ਸਹੁਰੇ ਪਰਿਵਾਰ ਦੀ ਸ਼ਰਮਨਾਕ ਕਰਤੂਤ, ਨੂੰਹ ਨਾਲ ਕੀਤੀ ਇਸ ਹਰਕਤ ਨੇ ਉਡਾਏ ਹੋਸ਼

Tuesday, Nov 12, 2024 - 05:54 PM (IST)

ਸਹੁਰੇ ਪਰਿਵਾਰ ਦੀ ਸ਼ਰਮਨਾਕ ਕਰਤੂਤ, ਨੂੰਹ ਨਾਲ ਕੀਤੀ ਇਸ ਹਰਕਤ ਨੇ ਉਡਾਏ ਹੋਸ਼

ਨੈਸ਼ਨਲ ਡੈਸਕ- ਨੂੰਹ ਦੇ ਬੈਡਰੂਮ 'ਚ ਸਹੁਰੇ ਪਰਿਵਾਰ ਵਾਲਿਆਂ ਨੇ ਹਿਡਨ ਕੈਮਰਾ ਲਗਾ ਦਿੱਤਾ। ਜਿਸ ਦੀ ਜਾਣਕਾਰੀ ਜਦੋਂ ਨੂੰਹ ਨੂੰ ਲੱਗੀ ਤਾਂ ਉਸ ਨੇ ਆਪਣੇ ਪਤੀ ਅਤੇ ਸੱਸ-ਸਹੁਰੇ ਖ਼ਿਲਾਫ਼ ਥਾਣੇ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ। ਪੁਲਸ ਨੇ ਇਸ ਮਾਮਲੇ 'ਚ ਤਿੰਨ ਲੋਕਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਸਹੁਰੇ ਪਰਿਵਾਰ ਨੇ ਨੂੰਹ ਨਾਲ ਕੁੱਟਮਾਰ ਦੀਆਂ ਘਟਨਾਵਾਂ ਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਖੇਕੜਾ ਥਾਣਾ ਖੇਤਰ ਦੇ ਰਟੌਲ ਪਿੰਡ 'ਚ ਇਕ ਮਾਮਲਾ ਅਜਿਹਾ ਸਾਹਮਣੇ ਆਇਆ, ਜਿੱਥੇ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਨੂੰਹ ਨੂੰ ਬਲੈਕਮੇਲ ਕਰਨ ਲਈ ਸੱਸ-ਸਹੁਰੇ ਅਤੇ ਪਤੀ ਨੇ ਉਸ ਦੇ ਬੈੱਡਰੂਮ 'ਚ ਹਿਡਨ ਕੈਮਰਾ ਹੀ ਲਗਵਾ ਦਿੱਤਾ। ਨੂੰਹ ਨੂੰ ਬੈਡਰੂਮ 'ਚ ਕੈਮਰਾ ਲੱਗਾ ਹੋਣ ਦੀ ਜਾਣਕਾਰੀ ਹੋਈ ਤਾਂ ਮਾਮਲਾ ਥਾਣੇ ਪਹੁੰਚ ਗਿਆ। ਤਿੰਨ ਦੋਸ਼ੀਆਂ 'ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪੂਰੀ ਵਾਰਦਾਤ ਉੱਤਰ ਪ੍ਰਦੇਸ਼ 'ਚ ਬਾਗਪਤ ਦੇ ਖੇਕੜਾ ਥਾਣਾ ਖੇਤਰ ਦੀ ਹੈ।  

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ 'ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਐਡੀਸ਼ਨਲ ਪੁਲਸ ਸੁਪਰਡੈਂਟ ਨਰਿੰਦਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਖੇਕੜਾ ਕੋਤਵਾਲੀ ਖੇਤਰ ਦੇ ਰਟੌਲ ਪਿੰਡ ਦੀ ਰਹਿਣ ਵਾਲੀ ਪੁਸ਼ਪਾ ਦਾ  ਵਿਆਹ 5 ਸਾਲ ਪਹਿਲੇ ਕਰਾਵਲਨਗਰ ਦੇ ਥਾਣਾ ਦਿਆਲਪੁਰ ਖੇਤਰ ਦੇ ਰੋਸ਼ਨ ਵਿਹਾਰ 'ਚ ਜਿਤੇਂਦਰ ਕੁਮਾਰ ਨਾਲ ਹੋਇਆ ਸੀ। ਕੁੜੀ ਦੇ ਪੇਕੇ ਵਾਲਿਆਂ ਅਨੁਸਾਰ,  ਵਿਆਹ 'ਚ ਸਹੁਰੇ ਪੱਖ ਦੇ ਲੋਕਾਂ ਨੂੰ ਆਲਟੋ ਕਾਰ, ਲਗਭਗ 25 ਲੱਖ ਰੁਪਏ ਦੇ ਗਹਿਣੇ, ਸਾਮਾਨ ਤੋਂ ਇਲਾਵਾ ਨਕਦੀ ਵੀ ਦਿੱਤੀ ਸੀ। ਵਿਆਹ ਦੇ ਕੁਝ ਮਹੀਨੇ ਬਾਅਦ ਹੀ ਪਤੀ ਜਿਤੇਂਦਰ ਕੁਮਾਰ, ਸਹੁਰੇ ਸੁੰਦਰਪਾਲ, ਸੱਸ ਰਾਜਵਤੀ, ਨਨਾਣ ਰੀਨਾ, ਪੁਸ਼ਪਾ ਤੋਂ ਦਾਜ ਦੀ ਮੰਗ ਕਰਨ ਲੱਗੇ। ਪੀੜਤ ਪੁਸ਼ਪਾ ਨੇ ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਦਾਜ ਦੀ ਮੰਗ ਪੂਰੀ ਨਾ ਹੋਣ 'ਤੇ ਸਹੁਰੇ ਪਰਿਵਾਰ 'ਚ ਉਸ ਦਾ ਸ਼ੋਸ਼ਣ ਕੀਤਾ ਜਾਣ ਲੱਗਾ। ਆਏ ਦਿਨ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ। ਉਸ ਨੇ ਆਪਣੇ ਪੇਕੇ ਤੋਂ ਇਕ ਲੱਖ ਰੁਪਏ ਵੀ ਲਿਆ ਕੇ ਦੇ ਦਿੱਤੇ ਪਰ ਉਨ੍ਹਾਂ ਦੀ ਮੰਗ ਜਾਰੀ ਰਹੀ। ਦੋਸ਼ ਹੈ ਕਿ ਉਸ ਨੂੰ ਬਲੈਕਮੇਲ ਕਰਨ ਲਈ ਸੱਸ-ਸਹੁਰੇ ਅਤੇ ਪਤੀ ਨੇ ਉਸ ਦੇ ਬੈਡਰੂਮ 'ਚ ਹਿਡਨ ਕੈਮਰਾ ਲਗਾ ਦਿੱਤਾ, ਜਿਸ ਕਾਰਨ ਉਹ ਉਸ ਨੂੰ ਬਲੈਕਮੇਲ ਕਰ ਕੇ ਹੋਰ ਰੁਪਏ ਮੰਗਵਾ ਸਕਣ। ਪੀੜਤ ਪੁਸ਼ਪਾ ਦੀ ਸ਼ਿਕਾਇਤ 'ਤੇ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News