ਟੀਕਾਕਰਨ ਸਾਡੇ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੋਣੀ ਚਾਹੀਦੀ: ਉੱਪ ਰਾਸ਼ਟਰਪਤੀ
Friday, Jul 02, 2021 - 02:38 AM (IST)
ਨਵੀਂ ਦਿੱਲੀ – ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਕੋਵਿਡ-19 ਰੋਕੂ ਟੀਕਾਕਰਨ ਦੇ ਮਹੱਤਵ ਨੂੰ ਦੱਸਦੇ ਹੋਏ ਵੀਰਵਾਰ ਨੂੰ ਕਿਹਾ ਕਿ ਟੀਕਾਕਰਨ ਸਾਡੇ ਸਾਰਿਆਂ ਦੀ ਸਮੂਹਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਤੇ ਸਾਰੇ ਹਿੱਤਧਾਰੀਆਂ ਨੂੰ ਮਿਲ-ਜੁਲ ਕੇ ਇਸ ਸਾਲ ਦੇ ਅਖੀਰ ਤੱਕ ਸਾਰਿਆਂ ਨੂੰ ਟੀਕੇ ਲਗਾਉਣ ਦਾ ਟੀਚਾ ਪੂਰਾ ਕਰਨਾ ਚਾਹੀਦਾ।
ਡਾਕਟਰ ਦਿਵਸ ’ਤੇ ਉੱਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੀ ਆਬਾਦੀ ਦੇ ਕੁਝ ਵਰਗਾਂ ਖਾਸ ਤੌਰ ’ਤੇ ਦਿਹਾਤੀ ਇਲਾਕਿਆਂ ’ਚ ਟੀਕੇ ਪ੍ਰਤੀ ਝਿਝਕ ਨੂੰ ਦੂਰ ਕਰਨ ਦੀ ਬੇਹੱਦ ਲੋੜ ਹੈ। ਇਸ ਸਬੰਧੀ ਫੈਲੇ ਡਰ ਨੂੰ ਵੀ ਦੂਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਟੀਕਾਕਰਨ ਮੁਹਿੰਮ ਨੂੰ ਸੱਚੇ ਅਰਥਾਂ ’ਚ ਅਖਿਲ ਭਾਰਤੀ ਜਨ-ਅੰਦੋਲਨ ’ਚ ਬਦਲ ਦੇਣਾ ਚਾਹੀਦਾ। ਨਾਇਡੂ ਨੇ ਡਾਕਟਰ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ’ਚ ਜਾਗਰੂਕਤਾ ਪੈਦਾ ਕਰੇ ਤਾਂ ਕਿ ਉਹ ਟੀਕਾ ਲਗਵਾਉਣ ਦੀ ਅਹਿਮੀਅਤ ਨੂੰ ਸਮਝ ਸਕਣ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।