ਵਿਆਹ ਦੇ 45 ਸਾਲ ਬਾਅਦ ਘਰ ’ਚ ਗੂੰਜੀ ਕਿਲਕਾਰੀ, 70 ਸਾਲ ਦੀ ਬਜ਼ੁਰਗ ਬੀਬੀ ਬਣੀ ਮਾਂ
Tuesday, Oct 19, 2021 - 04:32 PM (IST)
ਕੱਛ— ਇਹ ਅਕਸਰ ਕਿਹਾ ਜਾਂਦਾ ਹੈ ਕਿ ਰੱਬ ਦੇ ਘਰ ਦੇਰ ਹੈ, ਹਨ੍ਹੇਰ ਨਹੀਂ। ਇਹ ਗੱਲ ਸੱਚ ਸਾਬਤ ਹੋਈ, ਗੁਜਰਾਤ ਦੇ ਕੱਛ ’ਚ ਜਿੱਥੇ 70 ਸਾਲ ਦੀ ਬੀਬੀ ਦੀ ਸੁੰਨੀ ਗੋਦ ਭਰੀ। ਗੁਜਰਾਤ ਦੇ ਕੱਛ ਦੇ ਰਾਪਰ ਤਹਿਸੀਲ ਕੇਮੋਰਾ ਪਿੰਡ ’ਚ ਇਕ 70 ਸਾਲ ਦੀ ਬਜ਼ੁਰਗ ਬੀਬੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਵਿਆਹ ਦੇ 45 ਸਾਲਾਂ ਬਾਅਦ ਘਰ ਵਿਚ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਨਾਲ ਪੂਰੇ ਪਿੰਡ ਵਿਚ ਖੁਸ਼ੀ ਅਤੇ ਜਸ਼ਨ ਦਾ ਮਾਹੌਲ ਹੈ। 70 ਸਾਲ ਦੀ ਬੀਬੀ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਬਜ਼ੁਰਗ ਜੋੜੇ ਨੇ ਵਿਆਹ ਦੇ 45 ਸਾਲ ਬਾਅਦ ਵਿਗਿਆਨਕ ਤਕਨੀਕ ਯਾਨੀ ਕਿ ਆਈ. ਵੀ. ਐੱਫ. ਜ਼ਰੀਏ ਬੱਚੇ ਨੂੰ ਜਨਮ ਦਿੱਤਾ। ਇਸ ਉਮਰ ਵਿਚ ਬਜ਼ੁਰਗ ਵਲੋਂ ਬੱਚੇ ਨੂੰ ਜਨਮ ਦੇਣ ’ਤੇ ਡਾਕਟਰ ਵੀ ਹੈਰਾਨ ਹਨ।
ਇਹ ਵੀ ਪੜ੍ਹੋ: UP 'ਚ ਕਾਂਗਰਸ ਦਾ ਵੱਡਾ ਦਾਅ, ਵਿਧਾਨ ਸਭਾ ਚੋਣਾਂ 'ਚ 40 ਫ਼ੀਸਦੀ ਟਿਕਟਾਂ ਔਰਤਾਂ ਨੂੰ ਦੇਣ ਦਾ ਐਲਾਨ
ਓਧਰ ਡਾ. ਨਰੇਸ਼ ਭਾਨੂੰਸ਼ਾਲੀ ਨੇ ਦੱਸਿਆ ਕਿ ਬਜ਼ੁਰਗ ਜੋੜਾ ਉਨ੍ਹਾਂ ਕੋਲ ਆਇਆ ਅਤੇ ਕਿਹਾ ਕਿ ਆਈ. ਵੀ. ਐੱਫ. ਬਾਰੇ ਪਤਾ ਲੱਗਾ ਹੈ। ਜੋੜੇ ਨੇ ਕਿਹਾ ਕਿ ਉਹ ਵੀ ਇਸ ਤਕਨੀਕ ਨਾਲ ਇਲਾਜ ਕਰਾਉਣ ਦੇ ਇੱਛੁਕ ਹਨ। ਡਾ. ਨਰੇਸ਼ ਨੇ ਕਿਹਾ ਕਿ ਉਮਰ ਜ਼ਿਆਦਾ ਹੋਣ ਕਾਰਨ ਸਾਨੂੰ ਬੱਚਾ ਹੋਣ ਦੀ ਉਮੀਦ ਨਹੀਂ ਸੀ ਪਰ ਜੋੜੇ ਨੂੰ ਭਗਵਾਨ ਅਤੇ ਡਾਕਟਰ ’ਤੇ ਪੂਰਾ ਭਰੋਸਾ ਸੀ। ਜੋੜੇ ਨੇ ਡਾਕਟਰ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿਚ ਕਈ ਲੋਕਾਂ ਨੇ ਵੱਡੀ ਉਮਰ ਵਿਚ ਬੱਚਿਆਂ ਨੂੰ ਜਨਮ ਦਿੱਤਾ ਹੈ।
ਇਹ ਵੀ ਪੜ੍ਹੋ: ਸਿੰਘੂ ਸਰਹੱਦ ਕਤਲਕਾਂਡ: ਨਿਹੰਗਾਂ ਦੀ ਚਿਤਾਵਨੀ- ‘ਹੁਣ ਗਿ੍ਰਫ਼ਤਾਰੀ ਦੀ ਕੋਸ਼ਿਸ਼ ਨਾ ਕਰੇ ਪ੍ਰਸ਼ਾਸਨ’
ਜੋੜੇ ਨੇ ਡਾਕਟਰ ਨੂੰ ਕਿਹਾ ਕਿ ਤੁਸੀਂ ਆਪਣੇ ਵਲੋਂ ਕੋਸ਼ਿਸ਼ ਕਰੋ, ਬਾਕੀ ਉਨ੍ਹਾਂ ਦੀ ਕਿਸਮਤ। ਡਾਕਟਰ ਨੇ ਕਿਹਾ ਕਿ ਉਮੀਦ ਤੋਂ ਵੱਧ ਕੇ ਨਤੀਜਾ ਆਇਆ ਹੈ ਅਤੇ 70 ਸਾਲ ਦੀ ਬਜ਼ੁਰਗ ਮਹਿਲਾ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ। ਡਾਕਟਰ ਨੇ ਕਿਹਾ ਕਿ ਇਹ ਲੋਕ ਬਹੁਤ ਉਮੀਦ ਨਾਲ ਸਾਡੇ ਕੋਲ ਆਏ ਸਨ ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਉਨ੍ਹਾਂ ਦਾ ਮਾਂ-ਬਾਪ ਬਣਨ ਦਾ ਸੁਫ਼ਨਾ ਪੂਰਾ ਹੋ ਗਿਆ। ਓਧਰ ਬਜ਼ੁਰਗ ਜੋੜੇ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ। ਇਹ ਬੱਚਾ ਸਾਨੂੰ ਭਗਵਾਨ ਵਲੋਂ ਦਿੱਤਾ ਤੋਹਫ਼ਾ ਹੈ।
ਇਹ ਵੀ ਪੜ੍ਹੋ: ਵਿਦਿਆਰਥਣ ਦੇ ਹੱਥ ‘ਜ਼ਿਲ੍ਹਾ ਪੰਚਾਇਤ ਪ੍ਰਧਾਨ’ ਦੀ ਕਮਾਨ, 22 ਸਾਲ ਦੀ ਉਮਰ ’ਚ ਰਚਿਆ ਇਤਿਹਾਸ
ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ