ਕੋਲਕਾਤਾ ਰੇਪ ਤੇ ਕਤਲ ਕੇਸ: IMA ਨੇ ਸਿਹਤ ਮੰਤਰੀ ਨੂੰ ਲਿਖੀ ਚਿੱਠੀ, ਕੀਤੀ ਇਹ ਵੱਡੀ ਮੰਗ!

Wednesday, Aug 21, 2024 - 09:16 PM (IST)

ਨੈਸ਼ਨਲ ਡੈਸਕ - ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਵੱਲੋਂ ਬੁੱਧਵਾਰ ਨੂੰ ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੂੰ ਇੱਕ ਪੱਤਰ ਲਿਖਿਆ ਗਿਆ ਸੀ, ਜਿਸ ਰਾਹੀਂ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਮੰਗ ਕੀਤੀ ਗਈ ਸੀ। ਕੋਲਕਾਤਾ ਬਲਾਤਕਾਰ ਮਾਮਲੇ ਦੇ ਮੱਦੇਨਜ਼ਰ, ਆਈ.ਐਮ.ਏ. ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਡਰਾਫਟ ਬਿੱਲ 2019 ਵਿੱਚ ਮਹਾਂਮਾਰੀ ਰੋਗ ਸੋਧ ਐਕਟ, 2020 ਅਤੇ ਕੇਰਲ ਸਰਕਾਰ ਦੇ ਕੋਡ ਗ੍ਰੇ ਪ੍ਰੋਟੋਕੋਲ "ਸਿਹਤ ਕਰਮਚਾਰੀਆਂ ਦੇ ਵਿਰੁੱਧ ਹਿੰਸਾ ਦੀ ਰੋਕਥਾਮ ਪ੍ਰਬੰਧਨ" ਦੀ ਸੋਧ ਦੀ ਧਾਰਾ ਸ਼ਾਮਲ ਕਰਦੇ ਹੋਏ ਲੋਕਾਂ ਦੇ ਮਨਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਇਕ ਆਰਡੀਨੈਂਸ ਦੇ ਰੂਪ ਵਿੱਚ ਘੋਸ਼ਿਤ ਕੀਤਾ ਜਾਵੇ। 

ਬੰਗਾਲ ਦੇ ਮੁੱਖ ਸਕੱਤਰ ਨੂੰ ਲਿਖੇ ਪੱਤਰ 'ਚ ਗ੍ਰਹਿ ਮੰਤਰਾਲੇ ਨੇ ਕੀ ਕਿਹਾ?
ਗ੍ਰਹਿ ਮੰਤਰਾਲੇ ਨੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਹਸਪਤਾਲ ਦੇ ਕੰਪਲੈਕਸ ਵਿੱਚ ਸੀ.ਆਈ.ਐਸ.ਐਫ. ਫੋਰਸ ਤਾਇਨਾਤ ਕਰਨ ਲਈ ਪੱਤਰ ਲਿਖਿਆ ਹੈ। ਐਮ.ਐਚ.ਏ. ਵੱਲੋਂ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਲਿਖੇ ਪੱਤਰ ਅਨੁਸਾਰ ਇਹ ਤੈਨਾਤੀ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਹਸਪਤਾਲ ਦੇ ਕੰਪਲੈਕਸ ਵਿੱਚ ਕੀਤੀ ਜਾਣੀ ਚਾਹੀਦੀ ਹੈ।

ਗ੍ਰਹਿ ਮੰਤਰਾਲੇ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਆਈ.ਜੀ. ਸੀ.ਆਈ.ਐਸ.ਐਫ. ਕੋਲਕਾਤਾ ਸੈਕਟਰ ਸ਼ਿਖਰ ਸਹਾਏ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ, ਸੀ.ਆਈ.ਐਸ.ਐਫ. ਦੀ ਟੀਮ ਨੇ ਕੋਲਕਾਤਾ ਪੁਲਸ ਦੇ ਨਾਲ ਆਰ.ਜੀ ਕਾਰ ਹਸਪਤਾਲ ਦਾ ਦੌਰਾ ਕੀਤਾ, ਜਿਸ ਤੋਂ ਬਾਅਦ, ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ, ਸੀ.ਆਈ.ਐਸ.ਐਫ. ਜਲਦੀ ਹੀ ਹਸਪਤਾਲ ਦੀ ਸੁਰੱਖਿਆ ਪੂਰੀ ਤਰ੍ਹਾਂ ਨਾਲ ਸੰਭਾਲ ਲਵੇਗੀ।


Inder Prajapati

Content Editor

Related News