਟਡ ਕਿਸਾਨਾਂ ਨੂੰ ਦਿੱਤਾ ਜਾਵੇਗਾ। ਇਸ ਯੋਜਨਾ ਤਹਿਤ ਕੇਂਦਰ ਸਰਕਾਰ ਹਰ ਸਾਲ 6 ਹਜ਼ਾਰ ਰੁਪਏ ਦੀ ਰਕਮ, ਤਿੰਨ ਬਰਾਬਰ ਕਿਸ਼ਤਾਂ ਵਿਚ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਜਮ੍ਹਾਂ ਕਰਾਉਂਦੀ ਹੈ। 

PunjabKesari

ਮੁੱਖ ਮੰਤਰੀ ਚੌਹਾਨ ਨੇ ਮੰਗਲਵਾਰ ਨੂੰ ਟਵੀਟ ਕੀਤਾ ਕਿ ਇਸ ਕੜੀ ਵਿਚ ਪਹਿਲੇ ਪੜਾਅ ਵਿਚ ਪ੍ਰਦੇਸ਼ ’ਚ ਮੁੱਖ ਮੰਤਰੀ ਕਿਸਾਨ ਕਲਿਆਣ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਪ੍ਰਧਾਨ ਮੰਤਰੀ ਸਨਮਾਨ ਨਿਧੀ ਦੇ ਸਾਰੇ ਯੋਗ ਪਾਤਰ ਕਿਸਾਨ ਪਰਿਵਾਰਾਂ ਨੂੰ ਇਕ ਵਿੱਤੀ ਸਾਲ ’ਚ ਦੋ ਕਿਸ਼ਤਾਂ ’ਚ ਕੁੱਲ 4 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਦਾ ਕਲਿਆਣ ਮੇਰੀ ਜ਼ਿੰਦਗੀ ਦਾ ਟੀਚਾ ਹੈ। ਕਿਸਾਨਾਂ ਦੇ ਵਿਕਾਸ ਲਈ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਦੇ ਹਿੱਤ ਵਿਚ ਜੋ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਉਦਾਹਰਣ ਵਜੋਂ- ਮਾਲੀਆ ਬੁੱਕ ਸਰਕੂਲਰ ਸੈਕਸ਼ਨ6(4) ਤਹਿਤ ਰਾਹਤ ਦੇਣਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਜ਼ੀਰੋ ਫ਼ੀਸਦੀ ਵਿਆਜ਼ ’ਤੇ ਕਰਜ਼ ਦੇਣਾ, ਪ੍ਰਧਾਨ ਮੰਤਰੀ ਫ਼ਸਲ ਬੀਮਾ ਆਦਿ ਸਾਰੀਆਂ ਯੋਜਨਾਵਾਂ ਨੂੰ ਇਕ ਪੈਕੇਜ ਦੇ ਰੂਪ ਵਿਚ ਸ਼ਾਮਲ ਕਰ ਕੇ ਲਾਗੂ ਕੀਤਾ ਜਾਵੇਗਾ। 

PunjabKesari

ਇਕ ਹੋਰ ਟਵੀਟ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਕਲਿਆਣ ਲਈ ਵਚਨਬੱਧ ਹਾਂ। ਅਸੀਂ ਜ਼ੀਰੋ ਫ਼ੀਸਦੀ ਵਿਆਜ਼ ਦਰ ’ਤੇ ਕਰਜ਼ ਦੀ ਯੋਜਨਾ ਨੂੰ ਫਿਰ ਤੋਂ ਲਾਗੂ ਕੀਤਾ। ਕਿਸਾਨ ਸਨਮਾਨ ਨਿਧੀ ਅਤੇ ਬੀਮਾ ਯੋਜਨਾ ਦਾ ਪੂਰਾ ਹਿੱਤ ਲਾਭ ਦਿੱਤਾ। ਅਨਾਜ ਦੀ ਖਰੀਦ ਕਰ ਕੇ 27 ਹਜ਼ਾਰ ਕਰੋੜ ਤੋਂ ਵੱਧ ਭੁਗਤਾਨ ਕੀਤਾ। ਅਸੀਂ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ’ਚ ਕੋਈ ਕਸਰ ਨਹੀਂ ਛੱਡਾਂਗੇ। ਇਸ ਤੋਂ ਪਹਿਲਾਂ ਚੌਹਾਨ ਨੇ ਇੱਥੇ ਇਕ ਪ੍ਰੋਗਰਾਮ ਵਿਚ ਜ਼ੀਰੋ ਫ਼ੀਸਦੀ ਵਿਆਜ਼ ’ਤੇ ਕਿਸਾਨਾਂ ਦੇ ਖਾਤੇ ’ਚ 800 ਕਰੋੜ ਰੁਪਏ ਦਾ ਕਰਜ਼ ਟਰਾਂਸਫਰ ਕੀਤਾ।

PunjabKesari


Tanu

Content Editor

Related News