ਜੀਵਨ ਅਤੇ ਸਿਹਤ ਬੀਮੇ ''ਤੇ GST ਤੁਰੰਤ ਹਟਾਓ, ਮਮਤਾ ਬੈਨਰਜੀ ਨੇ ਵਿੱਤ ਮੰਤਰੀ ਸੀਤਾਰਮਨ ਨੂੰ ਲਿਖੀ ਚਿੱਠੀ

Saturday, Aug 03, 2024 - 06:51 AM (IST)

ਨੈਸ਼ਨਲ ਡੈਸਕ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਜੀਵਨ ਬੀਮਾ ਅਤੇ ਸਿਹਤ ਬੀਮਾ ਪ੍ਰੀਮੀਅਮਾਂ 'ਤੇ 18 ਫੀਸਦੀ ਜੀਐੱਸਟੀ ਵਾਪਸ ਲੈਣ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿਚ ਮਮਤਾ ਬੈਨਰਜੀ ਨੇ ਕਿਹਾ, “ਮੈਂ ਮਹਿਸੂਸ ਕਰਦੀ ਹਾਂ ਕਿ ਜੀਵਨ ਬੀਮਾ ਅਤੇ ਸਿਹਤ ਬੀਮੇ 'ਤੇ 18 ਫ਼ੀਸਦੀ ਜੀਐੱਸਟੀ ਲਗਾਉਣਾ ਇਕ ਲੋਕ ਵਿਰੋਧੀ ਫੈਸਲਾ ਹੈ। ਇਸ ਤੋਂ ਇਲਾਵਾ ਨਵੇਂ ਟੈਕਸ ਢਾਂਚੇ ਤਹਿਤ ਧਾਰਾ 80ਸੀ ਅਤੇ 80ਡੀ ਤਹਿਤ ਛੋਟ ਨਾ ਮਿਲਣਾ ਵੀ ਆਮ ਆਦਮੀ ਲਈ ਅਸੁਵਿਧਾਜਨਕ ਹੈ।

ਇਹ ਵੀ ਪੜ੍ਹੋ : 50 ਹਜ਼ਾਰ ਕਰੋੜ ਰੁਪਏ ਦੇ 8 ਹਾਈ-ਸਪੀਡ ਰੋਡ ਕੋਰੀਡੋਰ ਪ੍ਰਾਜੈਕਟਾਂ ਨੂੰ ਕੈਬਨਿਟ ਨੇ ਦਿੱਤੀ ਮਨਜ਼ੂਰੀ

ਉਨ੍ਹਾਂ ਅੱਗੇ ਲਿਖਿਆ, "ਬੀਮਾ ਪ੍ਰੀਮੀਅਮ 'ਤੇ ਜੀਐੱਸਟੀ ਆਮ ਆਦਮੀ 'ਤੇ ਵਿੱਤੀ ਬੋਝ ਨੂੰ ਵਧਾਉਂਦਾ ਹੈ। ਇਹ ਵਾਧੂ ਬੋਝ ਬਹੁਤ ਸਾਰੇ ਵਿਅਕਤੀਆਂ ਨੂੰ ਨਵੀਂ ਪਾਲਿਸੀ ਖਰੀਦਣ ਜਾਂ ਪੁਰਾਣੀ ਬੀਮਾ ਕਵਰੇਜ ਨੂੰ ਜਾਰੀ ਰੱਖਣ ਤੋਂ ਰੋਕ ਸਕਦਾ ਹੈ।'' ਉਨ੍ਹਾਂ ਕਿਹਾ, ''ਕਿਸਾਨਾਂ ਅਤੇ ਮਜ਼ਦੂਰਾਂ ਤੋਂ ਲੈ ਕੇ ਤਨਖਾਹਦਾਰ ਵਰਗ ਤੱਕ, ਸਮਾਜ ਦੇ ਹਰ ਵਿਅਕਤੀ ਲਈ ਜੀਵਨ ਅਤੇ ਸਿਹਤ ਬੀਮਾ ਉਪਲਬਧ ਹੋਣਾ ਚਾਹੀਦਾ ਹੈ।

ਇਹ ਸਪੱਸ਼ਟ ਹੈ ਕਿ ਸਿਹਤ ਅਤੇ ਜੀਵਨ ਬੀਮਾ 'ਤੇ ਜੀਐੱਸਟੀ ਦਾ ਬੋਝ ਆਮ ਆਦਮੀ ਨੂੰ ਹੋਰ ਤਣਾਅ ਵਿਚ ਪਾ ਦੇਵੇਗਾ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਆਮ ਆਦਮੀ ਦੀ ਮਾਨਸਿਕ ਸ਼ਾਂਤੀ ਅਤੇ ਵਿੱਤੀ ਖੁਸ਼ਹਾਲੀ ਲਈ ਵਧੇਰੇ ਲੋਕਾਂ ਨੂੰ ਬੀਮਾ ਕਵਰ ਦੇ ਅਧੀਨ ਲਿਆਉਣ ਅਤੇ ਨਵੀਂ ਟੈਕਸ ਪ੍ਰਣਾਲੀ ਵਿਚ ਧਾਰਾਵਾਂ 80C ਅਤੇ 80D ਨੂੰ ਸ਼ਾਮਲ ਕਰਨ ਲਈ ਇਸ GST ਨੂੰ ਛੱਡ ਦਿਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News