ਅਨੋਖਾ ਮਾਮਲਾ : ਸੱਸ-ਸਹੁਰੇ ਨੇ ਪੁਨਰ ਵਿਆਹ ਕਰਵਾਉਣ ਲਈ ਨੂੰਹ-ਜਵਾਈ ਲਈ ਲੱਭਿਆ ਰਿਸ਼ਤਾ

11/27/2022 2:56:13 PM

ਖੰਡਵਾ- ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਇਕ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ। ਇੱਥੇ ਵਿਧਵਾ ਨੂੰਹ ਅਤੇ ਜਵਾਈ ਲਈ ਰਿਸ਼ਤਾ ਲੱਭਣ ਤੋਂ ਲੈ ਕੇ ਵਿਆਹ ਕਰਵਾਉਣ ਦੀ ਜ਼ਿੰਮੇਵਾਰ ਦੋਹਾਂ ਪੱਖਾਂ ਵਲੋਂ ਮਾਤਾ-ਪਿਤਾ ਦੀ ਬਜਾਏ ਸੱਸ-ਸਹੁਰੇ ਨੇ ਨਿਭਾਈ। ਇਸ ਜੋੜੇ ਨੇ ਵਿਆਹ ਦੇ ਕੁਝ ਸਾਲ ਬਾਅਦ ਹੀ ਆਪਣੇ-ਆਪਣੇ ਜੀਵਨਸਾਥੀ ਨੂੰ ਗੁਆ ਦਿੱਤਾ ਸੀ। ਦੱਸਣਯੋਗ ਹੈ ਕਿ ਖਰਗੋਨ ਵਾਸੀ ਰਾਮਚੰਦਰ ਰਾਠੌੜ ਅਤੇ ਗਾਇਤਰੀ ਰਾਠੌੜ ਦੇ ਪੁੱਤਰ ਅਭਿਸ਼ੇਕ ਦਾ 5 ਸਾਲ ਪਹਿਲੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਇਸ ਕਾਰਨ ਨੂੰਹ ਅਤੇ 7 ਸਾਲ ਦੀ ਪੋਤੀ ਦਿਵਾਂਸ਼ੀ ਉਦਾਸ ਰਹਿਣ ਲੱਗੀਆਂ। ਇਨ੍ਹਾਂ ਦੀ ਪਰੇਸ਼ਾਨੀ ਦੇਖ ਸੱਸ-ਸਹੁਰੇ ਨੇ ਕਈ ਸਮਾਜਿਕ ਬੰਧਨਾਂ ਨੂੰ ਤੋੜ ਨੂੰਹ ਦਾ ਪੁਨਰ ਵਿਆਹ ਕਰਵਾਉਣ ਦਾ ਮਨ ਬਣਾਇਆ। ਆਖ਼ਰਕਾਰ 5 ਸਾਲ ਦੀ ਮਿਹਨਤ ਕੰਮ ਆਈ ਅਤੇ ਉਨ੍ਹਾਂ ਨੇ ਆਪਣੀ ਨੂੰਹ ਲਈ ਲਾੜਾ ਲੱਭ ਲਿਆ।

ਇਹ ਵੀ ਪੜ੍ਹੋ : ਤੇਲੰਗਾਨਾ : ਪਿਤਾ ਵਲੋਂ ਵਿਦੇਸ਼ ਤੋਂ ਲਿਆਂਦੀ ਚਾਕਲੇਟ ਖਾਣ ਨਾਲ 8 ਸਾਲਾ ਬੱਚੇ ਦੀ ਮੌਤ

ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਖੰਡਵਾ ਵਾਸੀ ਦਿਨੇਸ਼ ਦਾ ਰਿਸ਼ਤਾ ਵੀ ਮਾਤਾ-ਪਿਤਾ ਨੇ ਨਹੀਂ ਸਗੋਂ ਸੱਸ-ਸਹੁਰੇ ਨੇ ਹੀ ਤੈਅ ਕੀਤਾ। ਦਿਨੇਸ਼ ਦੀ ਪਤਨੀ ਦਾ ਕੋਰੋਨਾ 'ਚ ਦਿਹਾਂਤ ਹੋ ਗਿਆ ਸੀ। ਦਿਨੇਸ਼ ਦੀਆਂ 2 ਧੀਆਂ ਹਨ। ਇਨ੍ਹਾਂ ਧੀਆਂ ਦੇ ਭਵਿੱਖ ਲਈ ਦਿਨੇਸ਼ ਦੀ ਸੱਸ ਸ਼ਕੁੰਤਲਾ ਰਾਠੌੜ ਅਤੇ ਸਹੁਰੇ ਮੋਹਨਲਾਲ ਰਾਠੌਕ ਨੇ ਜਵਾਈ ਲਈ ਨੂੰਹ ਦੀ ਤਲਾਸ਼ ਸੀ, ਜੋ ਪੂਰੀ ਹੋਈ। ਸ਼ਨੀਵਾਰ ਨੂੰ ਦਿਨੇਸ਼ ਅਤੇ ਮੋਨਿਕਾ ਦਾ ਪੁਨਰ ਵਿਆਹ ਕਰਵਾਇਆ ਗਿਆ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News