ਉੱਤਰ ਪ੍ਰਦੇਸ਼ : ਫਰੂਖਾਬਾਦ ’ਚ ਖੱਡ ’ਚ ਡਿਗੀ ਬੱਸ, 22 ਸ਼ਰਧਾਲੂ ਜ਼ਖ਼ਮੀ
Tuesday, Apr 13, 2021 - 01:28 PM (IST)
ਫਰੂਖਾਬਾਦ (ਭਾਸ਼ਾ)-ਉੱਤਰ ਪ੍ਰਦੇਸ਼ ’ਚ ਫਰੂਖਾਬਾਦ ਜ਼ਿਲ੍ਹੇ ਦੇ ਰਾਜੇਪੁਰ ਥਾਣਾ ਖੇਤਰ ’ਚ ਮੰਗਲਵਾਰ ਸ਼ਰਧਾਲੂਆਂ ਨਾਲ ਭਰੀ ਇਕ ਪ੍ਰਾਈਵੇਟ ਬੱਸ ਡਰਾਈਵਰ ਨੂੰ ਅਚਾਨਕ ਨੀਂਦ ਆਉਣ ਕਾਰਨ ਸੜਕ ਨੇੜੇ ਖੱਡ ’ਚ ਡਿਗ ਗਈ, ਜਿਸ ਨਾਲ 22 ਸ਼ਰਧਾਲੂ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ । ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ’ਚ ਭੇਜਿਆ ਗਿਆ । ਘਟਨਾ ਵਾਪਰਦਿਆਂ ਹੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਪੁਲਸ ਨੇ ਦੱਸਿਆ ਕਿ ਕੰਨੌਜ ਜ਼ਿਲ੍ਹੇ ਦੇ ਤਿਰਵਾ ਕਸਬਾ ਤੋਂ ਤਕਰੀਬਨ 50 ਸ਼ਰਧਾਲੂਆਂ ਨੂੰ ਲੈ ਕੇ ਇਕ ਪ੍ਰਾਈਵੇਟ ਬੱਸ ਪੂਰਣਾਗਿਰੀ ਮੰਦਿਰ ਹਰਿਦੁਆਰ ਤੋਂ ਦਰਸ਼ਨ ਕਰਵਾ ਕੇ ਅੱਜ ਤੜਕਸਾਰ 6 ਵਜੇ ਬਦਾਯੂੰ ਜ਼ਿਲ੍ਹਾ ਫਰੂਖਾਬਾਦ ਮਾਰਗ ’ਤੇ ਰਾਜੇਪੁਰ ਥਾਣਾ ਖੇਤਰ ਮੋਹਦੀਪੁਰ ਦੇ ਨੇੜੇ ਜਦੋਂ ਤੇਜ਼ ਰਫ਼ਤਾਰ ਨਾਲ ਲੰਘ ਰਹੀ ਸੀ ਤਾਂ ਡਰਾਈਵਰ ਦੇ ਅੱਖ ਝਪਕਦਿਆਂ ਹੀ ਬੱਸ ਬਿਜਲੀ ਦੇ ਪੋਲ ਨਾਲ ਟਕਰਾਉਂਦਿਆਂ ਸੜਕ ਨੇੜੇ ਖੱਡੇ ’ਚ ਡਿਗ ਗਈ, ਜਿਸ ਨਾਲ ਬੱਸ ’ਚ ਸਵਾਰ 50 ਸ਼ਰਧਾਲੂ 22 ਗੰਭੀਰ ਤੌਰ ’ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜਲੇ ਸਿਹਤ ਕੇਂਦਰ ’ਚ ਭਿਜਵਾਇਆ । ਸੱਤ ਸ਼ਰਧਾਲੂਆਂ ਦੀ ਹਾਲਤ ਗੰਭੀਰ ਹੋਣ ’ਤੇ ਫਰੂਖਾਬਾਦ ਦੇ ਡਾ. ਰਾਮਮਨੋਹਰ ਲੋਹੀਆ ਹਸਪਤਾਲ ਭੇਜਿਆ ਗਿਆ ।