ਸ਼ਰਮਨਾਕ : 2 ਨੌਜਵਾਨਾਂ ਨੇ 6 ਸਾਲਾ ਬੱਚੇ ਨਾਲ ਬਦਫੈਲੀ ਕਰਨ ਮਗਰੋਂ ਕੀਤਾ ਕਤਲ

Tuesday, Sep 06, 2022 - 02:38 PM (IST)

ਸ਼ਰਮਨਾਕ : 2 ਨੌਜਵਾਨਾਂ ਨੇ 6 ਸਾਲਾ ਬੱਚੇ ਨਾਲ ਬਦਫੈਲੀ ਕਰਨ ਮਗਰੋਂ ਕੀਤਾ ਕਤਲ

ਬਾਗਪਤ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬੜੌਤ ਕੋਤਵਾਲੀ ਇਲਾਕੇ ਦੇ ਇਕ ਪਿੰਡ 'ਚ 2 ਨੌਜਵਾਨਾਂ ਨੇ 6 ਸਾਲਾ ਬੱਚੇ ਨੂੰ ਅਗਵਾ ਕਰਕੇ ਉਸ ਨਾਲ ਖੇਤ 'ਚ ਬਦਫੈਲੀ ਕੀਤੀ। ਮੁਲਜ਼ਮਾਂ ਨੇ ਰਾਜ਼ ਖੁੱਲ੍ਹਣ ਦੇ ਡਰੋਂ ਬੱਚੇ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਟਿਊਬਵੈੱਲ ਦੇ ਟੋਏ ਵਿਚ ਸੁੱਟ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਬੱਚੇ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬੜੌਤ ਦੇ ਇੰਸਪੈਕਟਰ ਦੇਵੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੱਚੇ ਦੇ ਪਰਿਵਾਰ ਨੇ ਸੋਮਵਾਰ ਨੂੰ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ।

ਉਨ੍ਹਾਂ ਕਿਹਾ ਕਿ ਪੀੜਤ ਦੇ ਪਿੰਡ ਦੇ ਹੀ ਰਹਿਣ ਵਾਲੇ ਦੋਸ਼ੀ ਪ੍ਰਦੀਪ ਅਤੇ ਰਈਸੂ ਘਰ ਦੇ ਬਾਹਰ ਖੇਡ ਰਹੇ ਬੱਚੇ ਨੂੰ ਅਗਵਾ ਕਰ ਕੇ ਉਸ ਨੂੰ ਗੰਨੇ ਦੇ ਖੇਤ 'ਚ ਲੈ ਗਏ, ਜਿੱਥੇ ਦੋਹਾਂ ਨੇ ਉਸ ਨਾਲ ਬਦਫੈਲੀ ਕੀਤੀ। ਇਸ ਤੋਂ ਬਾਅਦ ਉਸ ਦਾ ਕਤਲ ਕਰ ਕੇ ਲਾਸ਼ ਟਿਊਬਵੈੱਲ ਦੇ ਟੋਏ 'ਚ ਸੁੱਟ ਦਿੱਤੀ। ਮੰਗਲਵਾਰ ਸਵੇਰੇ ਬੱਚੇ ਦੀ ਲਾਸ਼ ਟਿਊਬਵੈੱਲ ਦੇ ਟੋਏ 'ਚ ਪਈ ਮਿਲੀ। ਸੂਚਨਾ 'ਤੇ ਪੁੱਜੀ ਮਿਲਣ ਨੇ ਲਾਸ਼ ਪੋਸਟਮਾਰਟਮ ਲਈ ਭੇਜੀ। ਬੱਚੇ ਦੇ ਪਿਤਾ ਵਿਨੋਦ ਕਸ਼ਯਪ ਨੇ ਦੋਹਾਂ ਦੋਸ਼ੀਆਂ ਨੂੰ ਨਾਮਜ਼ਦ ਕਰਦੇ ਹੋਏ ਰਿਪੋਰਟ ਦਰਜ ਕਰਵਾਈ। ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੱਗੇ ਦੀ ਜਾਂਚ ਜਾਰੀ ਹੈ।


author

DIsha

Content Editor

Related News