Global Democracy Index: 10 ਸਥਾਨ ਹੇਠਾਂ ਡਿੱਗਿਆ ਭਾਰਤ, 13 ਸਾਲਾਂ ਤੋਂ ਸਭ ਤੋਂ ਹੇਠਲੇ ਪੱਧਰ 'ਤੇ

01/22/2020 9:54:35 PM

ਨਵੀਂ ਦਿੱਲੀ — ਭਾਰਤ ਡੈਮੋਕ੍ਰੇਸੀ ਇੰਡੈਕਸ 'ਚ 10 ਸਥਾਨ ਹੇਠਾਂ ਡਿੱਗ ਕੇ 51ਵੇਂ ਸਥਾਨ 'ਤੇ ਆ ਗਿਆ ਹੈ। 2019 'ਚ ਭਾਰਤ ਦਾ ਡੈਮੋਕ੍ਰੇਸੀ ਸਕੋਰ 6.9 ਰਿਹਾ, ਜੋ 13 ਸਾਲ 'ਚ ਸਭ ਤੋਂ ਹੇਠਲੇ ਪੱਧਰ 'ਤੇ ਹੈ। ਦਿ ਇਕੋਨਾਮਿਸਟ ਨੇ ਮੰਗਲਵਾਰ ਨੂੰ 165 ਦੇਸ਼ਾਂ ਦੀ ਡੈਮੋਕ੍ਰੇਸੀ ਸੂਚੀ ਜਾਰੀ ਕੀਤੀ। ਇਸ ਰਿਪੋਰਟ ਮੁਤਾਬਕ, ਕਸ਼ਮੀਰ ਤੋਂ ਧਾਰਾ 370 ਹਟਾਉਣ ਅਤੇ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਦੀ ਵਜ੍ਹਾ ਨਾਲ ਭਾਰਤ ਦੇ ਡੈਮੋਕ੍ਰੇਸੀ ਸਕੋਰ 'ਚ ਗਿਰਾਵਟ ਆਈ ਹੈ। ਸੰਸਥਾ ਨੇ ਇਸ ਗਿਰਾਵਟ ਦਾ ਮੁੱਖ ਕਾਰਨ ਦੇਸ਼ 'ਚ 'ਨਾਗਰਿਕ ਸੁਤੰਤਰਤਾ ਦਾ ਪਤਨ' ਦੱਸਿਆ ਹੈ। ਸੂਚੀ ਮੁਤਾਬਕ ਭਾਰਤ ਦਾ ਕੁਲ ਅੰਕ 2018 'ਚ 7.23 ਸੀ ਜੋ ਹੁਣ ਘੱਟ ਕੇ 6.90 ਰਹਿ ਗਿਆ ਹੈ। ਇਹ ਗਲੋਬਲ ਸੂਚੀ 165 ਸੁਤੰਤਰ ਦੇਸ਼ਾਂ ਅਤੇ ਦੋ ਖੇਤਰਾਂ 'ਚ ਲੋਕਤੰਤਰ ਦੀ ਮੌਜੂਦਾ ਸਥਿਤੀ ਦਾ ਇਕ ਝਲਕ ਪੇਸ਼ ਕਰਦੀ ਹੈ। ਰਿਪੋਰਟ 'ਚ ਭਾਰਤ ਬਾਰੇ ਕਿਹਾ ਗਿਆ ਹੈ ਕਿ ਇਹ ਲੋਕਤੰਤਰ ਸੂਚਕਾਂਕ ਦੀ ਗਲੋਬਲ ਰੈਂਕਿੰਗ 'ਚ 10 ਸਥਾਨ ਡਿੱਗ ਕੇ ਹਾਲੇ 51ਵੇਂ ਸਥਾਨ 'ਤੇ ਹੈ।

ਭਾਰਤ ਨੂੰ 'ਖਰਾਬ ਲੋਕਤੰਤਰ' 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਚੀਨ 219 'ਚ ਡਿੱਗ ਕੇ 2.26 ਅੰਕਾਂ ਨਾਲ ਹੁਣ 153ਵੇਂ ਸਥਾਨ 'ਤੇ ਹੈ। ਇਹ ਗਲੋਬਲ ਰੈਂਕਿੰਗ 'ਚ ਹੇਠਲੇ ਸਥਾਨ ਦੇ ਨੇੜੇ ਹੈ। ਉਭਰਦੀ ਹੋਈ ਦੂਜੀ ਅਰਥਵਿਵਸਥਾ 'ਚ ਬ੍ਰਾਜ਼ੀਲ 6.86 ਅੰਕ ਦੇ ਨਾਲ 52ਵੇਂ ਸਥਾਨ 'ਤੇ ਹੈ, ਰੂਸ 3.11 ਅੰਕ ਨਾਲ ਸੂਚੀ 'ਚ 134ਵੇਂ ਸਥਾਨ 'ਤੇ ਹੈ। ਇਸ ਦੌਰਾਨ ਪਾਕਿਸਤਾਨ ਕੁਲ 4.25 ਅੰਕਾਂ ਨਾਲ ਸੂਚੀ 'ਚ 108ਵੇਂ ਸਥਾਨ 'ਤੇ ਹੈ, ਸ਼੍ਰੀਲੰਕਾ 6.27 ਅੰਕਾਂ ਨਾਲ 69ਵੇਂ ਅਤੇ ਬੰਗਲਾਦੇਸ਼ 5.88 ਅੰਕਾਂ ਨਾਲ 80ਵੇਂ ਸਥਾਨ 'ਤੇ ਹੈ। ਨਾਰਵੇ ਇਸ ਸੂਚੀ 'ਚ ਚੋਟੀ 'ਤੇ ਹੈ ਜਦਕਿ ਉੱਤਰ ਕੋਰੀਆ 167ਵੇਂ ਸਥਾਨ ਦੇ ਨਾਲ ਸਭ ਤੋਂ ਹੇਠਾਂ ਹੈ।


Inder Prajapati

Content Editor

Related News