ਇਮਾਮਾਂ ਨੇ ਕੀਤੀ ਰਮਜ਼ਾਨ ''ਚ ਘਰਾਂ ''ਚ ਹੀ ਨਮਾਜ਼ ਅਦਾ ਕਰਨ ਦੀ ਅਪੀਲ

Saturday, Apr 25, 2020 - 08:51 PM (IST)

ਕੋਲਕਾਤਾ (ਪ.ਸ.)- ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਸੂਬੇ ਵਿਚ ਇਮਾਮਾਂ ਦੀ ਚੋਟੀ ਦੀ ਸੰਸਥਾ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਘਰਾਂ ਵਿਚ ਹੀ ਨਮਾਜ਼ ਅਦਾ ਕਰਨ ਅਤੇ ਕੋਰੋਨਾ ਵਾਇਰਸ ਦੇ ਕਾਰਣ ਮਸਜਿਦਾਂ ਵਿਚ ਇਕੱਠਾ ਨਾ ਹੋਣ ਦੀ ਅਪੀਲ ਕੀਤੀ। ਬੰਗਾਲ ਇਮਾਮ ਸੰਗਠਨ ਦੇ ਪ੍ਰਧਾਨ ਮੁਹੰਮਦ ਯਾਹੀਆ ਨੇ ਕਿਹਾ ਕਿ ਸਾਰੇ ਮਸਜਿਦ ਕਮੇਟੀਆਂ ਨੂੰ ਕਿਹਾ ਗਿਆ ਹੈ ਕਿ ਉਹ ਮਸਲਿਮ ਭਾਈਚਾਰੇ ਦੇ ਲੋਕਾਂ ਨੂੰ ਦੱਸਣ ਕਿ ਮਸਜਿਦਾਂ ਵਿਚ ਭੀੜ ਨਹੀਂ ਲੱਗਾਉਣੀ ਹੈ ਅਤੇ ਘਰਾਂ ਵਿਚ ਹੀ ਨਮਾਜ਼ ਅਦਾ ਕਰਨੀ ਹੈ। ਇਸ ਸਬੰਧ ਵਿਚ ਸਰਕਾਰ ਨੇ ਜੋ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ ਉਸ ਦਾ ਪਾਲਨ ਕੀਤਾ ਜਾਣਾ ਚਾਹੀਦਾ ਹੈ। 


Sunny Mehra

Content Editor

Related News