ਉਤਰਾਖੰਡ ਦੇ ਕੋਟਦਵਾਰ ''ਚ ਬਣਾਏ ਜਾ ਰਹੇ ਸਨ ਨਕਲੀ ਰੇਮਡੇਸਿਵਿਰ ਇੰਜੈਕਸ਼ਨ, ਪੁਲਸ ਨੇ ਕੀਤਾ ਪਰਦਾਫਾਸ਼

Friday, Apr 30, 2021 - 10:09 PM (IST)

ਉਤਰਾਖੰਡ ਦੇ ਕੋਟਦਵਾਰ ''ਚ ਬਣਾਏ ਜਾ ਰਹੇ ਸਨ ਨਕਲੀ ਰੇਮਡੇਸਿਵਿਰ ਇੰਜੈਕਸ਼ਨ, ਪੁਲਸ ਨੇ ਕੀਤਾ ਪਰਦਾਫਾਸ਼

ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਦੌਰਾਨ ਰੇਮਡੇਸਿਵਿਰ ਇੰਜੈਕਸ਼ਨ ਦੀ ਵੱਧਦੀ ਮੰਗ ਨੇ ਕਾਲਾਬਾਜ਼ਾਰੀ ਕਰਣ ਵਾਲਿਆਂ ਲਈ ਆਫਤ ਨੂੰ ਮੌਕੇ ਵਿੱਚ ਬਦਲ ਦਿੱਤਾ ਹੈ। ਦੇਸ਼ਭਰ ਤੋਂ ਇਸ ਇੰਜੈਕਸ਼ਨ ਦੀ ਬਲੈਕ ਮਾਰਕਟਿੰਗ, ਤਸਕਰੀ ਅਤੇ ਨਕਲੀ ਬਣਾਏ ਜਾਣ ਦੀਆਂ ਖਬਰਾਂ ਆ ਰਹੀ ਹਨ। ਪੁਲਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਰੇਮਡੇਸਿਵਿਰ ਦੀ ਕਾਲਾਬਾਜ਼ਾਰੀ ਕਰ ਰਹੇ ਹਨ। ਇੱਥੇ ਤੱਕ ਕਿ ਹੁਣ ਨਕਲੀ ਇੰਜੈਕਸ਼ਨ ਬਣਾਉਣ ਵਾਲੇ ਵੀ ਪੁਲਸ ਦੇ ਹੱਥ ਲੱਗ ਗਏ ਹਨ।

ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਉਤਰਾਖੰਡ ਦੇ ਕੋਟਦਵਾਰ ਵਿੱਚ ਛਾਪਾ ਮਾਰ ਕੇ ਇੱਕ ਨਕਲੀ  ਰੇਮਡੇਸਿਵਿਰ ਬਣਾਉਣ ਵਾਲੀ ਇੱਕ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਫੈਕਟਰੀ ਤੋਂ 198 ਪੂਰੀ ਤਰ੍ਹਾਂ ਪੈਕ ਰੇਮਡੇਸਿਵਿਰ ਦੀਆਂ 3 ਹਜ਼ਾਰ ਸ਼ੀਸ਼ੀਆਂ, ਪੈਕਿੰਗ ਦਾ ਸਾਮਾਨ ਅਤੇ ਦਵਾਈਆਂ ਬਣਾਉਣ ਦਾ ਸਾਮਾਨ, ਕੰਪਿਊਟਰ, ਰੇਮਡੇਸਿਵਿਰ ਦੇ ਰੈਪਰ ਆਦਿ ਭਾਰੀ ਮਾਤਰਾ ਵਿੱਚ ਬਰਾਮਦ ਕੀਤੇ ਹਨ।

ਕ੍ਰਾਈਮ ਬ੍ਰਾਂਚ ਨੇ 23 ਅਪ੍ਰੈਲ ਨੂੰ ਰੇਮਡੇਸਿਵਿਰ ਦੀ ਕਾਲਾਬਾਜ਼ਾਰੀ ਵਿੱਚ ਜੁਟੇ ਮਨੋਜ ਝਾ ਅਤੇ ਸ਼ੋਏਬ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੋਨਾਂ ਤੋਂ ਪੁੱਛਗਿੱਛ ਵਿੱਚ ਪਤਾ ਲੱਗਾ ਕਿ ਉਨ੍ਹਾਂ ਨੇ ਜਲਗਾਂਵ ਦੇ ਰਹਿਣ ਵਾਲੇ ਪੁਸ਼ਕਰ ਨਾਂ ਦੇ ਸ਼ਖਸ ਤੋਂ ਰੇਮਡੇਸਿਵਿਰ ਲਈ ਸੀ। ਇਸ ਤੋਂ ਬਾਅਦ ਪੁਲਸ ਨੇ ਪੁਸ਼ਕਰ ਨੂੰ ਵੀ ਗ੍ਰਿਫਤਾਰ ਕਰ ਲਿਆ। ਪੁਲਸ ਦੇ ਹੱਥ ਪੁਸ਼ਕਰ ਦਾ ਇੱਕ ਸਾਥੀ ਮਨੀਸ਼ ਗੋਇਲ ਵੀ ਲੱਗ ਗਿਆ, ਜੋ ਇਸ ਕਾਲਾਬਾਜ਼ਾਰੀ ਵਿੱਚ ਸ਼ਾਮਲ ਸੀ।
 


author

Inder Prajapati

Content Editor

Related News