ਭਿਆਨਕ ਤੂਫ਼ਾਨ 'ਚ ਬਦਲਿਆ ਚੱਕਰਵਾਤੀ 'ਬਿਪਾਰਜਾਏ', IMD ਨੇ ਗੁਜਰਾਤ 'ਚ ਜਾਰੀ ਕੀਤਾ ਰੈੱਡ ਅਲਰਟ

06/12/2023 1:55:32 PM

ਗੁਜਰਾਤ- ਭਾਰਤ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਸੌਰਾਸ਼ਟਰ ਅਤੇ ਗੁਜਰਾਤ ਦੇ ਕੱਛ ਖੇਤਰ ਸਮੇਤ ਪੱਛਮੀ ਗੁਜਰਾਤ ਦੇ ਕਈ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਤੇਜ਼ ਹਵਾਵਾਂ ਨਾਲ ਜ਼ਿਆਦਾ ਮੋਹਲੇਧਾਰ ਮੀਂਹ ਦੀ ਭਵਿੱਖਬਾਣੀ ਹੋਣ 'ਤੇ ਰੈੱਡ ਅਲਰਟ ਜਾਰ ਕੀਤਾ ਜਾਂਦਾ ਹੈ ਅਤੇ ਵਿਭਾਗ ਖੇਤਰ ਲਈ ਸੁਰੱਖਿਆ ਉਪਾਵਾਂ ਦੀ ਸਿਫ਼ਾਰਿਸ਼ ਕੀਤੀ। ਆਈ.ਐੱਮ.ਡੀ. ਅਧਿਕਾਰੀਆਂ ਅਨੁਸਾਰ, ਚੱਕਰਵਾਤ ਬੁੱਧਵਾਰ ਸਵੇਰ ਤੱਕ ਲਗਭਗ ਉੱਤਰ ਵੱਲ ਵਧਣ ਦੀ ਸੰਭਾਵਨਾ ਹੈ ਅਤੇ ਸੌਰਾਸ਼ਟਰ ਅਤੇ ਕੱਛ ਨੂੰ ਪਾਰ ਕਰ ਕੇ ਵੀਰਵਾਰ ਤੱਕ ਮਾਂਡਵੀ (ਗੁਜਰਾਤ) ਅਤੇ ਕਰਾਚੀ (ਪਾਕਿਸਤਾਨ) ਵਿਚਾਲੇ ਜਖਾਊ ਪੋਰਟ (ਗੁਜਰਾਤ) ਦਰਮਿਆਨ ਪਾਕਿਸਤਾਨ ਦੇ ਤੱਟ ਪਾਰ ਕਰੇਗਾ। 125-135 ਕਿਲੋਮੀਟਰ ਪ੍ਰਤੀ ਘੰਟੇ ਦੀ ਵੱਧ ਹਵਾ ਦੀ ਗਤੀ ਨਾਲ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇਕ ਬਹੁਤ ਹੀ ਗੰਭੀਰ ਚੱਕਰਵਾਤੀ ਤੂਫ਼ਾਨ ਦੇ ਰੂਪ 'ਚ ਦਿਖਾਈ ਦੇ ਸਕਦਾ ਹੈ। 

ਇਹ ਵੀ ਪੜ੍ਹੋ : ਬੈਂਗਲੁਰੂ 'ਚ ਵਿਦੇਸ਼ੀ ਯੂ-ਟਿਊਬਰ ਨਾਲ ਬਦਸਲੂਕੀ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

ਉੱਥੇ ਹੀ ਚੱਕਰਵਾਦੀ ਤੂਫ਼ਾਨ ਬਿਪੋਰਜਾਏ ਦੇ ਬੇਹੱਦ ਗੰਭੀਰ ਚੱਕਰਵਾਤੀ ਤੂਫ਼ਾਨ 'ਚ ਤਬਦੀਲ ਹੋਣ 'ਤੇ ਗੁਜਰਾਤ ਦੇ ਦੱਖਣ ਅਤੇ ਪੂਰਬੀ ਕਿਨਾਰਿਆਂ 'ਤੇ ਮੱਛੀ ਫੜਨ 'ਤੇ ਰੋਕ ਲਗਾ ਦਿੱਤੀ ਗਈ ਹੈ, ਨਾਲ ਹੀ ਅਧਿਕਾਰੀ ਸਮੁੰਦਰੀ ਤੱਟਵਰਤੀ ਜ਼ਿਲ੍ਹਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਉੱਥੋਂ ਹਟਾ ਕੇ ਸੁਰੱਖਿਅਤ ਸਥਾਨਾਂ 'ਤੇ ਪਹੁੰਚਾ ਰਹੇ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾੀਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕਰੀਬ 1300 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਚੁੱਕਿਆ ਹੈ। 

ਇਹ ਵੀ ਪੜ੍ਹੋ : ਸੁੰਦਰਨਗਰ ਦੀ ਜਾਨ੍ਹਵੀ ਹੋਵੇਗੀ ਇਕ ਦਿਨ ਲਈ 'ਹਿਮਾਚਲ ਦੀ CM'


DIsha

Content Editor

Related News