ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਦੇ CM ਖੱਟੜ ਨੇ ਦਿੱਤਾ ਅਹਿਮ ਬਿਆਨ

04/03/2022 10:49:20 PM

ਜੀਂਦ (ਅਨਿਲ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਚੰਡੀਗੜ੍ਹ ਅਤੇ ਹੋਰ ਮੁੱਿਦਆਂ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਹੈ। ਉਨ੍ਹਾਂ ਨੇ ਸਫੀਦੋਂ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੋ ਦਿਨ ਪਹਿਲਾਂ ਗ਼ਲਤੀ ਨਾਲ ਮਤਾ ਪਾਸ ਕਰ ਦਿੱਤਾ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਫਿਰ ਐੱਸ. ਵਾਈ. ਐੱਲ. ਕਿੱਥੇ ਗਈ, ਜਿਸ ਦਾ ਹਰਿਆਣਾ ਦੇ ਹਿੱਸੇ ਦਾ ਪਾਣੀ ਰੋਕਿਆ ਹੈ। ਸੁਪਰੀਮ ਕੋਰਟ ਨੇ ਪਹਿਲਾਂ ਹੀ ਹੁਕਮ ਦਿੱਤੇ ਹੋਏ ਹਨ ਕਿ ਹਰਿਆਣਾ ਦੇ ਹਿੱਸੇ ਦਾ ਪਾਣੀ ਦਿੱਤਾ ਜਾਵੇ, ਇਸ ਲਈ ਪਹਿਲਾਂ ਹਰਿਆਣਾ ਦੇ ਹਿੱਸੇ ਦਾ ਪਾਣੀ ਦੇਣ ਦੀ ਗੱਲ ਮੰਨਣੀ ਪਵੇਗੀ, ਹੋਰ ਮੁੱਦਿਆਂ ’ਤੇ ਬਾਅਦ ’ਚ ਵਿਚਾਰ ਕੀਤਾ ਜਾਵੇਗਾ। ਕਈ ਕਮਿਸ਼ਨਾਂ ਨੇ ਕਿਹਾ ਕਿ ਪੰਜਾਬ ਦੇ 400 ਹਿੰਦੀ ਬੋਲਣ ਵਾਲੇ ਪਿੰਡ ਹਰਿਆਣਾ ਦੇ ਹਨ, ਇਸ ਲਈ ਪਹਿਲਾਂ ਇਨ੍ਹਾਂ ਪਿੰਡਾਂ ਨੂੰ ਹਰਿਆਣਾ ਨੂੰ ਦੇ ਦਿਓ, ਉਸ ਤੋਂ ਬਾਅਦ ਅੱਗੇ ਦੀ ਗੱਲ ਕਰਾਂਗੇ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ ਤੇ 4 ਜ਼ਖ਼ਮੀ

ਪੰਜਾਬ ਸਰਕਾਰ ਅੱਧ-ਪਚੱਧੀ ਗੱਲ ਕਰਕੇ ਜਨਤਾ ਨੂੰ ਵਰਗਲਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਦਿਆਂ ਹੀ ਅਜਿਹਾ ਕੀ ਹੋ ਗਿਆ ਸੀ ਕਿ ਇਕ ਵਿਵਾਦਿਤ ਮੁੱਦੇ ਨੂੰ ਵਿਧਾਨ ਸਭਾ ’ਚ ਪਾਸ ਕਰ ਦਿੱਤਾ ਗਿਆ। ਇਸ ਦਾ ਉਨ੍ਹਾਂ ਨੂੰ ਸਿਆਸੀ ਕਾਰਨ ਤਾਂ ਦਿਖਾਈ ਨਹੀਂ ਦਿੰਦਾ ਪਰ ਇਹ ਜ਼ਰੂਰ ਦਿਖਾਈ ਦਿੰਦਾ ਹੈ ਕਿ ਕਿਤੇ ਨਾ ਕਿਤੇ ਕੁਝ ਲੋਕਾਂ ਦੇ ਬਹਿਕਾਵੇ ’ਚ ਆ ਗਏ ਹਨ। ਸਤਲੁਜ, ਰਾਵੀ, ਬਿਆਸ ਨਦੀਆਂ ਪੰਜਾਬ ’ਚੋਂ ਨਿਕਲਦੀਆਂ ਹਨ ਪਰ ਹਰਿਆਣਾ ’ਚ ਤਾਂ ਕੋਈ ਵੀ ਨਹਿਰ ਨਹੀਂ ਨਿਕਲਦੀ ਹੈ, ਇਸ ਲਈ ਦੂਸਰੇ ਮੁੱਦਿਆਂ ਤੋਂ ਪਹਿਲਾਂ ਪੰਜਾਬ ਨੂੰ ਐੱਸ.ਵਾਈ.ਐੱਲ. ਦੇ ਮੁੱਦੇ ’ਤੇ ਗੱਲ ਕਰਨੀ ਚਾਹੀਦੀ ਹੈ ਅਤੇ ਹਰਿਆਣਾ ਦੇ ਹਿੱਸੇ ਦਾ ਪਾਣੀ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦਿੱਲੀ ’ਚ ‘ਆਪ’ ਦੀ ਸਰਕਾਰ ਹੈ ਪਰ ਦਿੱਲੀ ਸਰਕਾਰ ਹਰਿਆਣਾ ਤੋਂ ਪਾਣੀ ਮੰਗ ਰਹੀ ਹੈ ਪਰ ਦੂਸਰੀ ਉਨ੍ਹਾਂ ਦੀ ਸਰਕਾਰ ਹਰਿਆਣਾ ਦੇ ਹਿੱਸੇ ਦਾ ਪਾਣੀ ਦੇਣ ਲਈ ਤਿਆਰ ਨਹੀਂ ਹੈ।
 


Manoj

Content Editor

Related News