3 ਦਿਨਾਂ ’ਚ 3 ਮੰਤਰੀਆਂ ਨੇ ਛੱਡਿਆ ਯੋਗੀ ਦਾ ਸਾਥ
Friday, Jan 14, 2022 - 12:31 AM (IST)
ਲਖਨਊ- ਯੂ. ਪੀ. ਭਾਜਪਾ ਨੂੰ ਇਕ ਹੋਰ ਝਟਕਾ ਲੱਗਾ ਹੈ। ਉੱਤਰ ਪ੍ਰਦੇਸ਼ ਸਰਕਾਰ ’ਚ ਆਯੁਸ਼, ਖੁਰਾਕ ਸੁਰੱਖਿਆ ਤੇ ਡਰੱਗ ਪ੍ਰਸ਼ਾਸਨ ਮੰਤਰੀ ਧਰਮ ਸਿੰਘ ਸੈਣੀ ਨੇ ਵੀਰਵਾਰ ਨੂੰ ਯੋਗੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਉਹ ਦਲਿਤਾਂ, ਪੱਛੜਿਆਂ, ਕਿਸਾਨਾਂ, ਪੜ੍ਹੇ-ਲਿਖੇ ਬੇਰੋਜ਼ਗਾਰਾਂ, ਛੋਟੇ ਤੇ ਮੱਧ ਸ਼੍ਰੇਣੀ ਦੇ ਵਪਾਰੀਆਂ ਅਤੇ ਜਨ ਪ੍ਰਤੀਨਿਧੀਆਂ ਪ੍ਰਤੀ ਲਗਾਤਾਰ ਜਾਰੀ ਨਕਾਰਾਤਮਕ ਰਵੱਈਏ ਕਾਰਨ ਅਸਤੀਫਾ ਦੇ ਰਹੇ ਹਨ। ਸੂਬੇ ਦੀ ਯੋਗੀ ਆਦਿਤਿਅਨਾਥ ਸਰਕਾਰ ਦੇ ਮੰਤਰੀ ਮੰਡਲ ’ਚੋਂ ਮੰਗਲਵਾਰ ਤੋਂ ਹੁਣ ਤੱਕ ਪਿਛਲੇ 3 ਦਿਨਾਂ ’ਚ 3 ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਮੰਗਲਵਾਰ ਨੂੰ ਸਵਾਮੀ ਪ੍ਰਸਾਦ ਮੌਰਿਆ, ਬੁੱਧਵਾਰ ਨੂੰ ਦਾਰਾ ਸਿੰਘ ਚੌਹਾਨ ਜਦਕਿ ਅੱਜ ਧਰਮ ਸਿੰਘ ਸੈਣੀ ਨੇ ਅਸਤੀਫਾ ਦੇ ਦਿੱਤਾ ਹੈ। ਸੈਣੀ ਦੇ ਅਸਤੀਫੇ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਉਨ੍ਹਾਂ ਦਾ ਸਪਾ ’ਚ ਸਵਾਗਤ ਕੀਤਾ ਹੈ, ਹਾਲਾਂਕਿ ਉਨ੍ਹਾਂ ਨੇ (ਸੈਣੀ) ਅਜੇ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਕਿਸ ਪਾਰਟੀ ’ਚ ਜਾਣਗੇ।
ਇਹ ਖ਼ਬਰ ਪੜ੍ਹੋ- ਪੰਤ ਦਾ ਦੱ. ਅਫਰੀਕਾ 'ਚ ਸੈਂਕੜਾ, ਅਜਿਹਾ ਕਰਨ ਵਾਲੇ ਬਣੇ ਪਹਿਲੇ ਏਸ਼ੀਆਈ ਵਿਕਟਕੀਪਰ ਬੱਲੇਬਾਜ਼
ਵਰਚੂਅਲ ਕੰਪੇਨਿੰਗ ਕੋਰੋਨਾ ਪੀੜਤ ਨੇਤਾਵਾਂ ਲਈ ਵਰਦਾਨ
ਮੋਦੀ ਸਰਕਾਰ ਦੇ ਮੰਤਰੀਆਂ ’ਚ ਸਿਵਲ ਏਵੀਏਸ਼ਨ ਮੰਤਰੀ ਜੋਤੀਰਾਦਿਤਿਆ ਸਿੰਧੀਆ ਵੀ ਕੋਵਿਡ ਤੋਂ ਪੀੜਤ ਹੋ ਗਏ ਹਨ। ਇਸ ਤੋਂ ਪਹਿਲਾਂ ਅੱਧੇ ਤੋਂ ਜ਼ਿਆਦਾ ਕੇਂਦਰੀ ਮੰਤਰੀ, ਉਨ੍ਹਾਂ ਦੇ ਨਿੱਜੀ ਸਕੱਤਰ ਤੇ ਮੰਤਰੀ ਮੰਡਲ ਦਾ ਸਟਾਫ ਕੋਵਿਡ ਪੀੜਤ ਹੋ ਚੁੱਕਿਆ ਹੈ। ਸਿੰਧੀਆ, ਰੱਖਿਆ ਮੰਤਰੀ ਰਾਜਨਾਥ ਸਿੰਘ, ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਰੇਲ ਰਾਜ ਮੰਤਰੀ ਰਾਵਸਾਹੇਬ ਦਾਨਵੇ ਕਈ ਹੋਰ ਲੋਕਾਂ ਦੀ ਲਾਈਨ ’ਚ ਸ਼ਾਮਿਲ ਹੋ ਗਏ ਹਨ। ਹਾਲਾਂਕਿ ਇਹ ਸਾਰੇ ਹੋਮ ਕੁਆਰੰਟਾਈਨ ਤੇ ਸੈਲਫ ਆਈਸੋਲੇਸ਼ਨ ’ਚ ਹਨ।
ਇਹ ਖ਼ਬਰ ਪੜ੍ਹੋ- ਮੈਡ੍ਰਿਡ ਨੇ ਬਾਰਸੀਲੋਨਾ ਨੂੰ 100ਵੀਂ ਵਾਰ ਹਰਾਇਆ, ਸਪੈਨਿਸ਼ ਕੱਪ ਦੇ ਫਾਈਨਲ 'ਚ
ਇੱਥੋਂ ਤੱਕ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਸਦ ਤੇ ਵਿਧਾਇਕ ਵੀ ਕੋਵਿਡ ਤੋਂ ਪੀੜਤ ਹਨ। ਕਿਹਾ ਜਾ ਰਿਹਾ ਹੈ ਕਿ 5 ਰਾਜ ਵਿਧਾਨਸਭਾ ਚੋਣਾਂ ’ਚ ਸਿਰਫ ਵਰਚੂਅਲ ਰੈਲੀਆਂ ਤੇ ਡਿਜੀਟਲ ਪ੍ਰਚਾਰ ਦੀ ਇਜਾਜ਼ਤ ਦੇਣ ਦਾ ਚੋਣ ਕਮਿਸ਼ਨ ਦਾ ਫੈਸਲਾ ਰਾਜਨੀਤਕ ਵਰਗ ਲਈ ਵਰਦਾਨ ਬਣ ਕੇ ਆਇਆ ਹੈ। ਉਨ੍ਹਾਂ ਨੂੰ ਰੈਲੀਆਂ ਨੂੰ ਸੰਬੋਧਨ ਕਰਨ ਤੇ ਆਹਮੋ-ਸਾਹਮਣੇ ਮੀਟਿੰਗਾਂ ਕਰਨ ਲਈ ਵੱਡੇ ਪੱਧਰ ’ਤੇ ਯਾਤਰਾ ਕਰਨ ਦੀ ਲੋੜ ਨਹੀਂ ਹੈ।
ਇਸ ਤੋਂ ਪਹਿਲਾਂ ਰੈਲੀਆਂ ’ਚ ਉਨ੍ਹਾਂ ਸਮਾਜਿਕ ਦੂਰੀ ਦੇ ਮਾਪਦੰਡਾਂ ਨੂੰ ਬਣਾਇਆ ਹੋਇਆ ਸੀ ਤਾਂ ਸਾਰਿਆਂ ਨੇ ਮਾਸਕ ਨਹੀਂ ਪਾਇਆ ਸੀ। ਉੱਥੇ ਹੀ ਕਈ ਮੰਤਰੀ ਜੋ ਪਹਿਲਾਂ ਕੋਵਿਡ ਤੋਂ ਪੀੜਤ ਹੋ ਚੁੱਕੇ ਸਨ ਤੇ ਠੀਕ ਹੋ ਗਏ ਸਨ, ਉਨ੍ਹਾਂ ਨੇ ਰੈਲੀ ’ਚ ਮਾਸਕ ਨਹੀਂ ਪਾਇਆ ਸੀ ਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪ੍ਰੈੱਸ ਕਾਨਫਰੰਸਾਂ ’ਚ ਸਾਹਮਣੇ ਆਈਆਂ ਹਨ। ਇਹ ਸਭ ਕੇਂਦਰੀ ਸਿਹਤ ਮੰਤਰਾਲਾ ਤੇ ਸੂਬਾ ਸਰਕਾਰਾਂ ਵੱਲੋਂ ਜਾਰੀ ਕੋਵਿਡ ਪ੍ਰੋਟੋਕੋਲ ਦਿਸ਼ਾ-ਨਿਰਦੇਸ਼ਾਂ ਦੇ ਬਾਵਜੂਦ ਦੇਖਣ ਨੂੰ ਮਿਲਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।