ਅਧਿਐਨ 'ਚ ਖ਼ੁਲਾਸਾ; 65 ਸਾਲਾਂ 'ਚ ਦੇਸ਼ 'ਚ 7.8 ਫ਼ੀਸਦੀ ਘਟੀ ਹਿੰਦੂ ਆਬਾਦੀ, ਜਾਣੋ ਕਿੰਨੀ ਵਧੀ ਮੁਸਲਿਮ ਆਬਾਦੀ

Thursday, May 09, 2024 - 01:07 PM (IST)

ਅਧਿਐਨ 'ਚ ਖ਼ੁਲਾਸਾ; 65 ਸਾਲਾਂ 'ਚ ਦੇਸ਼ 'ਚ 7.8 ਫ਼ੀਸਦੀ ਘਟੀ ਹਿੰਦੂ ਆਬਾਦੀ, ਜਾਣੋ ਕਿੰਨੀ ਵਧੀ ਮੁਸਲਿਮ ਆਬਾਦੀ

ਨਵੀਂ ਦਿੱਲੀ-ਭਾਰਤ ਵਿਚ 1950 ਤੋਂ 2015 ਤੱਕ ਦੇ 65 ਸਾਲਾਂ ਦੇ ਸਮੇ ’ਚ ਭਾਰਤ ’ਚ ਬਹੁਗਿਣਤੀ ਹਿੰਦੂਆਂ ਦੀ ਆਬਾਦੀ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਦੀ ਆਬਾਦੀ ਵਿਚ ਹਿੰਦੂਆਂ ਦੀ 7.8 ਫ਼ੀਸਦੀ ਆਬਾਦੀ ਘਟੀ ਹੈ। ਇੰਨਾ ਹੀ ਨਹੀਂ ਜੇਕਰ ਅਸੀਂ ਪਾਕਿਸਤਾਨ ਤੇ ਬੰਗਲਾਦੇਸ਼ ਵਰਗੇ ਹੋਰ ਦੇਸ਼ਾਂ ਦੀ ਤੁਲਨਾ ਕਰੀਏ ਤਾਂ ਉਥੇ ਆਬਾਦੀ ਵਿਚ ਬਹੁਗਿਣਤੀ ਵਾਲੇ ਮੁਸਲਮਾਨਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਅਧਿਐਨ ਮੁਤਾਬਕ ਇਕ ਪਾਸੇ ਭਾਰਤ ’ਚ ਹਿੰਦੂਆਂ ਦੀ ਆਬਾਦੀ ਘਟੀ ਹੈ ਤਾਂ ਦੂਜੇ ਪਾਸੇ ਘੱਟ ਗਿਣਤੀ ਵਾਲੇ ਮੁਸਲਮਾਨਾਂ, ਈਸਾਈਆਂ, ਬੋਧੀਆਂ ਤੇ ਸਿੱਖਾਂ ਦੀ ਆਬਾਦੀ ਵਧੀ ਹੈ। ਇਸ ਸਮੇਂ ਦੌਰਾਨ ਆਬਾਦੀ ’ਚ ਹਿੰਦੂਆਂ ਦੇ ਨਾਲ ਹੀ ਜੈਨ ਤੇ ਪਾਰਸੀਆਂ ਦੀ ਭਾਈਵਾਲੀ ਵੀ ਘਟੀ ਹੈ।  

ਇਹ ਵੀ ਪੜ੍ਹੋ- ਚਿਕਨ ਸ਼ੋਰਮਾ ਖਾਣ ਮਗਰੋਂ 19 ਸਾਲਾ ਨੌਜਵਾਨ ਦੀ ਵਿਗੜੀ ਸਿਹਤ, 2 ਦਿਨ ਬਾਅਦ ਹੋਈ ਮੌਤ

ਅਧਿਐਨ ਮੁਤਾਬਕ ਇਸ ਸਮੇਂ ਦੌਰਾਨ ਆਬਾਦੀ ਵਿਚ ਮੁਸਲਮਾਨਾਂ ਦੀ ਹਿੱਸੇਦਾਰੀ 5 ਫ਼ੀਸਦੀ ਵਧੀ ਹੈ। ਸਰਕਾਰੀ ਪੈਨਲ ਦੀ ਰਿਪੋਰਟ ਮੁਤਾਬਕ 1950 ’ਚ ਭਾਰਤ ਦੀ ਆਬਾਦੀ ’ਚ ਹਿੰਦੂਆਂ ਦਾ ਹਿੱਸਾ 84 ਫੀਸਦੀ ਸੀ। ਜੋ ਕਿ ਹੁਣ ਘੱਟ ਕੇ 78 ਫੀਸਦੀ ਰਹਿ ਗਈ ਹੈ। ਮੁਸਲਮਾਨ 65 ਸਾਲ ਪਹਿਲਾਂ ਭਾਰਤ ਦੀ ਆਬਾਦੀ ਦਾ 9.84 ਫੀਸਦੀ ਸਨ। ਹੁਣ ਇਹ ਫੀਸਦੀ 5 ਵਧ ਕੇ 14.09 ਹੋ ਗਈ ਹੈ। ਮਿਆਂਮਾਰ ਤੋਂ ਬਾਅਦ ਭਾਰਤ ਆਪਣੇ ਆਲੇ-ਦੁਆਲੇ ਦੇ ਉਨ੍ਹਾਂ ਦੇਸ਼ਾਂ ਵਿਚ ਦੂਜੇ ਨੰਬਰ ’ਤੇ ਹੈ, ਜਿਥੇ ਇਸ ਦੇ ਬਹੁਗਿਣਤੀ ਵਾਲੇ ਭਾਈਚਾਰੇ ਦੀ ਆਬਾਦੀ ਘਟੀ ਹੈ। 

ਇਹ ਵੀ ਪੜ੍ਹੋ-  ਏਅਰ ਇੰਡੀਆ ਐਕਸਪ੍ਰੈੱਸ ਦੀਆਂ 70 ਉਡਾਣਾਂ ਰੱਦ, ਇਕੱਠਿਆਂ Sick Leave 'ਤੇ ਗਏ ਸੀਨੀਅਰ ਕਰੂ ਮੈਂਬਰ

ਇਨ੍ਹਾਂ ਘੱਟ ਗਿਣਤੀ ਭਾਈਚਾਰਿਆਂ ਦੀ ਆਬਾਦੀ ਵੀ ਵਧੀ

ਇਸ ਤੋਂ ਇਲਾਵਾ ਘੱਟ ਗਿਣਤੀ ਭਾਈਚਾਰਿਆਂ ਭਾਵ ਈਸਾਈਆਂ ਦੀ ਆਬਾਦੀ 5.38 ਫੀਸਦੀ ਤੇ ਸਿੱਖਾਂ ਦੀ 6.58 ਫੀਸਦੀ ਵਧੀ ਹੈ। ਇੰਨਾ ਹੀ ਨਹੀਂ ਬੋਧੀਆਂ ਦਾ ਹਿੱਸਾ ਵੀ ਵਧਿਆ ਹੈ।

ਗੁਆਂਢੀ ਮੁਲਕਾਂ ’ਚ ਵੀ ਹਿੰਦੂ ਘੱਟ ਗਏ

ਮਿਆਂਮਾਰ ’ਚ ਇਸ ਸਮੇਂ ਦੌਰਾਨ ਆਬਾਦੀ ’ਚ ਬਹੁਗਿਣਤੀ ਵਾਲੇ ਬੋਧੀ ਭਾਈਚਾਰੇ ਦੀ ਆਬਾਦੀ 10 ਫੀਸਦੀ ਤੱਕ ਘੱਟ ਗਈ ਹੈ। ਭਾਰਤ ਤੇ ਮਿਆਂਮਾਰ ਦੇ ਨਾਲ ਹੀ ਨੇਪਾਲ ਦੀ ਵੀ ਅਜਿਹੀ ਹੀ ਸਥਿਤੀ ਹੈ। ਨੇਪਾਲ ਦੀ ਆਬਾਦੀ ’ਚ ਬਹੁਗਿਣਤੀ ਹਿੰਦੂਆਂ ਦਾ ਹਿੱਸਾ 3.6 ਫੀਸਦੀ ਘਟਿਆ ਹੈ। ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕਮੇਟੀ ਨੇ ਆਪਣੀ ਰਿਪੋਰਟ ’ਚ ਕੁੱਲ 167 ਦੇਸ਼ਾਂ ਦਾ ਅਧਿਐਨ ਕੀਤਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਘੱਟਗਿਣਤੀ ਨੂੰ ਨਾ ਸਿਰਫ ਸੁਰੱਖਿਆ ਪ੍ਰਾਪਤ ਹੈ, ਸਗੋਂ ਉਨ੍ਹਾਂ ਦੀ ਜਨਸੰਖਿਆ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ।

ਇਹ ਵੀ ਪੜ੍ਹੋ-  ਲਵ ਮੈਰਿਜ ਦੇ 19 ਸਾਲ ਬਾਅਦ ਸਾਲੇ ਨੇ ਜੀਜੇ ਨੂੰ ਦਿੱਤੀ ਖ਼ੌਫਨਾਕ ਸਜ਼ਾ, ਉਜਾੜਿਆ ਭੈਣ ਦਾ ਸੁਹਾਗ

ਬੰਗਲਾਦੇਸ਼ ਤੇ ਪਾਕਿਸਤਾਨ ’ਚ ਮੁਸਲਮਾਨਾਂ ਦੀ ਗਿਣਤੀ ਤੇਜ਼ੀ ਨਾਲ ਵਧੀ

ਗੁਆਂਢੀ ਮੁਲਕ ਬੰਗਲਾਦੇਸ਼ ਤੇ ਪਾਕਿਸਤਾਨ ’ਚ ਬਹੁਗਿਣਤੀ ਵਾਲੇ ਮੁਸਲਿਮ ਭਾਈਚਾਰੇ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਬੰਗਲਾਦੇਸ਼ ’ਚ ਮੁਸਲਮਾਨਾਂ ਦੀ ਆਬਾਦੀ 18.5 ਫੀਸਦੀ ਵਧੀ ਹੈ ਜਦੋਂ ਕਿ ਪਾਕਿਸਤਾਨ ’ਚ ਇਹ ਵਾਧਾ 3.75 ਫੀਸਦੀ ਹੈ। ਅਫਗਾਨਿਸਤਾਨ ’ਚ 0.29 ਫੀਸਦੀ ਦਾ ਵਾਧਾ ਹੋਇਆ ਹੈ। ਇੱਥੇ ਇਕ ਤੱਥ ਧਿਆਨ ਦੇਣ ਯੋਗ ਹੈ ਕਿ ਬੋਧੀ ਬਹੁਗਿਣਤੀ ਵਾਲੇ ਭੂਟਾਨ ਤੇ ਸ਼੍ਰੀਲੰਕਾ ’ਚ ਵੀ ਬਹੁਗਿਣਤੀ ਭਾਈਚਾਰੇ ਦੀ ਆਬਾਦੀ ਵਧੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News