ਕਿਸਾਨ ਅੰਦੋਲਨ ਵਿਚ ਮੁੜ ਜੋਸ਼ ਭਰਨ ਵਾਲੇ ਰਾਕੇਸ਼ ਟਿਕੈਤ ਬਾਰੇ ਜਾਣੋ ਅਹਿਮ ਗੱਲਾਂ

Saturday, Jan 30, 2021 - 02:32 AM (IST)

ਕਿਸਾਨ ਅੰਦੋਲਨ ਵਿਚ ਮੁੜ ਜੋਸ਼ ਭਰਨ ਵਾਲੇ ਰਾਕੇਸ਼ ਟਿਕੈਤ ਬਾਰੇ ਜਾਣੋ ਅਹਿਮ ਗੱਲਾਂ

ਨਵੀਂ ਦਿੱਲੀ (ਇੰਟ.) - ਲੰਘੇ 2 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਕਿਸਾਨਾਂ ਦੇ ਸੰਘਰਸ਼ ਵਿਚ ਇਕ ਨਾਂ ਰਾਕੇਸ਼ ਟਿਕੈਤ ਦਾ ਵੀ ਆਉਂਦਾ ਹੈ ਜਿਨ੍ਹਾਂ ਨੂੰ ਅੱਜ ਬੱਚਾ-ਬੱਚਾ ਜਾਣਦਾ ਹੈ। 26 ਜਨਵਰੀ ਤੋਂ ਬਾਅਦ ਕਿਸਾਨ ਅੰਦੋਲਨ ਨੂੰ ਕਮਜ਼ੋਰ ਪੈਂਦਾ ਵੇਖ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਨਵੀਂ ਜਾਣ ਫੂਕ ਦਿੱਤੀ ਅਤੇ ਹੁਣ ਦੁਬਾਰਾ ਕਿਸਾਨ ਦਿੱਲੀ ਦੀਆਂ ਹੱਦਾਂ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਆਓ ਜਾਣਦੇ ਹਾਂ ਰਾਕੇਸ਼ ਟਿਕੈਤ ਬਾਰੇ।

ਪੜ੍ਹੋ ਇਹ ਵੀ ਖ਼ਬਰ- ਚੀਨ ’ਤੇ ਵਰ੍ਹੇ ਵਿਦੇਸ਼ ਮੰਤਰੀ ਜੈਸ਼ੰਕਰ, ਕਿਹਾ-‘ਗੁਆਂਢੀ ਦੇਸ਼ ਨਹੀਂ ਚਾਹੁੰਦੈ ਸ਼ਾਂਤੀ’


ਜਾਣੋਂ ਕੌਣ ਹਨ ਰਾਕੇਸ਼ ਟਿਕੈਤ
ਮੁਜੱਫਰਨਗਰ ਜਨਪਦ ਦੇ ਸਿਸੌਲੀ ਪਿੰਡ 'ਚ 4 ਜੂਨ 1969 'ਚ ਰਾਕੇਸ਼ ਟਿਕੈਤ ਦਾ ਜਨਮ ਹੋਇਆ। ਰਾਕੇਸ਼ ਟਿਕੈਤ ਨੇ ਮੇਰਠ ਯੂਨੀਵਰਸਿਟੀ ਤੋਂ ਐੱਮ.ਏ. ਦੀ ਪੜ੍ਹਾਈ ਕਰਨ ਤੋਂ ਬਾਅਦ ਐੱਲ.ਐੱਲ.ਬੀ. ਵੀ ਕੀਤੀ ਹੈ। ਰਾਕੇਸ਼ ਟਿਕੈਤ ਦਾ ਵਿਆਹ ਸਾਲ 1985 ਵਿਚ ਬਾਗਪਤ ਜ਼ਿਲ੍ਹੇ ਦੇ ਦਾਦਰੀ ਪਿੰਡ ਦੀ ਸੁਨੀਤਾ ਦੇਵੀ ਨਾਲ ਹੋਇਆ ਸੀ। ਇਨ੍ਹਾਂ ਦਾ ਇਕ ਪੁੱਤਰ ਦੋ ਧੀਆਂ ਹਨ। 
ਇਸ ਲਈ ਛੱਡੀ ਸੀ ਦਿੱਲੀ ਪੁਲਸ ਦੀ ਨੌਕਰੀ
ਰਾਕੇਸ਼ ਟਿਕੈਤ ਸਾਲ 1992 'ਚ ਦਿੱਲੀ ਪੁਲਸ 'ਚ ਕਾਂਸਟੇਬਲ ਦੇ ਅਹੁਦੇ 'ਤੇ ਨੌਕਰੀ ਕਰਦੇ ਸਨ, ਪਰ ਪਿਤਾ ਮਹਿੰਦਰ ਸਿੰਘ ਟਿਕੈਤ ਦਾ ਪ੍ਰਭਾਵ ਉਨ੍ਹਾਂ 'ਤੇ ਖ਼ੂਬ ਸੀ। ਇਹੀ ਵਜ੍ਹਾ ਹੈ ਕਿ ਜਦੋਂ 1993-1994 'ਚ ਦਿੱਲੀ ਦੇ ਲਾਲ ਕਿਲ੍ਹੇ 'ਤੇ ਪਿਤਾ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ 'ਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਤਾਂ ਉਹ ਵੀ ਭਾਵੁਕ ਹੋ ਗਏ। ਜਿਸ ਤੋਂ ਬਾਅਦ ਰਾਕੇਸ਼ ਟਿਕੈਤ ਪੁਲਸ ਦੀ ਨੌਕਰੀ ਛੱਡ ਕਿਸਾਨਾਂ ਨਾਲ ਖੜ੍ਹੇ ਹੋ ਗਏ ਸਨ। ਇਸ ਤੋਂ ਬਾਅਦ ਪਿਤਾ ਮਹਿੰਦਰ ਸਿੰਘ ਟਿਕੈਤ ਦੀ ਕੈਂਸਰ ਨਾਲ ਮੌਤ ਤੋਂ ਬਾਅਦ ਰਾਕੇਸ਼ ਟਿਕੈਤ ਨੇ ਪੂਰੀ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਦੀ ਕਮਾਨ ਸੰਭਾਲ ਲਈ। ਉਹ ਲਗਾਤਾਰ ਵੱਖ-ਵੱਖ ਮੰਚਾਂ 'ਤੇ ਕਿਸਾਨਾਂ ਦੇ ਅਧਿਕਾਰ ਦੀ ਗੱਲ ਉੱਠਾ ਚੁੱਕੇ ਹਨ। 

ਪੜ੍ਹੋ ਇਹ ਵੀ ਖ਼ਬਰ- ਕੁਲਭੂਸ਼ਣ ਜਾਧਵ ਮਾਮਲੇ ’ਚ ਭਾਰਤ ਨੇ ਪਾਕਿ ਨੂੰ ਲਗਾਈ ਫਟਕਾਰ

​​​​​​​
ਸਿਆਸੀ ਕਰੀਅਰ ਵਿਚ ਵੀ ਅਜ਼ਮਾ ਚੁੱਕੇ ਹਨ ਕਿਸਮਤ 
ਰਾਸ਼ਟਰੀ ਲੋਕਦਲ ਦੇ ਪ੍ਰਧਾਨ ਅਜੀਤ ਸਿੰਘ ਨੇ ਸਾਲ 2014 'ਚ ਹੋਈਆਂ ਲੋਕ ਸਭਾ ਚੋਣਾਂ 'ਚ ਪੱਛਮੀ ਉੱਤਰ ਪ੍ਰਦੇਸ਼ ਦੀ ਅਮਰੋਹਾ ਸੀਟ ਤੋਂ ਰਾਕੇਸ਼ ਟਿਕੈਤ ਨੂੰ ਲੋਕ ਸਭਾ ਉਮੀਦਵਾਰ ਬਣਾਇਆ ਸੀ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੂੰ ਹਾਰ ਮਿਲੀ। ਦੱਸਿਆ ਜਾਂਦਾ ਹੈ ਕਿ ਕਿਸਾਨਾਂ ਦੇ ਅਧਿਕਾਰਾਂ ਲਈ ਲੜਾਈ ਲੜਦਿਆਂ ਰਾਕੇਸ਼ ਟਿਕੈਤ 44 ਵਾਰ ਜੇਲ੍ਹ ਜਾ ਚੁੱਕੇ ਹਨ।


author

Gurdeep Singh

Content Editor

Related News