ਘਰ ਅੰਦਰ ਦਾਖ਼ਲ ਹੋਏ ਨਕਾਬਪੋਸ਼ ਬਦਮਾਸ਼; ਮਹਿਲਾ-ਪੁਰਸ਼ ਨੂੰ ਬੰਧਕ ਬਣਾ ਕੀਤੀ ਲੁੱਟ-ਖੋਹ

Thursday, Aug 29, 2024 - 12:47 PM (IST)

ਘਰ ਅੰਦਰ ਦਾਖ਼ਲ ਹੋਏ ਨਕਾਬਪੋਸ਼ ਬਦਮਾਸ਼; ਮਹਿਲਾ-ਪੁਰਸ਼ ਨੂੰ ਬੰਧਕ ਬਣਾ ਕੀਤੀ ਲੁੱਟ-ਖੋਹ

ਨੋਇਡਾ- ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਇਕ ਪਿੰਡ 'ਚ ਨਕਾਬਪੋਸ਼ ਬਦਮਾਸ਼ਾਂ ਨੇ ਇਕ ਘਰ ਅੰਦਰ ਦਾਖ਼ਲ ਹੋ ਕੇ ਮਹਿਲਾ-ਪੁਰਸ਼ ਨੂੰ ਬੰਧਕ ਬਣਾ ਲਿਆ ਅਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਨੇ ਵੀਰਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਬੁੱਧਵਾਰ ਰਾਤ ਕਰੀਬ 8 ਵਜੇ ਇਕੋਟੇਕ-ਤਿੰਨ ਥਾਣਾ ਖੇਤਰ ਦੇ ਪਿੰਡ ਕੁਲੇਸਰਾ ਦੀ ਹੈ। ਪਿੰਡ ਦੇ ਵਸਨੀਕ ਵਿਨੀਤ ਕੁਮਾਰ ਦੀ ਸ਼ਿਕਾਇਤ 'ਤੇ ਪੁਲਸ ਨੇ FIR ਦਰਜ ਕਰ ਲਈ ਹੈ। ਪੁਲਸ ਕਮਿਸ਼ਨਰ ਸ਼ਕਤੀ ਮੋਹਨ ਅਵਸਥੀ ਨੇ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਰਾਤ ਨੂੰ ਵਿਨੀਤ ਆਪਣੀ ਪਤਨੀ ਨਾਲ ਬਾਜ਼ਾਰ ਗਏ ਸਨ ਅਤੇ ਘਰ 'ਚ ਉਨ੍ਹਾਂ ਦਾ ਕਿਰਾਏਦਾਰ ਦੀਪਕ ਕੁਮਾਰ ਸੀ। ਉਨ੍ਹਾਂ ਦੱਸਿਆ ਕਿ ਦੀਪਕ ਦੀ ਇਕ ਜਾਣ-ਪਛਾਣ ਔਰਤ ਵੀ ਕਿਸੇ ਕੰਮ ਤੋਂ ਘਰ ਆਈ ਹੋਈ ਸੀ ਤਾਂ 4 ਨਕਾਬਪੋਸ਼ ਬਦਮਾਸ਼ਾਂ ਨੇ ਧਾਵਾ ਬੋਲ ਦਿੱਤਾ।

ਇਹ ਵੀ ਪੜ੍ਹੋ- ਸਰਕਾਰ ਨੇ ਮੀਂਹ ਕਾਰਨ 4 ਜ਼ਿਲ੍ਹਿਆਂ 'ਚ ਸਕੂਲ ਬੰਦ ਕਰਨ ਦੇ ਦਿੱਤੇ ਹੁਕਮ

PunjabKesari

ਅਵਸਥੀ ਨੇ ਦੱਸਿਆ ਕਿ ਇਕ ਬਦਮਾਸ਼ ਘਰ ਦੇ ਬਾਹਰ ਪਹਿਰੇਦਾਰੀ ਲਈ ਖੜ੍ਹਾ ਰਿਹਾ, ਜਦਕਿ ਤਿੰਨ ਘਰ ਦੇ ਅੰਦਰ ਦਾਖ਼ਲ ਹੋ ਗਏ। ਹਥਿਆਰ ਵਿਖਾ ਕੇ ਦੀਪਕ ਅਤੇ ਉਸ ਦੀ ਜਾਣ-ਪਛਾਣ ਔਰਤ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ। ਉਨ੍ਹਾਂ ਨੇ ਬੱਚਿਆਂ ਦੀ ਗੁੱਲਕ ਤੋੜ ਕੇ ਉਸ ਵਿਚ ਰੱਖੇ 300 ਰੁਪਏ ਕੱਢ ਲਏ। ਇਸ ਤੋਂ ਬਾਅਦ ਲੁਟੇਰੇ ਵਿਨੀਤ ਦੇ ਕਮਰੇ ਵਿਚ ਦਾਖ਼ਲ ਹੋਏ ਅਤੇ 10 ਹਜ਼ਾਰ ਰੁਪਏ ਤੇ ਕੀਮਤੀ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। 

ਇਹ ਵੀ ਪੜ੍ਹੋ- ਦੇਸ਼ ਦਾ ਅਨੋਖਾ ਪਿੰਡ, ਜਿੱਥੇ ਸ਼ਰਾਬ ਅਤੇ ਸਿਗਰਟਨੋਸ਼ੀ 'ਤੇ ਹੈ ਪੂਰੀ ਤਰ੍ਹਾਂ ਪਾਬੰਦੀ

ਕੁਝ ਦੇਰ ਬਾਅਦ ਜਦੋਂ ਵਿਨੀਤ ਘਰ ਪਰਤਿਆ ਤਾਂ ਉਨ੍ਹਾਂ ਨੇ ਦੀਪਕ ਦੀ ਆਵਾਜ਼ ਸੁਣ ਕੇ ਉਸ ਨੂੰ ਕਮਰੇ ਵਿਚੋਂ ਬਾਹਰ ਕੱਢਿਆ। ਪੁਲਸ ਕਮਿਸ਼ਨਰ ਅਵਸਥੀ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਵਿਚ 4 ਬਦਮਾਸ਼ ਵਿਖਾਈ ਦੇ ਰਹੇ ਹਨ। ਤਿੰਨ ਬਦਮਾਸ਼ ਲੁੱਟ-ਖੋਹ ਕਰਨ ਲਈ ਘਰ ਦੇ ਅੰਦਰ ਗਏ, ਜਦਕਿ ਇਕ ਬਦਮਾਸ਼ ਬਾਹਰ ਖੜ੍ਹਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News