ਬੰਗਾਲ ''ਚ ਮਮਤਾ ਕਾਰਡ ਮਾਇਨੇ ਰੱਖਦਾ ਹੈ, ਮੋਦੀ ਦਾ ਰਾਮ ਕਾਰਡ ਨਹੀਂ : ਤ੍ਰਿਣਮੂਲ ਨੇਤਾ
Monday, Feb 15, 2021 - 12:06 AM (IST)
ਕੋਲਕਾਤਾ (ਭਾਸ਼ਾ) - ਤ੍ਰਿਣਮੂਲ ਕਾਂਗਰਸ ਦੇ ਜਨਰਲ ਸਕੱਤਰ ਪਾਰਥ ਚੈਟਰਜੀ ਨੇ ਐਤਵਾਰ ਕਿਹਾ ਕਿ ਪੱਛਮੀ ਬੰਗਾਲ ਵਿਚ ਜਨਤਾ ਕਾਰਡ ਅਤੇ ਮਮਤਾ ਕਾਰਡ ਮਾਇਨੇ ਰੱਖਦਾ ਹੈ, ਰਾਮ ਕਾਰਡ ਨਹੀਂ, ਜਿਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੱਲ ਕੀਤੀ ਸੀ। ਮਮਤਾ ਬੈਨਰਜੀ ਮੰਤਰੀ ਮੰਡਲ ਵਿਚ ਸੀਨੀਅਰ ਮੰਤਰੀ ਚੈਟਰਜੀ ਨੇ ਦਾਅਵਾ ਕੀਤਾ ਕਿ ਭਾਜਪਾ ਨੇਤਾ ਤ੍ਰਿਣਮੂਲ ਸਰਕਾਰ ਵੱਲੋਂ ਚੁੱਕੇ ਗਏ ਕਲਿਆਣਕਾਰੀ ਕਦਮਾਂ ਸਾਹਮਣੇ ਜ਼ਮੀਨ ਗੁਆ ਰਹੇ ਹਨ ਅਤੇ ਹੁਣ ਉਹ ਬਿਆਨਬਾਜ਼ੀ ਵਿਚ ਲੱਗ ਗਏ ਹਨ, ਜਿਨ੍ਹਾਂ ਦਾ ਚੋਣਾਂ 'ਤੇ ਕੋਈ ਫਰਕ ਨਹੀਂ ਪਵੇਗਾ।
ਉਨ੍ਹਾਂ ਕੋਲਕਾਤਾ ਵਿਚ ਤ੍ਰਿਣਮੂਲ ਹੈੱਡਕੁਆਰਟਰ ਵਿਚ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਮੋਦੀ ਨੇ ਇਕ ਹਫਤਾ ਪਹਿਲਾਂ ਬੰਗਾਲ ਦੇ ਹਲਦੀਆ ਵਿਚ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਤ੍ਰਿਣਮੂਲ ਸਰਕਾਰ ਨੇ ਬੀਤੇ 10 ਸਾਲਾਂ ਵਿਚ ਕਈ ਗਲਤ ਕੰਮ ਕੀਤੇ ਹਨ। ਅਪ੍ਰੈਲ-ਮਈ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਸ ਨੂੰ ਰਾਮ ਕਾਰਡ ਦਿਖਾਉਣ ਦਾ ਸਮਾਂ ਆ ਗਿਆ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।