ਭਾਰਤੀ ਦੂਤਘਰਾਂ ਦੇ ''ਮੁਰੀਦ'' ਹੋਏ ਇਮਰਾਨ ਖਾਨ, ਪਾਕਿਸਤਾਨੀਆਂ ਦੀ ਲਾਈ ਕਲਾਸ

Thursday, May 06, 2021 - 08:18 PM (IST)

ਭਾਰਤੀ ਦੂਤਘਰਾਂ ਦੇ ''ਮੁਰੀਦ'' ਹੋਏ ਇਮਰਾਨ ਖਾਨ, ਪਾਕਿਸਤਾਨੀਆਂ ਦੀ ਲਾਈ ਕਲਾਸ

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਦਾ ਹਵਾਲਾ ਦੇ ਕੇ ਵਿਦੇਸ਼ਾਂ ਵਿਚ ਸਥਿਤ ਪਾਕਿਸਤਾਨੀ ਸਫਾਰਤਖਾਨਿਆਂ (ਦੂਤਘਰਾਂ) 'ਤੇ ਜਮ੍ਹ ਕੇ ਨਿਸ਼ਾਨਾ ਵਿੰਨ੍ਹਿਆ ਹੈ। ਇਮਰਾਨ ਨੇ ਰਾਜਦੂਤਾਂ ਨੂੰ ਆਖਿਆ ਹੈ ਕਿ ਉਹ ਬਸਤੀਵਾਦੀ ਯੁੱਗ ਵਾਲੀ ਮਾਨਸਿਕਤਾ ਨੂੰ ਛੱਡ ਕੇ ਪਾਕਿਸਤਾਨੀ ਮੂਲ ਦੇ ਲੋਕਾਂ ਨਾਲ ਪੂਰੀ ਸੰਵੇਦਨਾ ਨਾਲ ਵਿਹਾਰ ਕਰੇ। ਭਾਰਤੀ ਸਫਾਰਤਖਾਨਿਆਂ ਦੀ ਮਿਹਨਤ ਦੀ ਤਰੀਫ ਕਰਦੇ ਹੋਏ ਇਮਰਾਨ ਖਾਨ ਨੇ ਆਖਿਆ ਕਿ ਦੁਨੀਆ ਭਰ ਵਿਚ ਭਾਰਤੀ ਸਫਾਰਤਖਾਨੇ ਵਿਦੇਸ਼ੀ ਨਿਵੇਸ਼ ਲਿਆਉਣ ਲਈ ਬਹੁਤ ਸਰਗਰਮ ਹਨ।

ਦੁਨੀਆ ਭਰ ਫੈਲੇ ਪਾਕਿਸਤਾਨੀ ਸਫਾਰਤਖਾਨਿਆਂ ਨੂੰ ਸੰਬੋਧਿਤ ਕਰਦੇ ਹੋਏ ਇਮਰਾਨ ਖਾਨ ਨੇ ਵਿਦੇਸ਼ਾਂ ਵਿਚ ਰਹਿੰਦੇ ਪਾਕਿਸਤਾਨੀਆਂ ਨਾਲ ਗਲਤ ਵਿਹਾਰ ਅਤੇ ਮੁਲਕ ਵਿਚ ਵਿਦੇਸ਼ੀ ਨਿਵੇਸ਼ ਲਿਆਉਣ ਵਿਚ ਅਸਫਲ ਰਹਿਣ 'ਤੇ ਜਮ੍ਹ ਕੇ ਚੰਗੀਆਂ-ਚੰਗੀਆਂ ਸੁਣਾਈਆਂ। ਇਮਰਾਨ ਨੇ ਆਖਿਆ ਕਿ ਅਸੀਂ ਇਸ ਤਰ੍ਹਾਂ ਨਾਲ ਜਾਰੀ ਨਹੀਂ ਰੱਖ ਸਕਦੇ। ਜਿਸ ਤਰ੍ਹਾਂ ਨਾਲ ਸਫਾਰਤਖਾਨੇ ਚੱਲ ਰਹੇ ਹਨ, ਇਹ ਬਸਤੀਵਾਦੀ ਯੁੱਗ ਸਮੇਂ ਵਿਚ ਚੱਲਦਾ ਸੀ ਪਰ ਅੱਜ ਦੇ ਪਾਕਸਿਤਾਨ ਵਿਚ ਨਹੀਂ।

ਭਾਰਤੀ ਦੂਤਘਰਾਂ ਦੀ ਕੀਤੀ ਤਰੀਫ
ਇਮਰਾਨ ਖਾਨ ਨੇ ਆਖਿਆ ਕਿ ਦਾ ਸਭ ਤੋਂ ਅਹਿਮ ਕੰਮ ਵਿਦੇਸ਼ਾਂ ਵਿਚ ਵਸੇ ਪਾਕਿਸਤਾਨੀਆਂ ਦੀ ਸੇਵਾ ਕਰਨਾ ਹੈ। ਇਸ ਤੋਂ ਬਾਅਦ ਉਨ੍ਹਾਂ ਮੁਲਕ ਵਿਚ ਨਿਵੇਸ਼ ਲਿਆਉਣ ਲਈ ਕੰਮ ਕਰਨਾ ਚਾਹੀਦਾ ਜੋ ਇਸ ਵੇਲੇ ਗੰਭੀਰ ਵਿੱਤ ਸੰਕਤ ਨਾਲ ਨਜਿੱਠ ਰਿਹਾ ਹੈ। ਉਨ੍ਹਾਂ ਭਾਰਤੀ ਦੂਤਘਰਾਂ ਦੀ ਤਰੀਫ ਕਰਦੇ ਹੋਏ ਆਖਿਆ ਕਿ ਉਹ ਪਾਕਿਸਤਾਨ ਦੀ ਤੁਲਨਾ ਵਿਚ ਆਪਣੇ ਮੁਲਕ ਵਿਚ ਵਿਦੇਸ਼ੀ ਨਿਵੇਸ਼ ਲਿਆਉਣ ਲਈ ਵਧ ਸਰਗਰਮ ਹੈ।

ਪਾਕਿਸਤਾਨੀ ਪੀ. ਐੱਮ. ਦਾ ਇਹ ਬਿਆਨ ਅਜਿਹੇ ਵੇਲੇ ਆਇਆ ਹੈ ਜਦ ਉਨ੍ਹਾਂ ਦੀ ਪੀ. ਟੀ. ਆਈ. ਸਰਕਾਰ ਨੇ ਸਾਊਦੀ ਅਰਬ ਦੇ ਰਿਆਦ ਵਿਚ ਪਾਕਿਸਤਾਨੀ ਲੋਕਾਂ ਦੇ ਗਲਤ ਵਿਆਹ ਦੀ ਸ਼ਿਕਾਇਤ ਤੋਂ ਬਾਅਦ ਆਪਣੇ ਦੂਤਘਰ ਦੇ ਕਰਮਚਾਰੀਆਂ ਦੀ ਜਾਂਚ ਸ਼ੁਰੂ ਕੀਤੀ। ਸਾਊਦੀ ਅਰਬ ਵਿਚ ਮੌਜੂਦ ਪਾਕਿਸਤਾਨੀ ਕਾਮਿਆਂ ਦੀ ਸ਼ਿਕਾਇਤ ਤੋਂ ਬਾਅਦ ਇਮਰਾਨ ਸਰਕਾਰ ਨੇ ਆਪਣੇ ਰਾਜਦੂਤ ਅਤੇ 6 ਹੋਰਨਾਂ ਅਧਿਕਾਰੀਆਂ ਨੂੰ ਵਾਪਸ ਬੁਲਾ ਲਿਆ ਹੈ।


author

Khushdeep Jassi

Content Editor

Related News