ਅੰਮ੍ਰਿਤਸਰ ‘ਚ 5 ਨਵੀਆਂ PCR ਬਲੈਰੋ ਗੱਡੀਆਂ ਤਾਇਨਾਤ, ਕੁੱਲ ਵਾਹਨ 71 ਹੋਏ

Friday, Apr 03, 2026 - 06:06 PM (IST)

ਅੰਮ੍ਰਿਤਸਰ ‘ਚ 5 ਨਵੀਆਂ PCR ਬਲੈਰੋ ਗੱਡੀਆਂ ਤਾਇਨਾਤ, ਕੁੱਲ ਵਾਹਨ 71 ਹੋਏ

ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ 'ਚ ਕਾਨੂੰਨੀ ਵਿਵਸਥਾਂ ਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਅਤੇ ਗੈਰ ਸਮਾਜਿਕ ਮਾੜੇ ਅਨਸਰਾਂ ਨੂੰ ਨੱਥ ਪਾਉਂਣ ਅਤੇ ਪਬਲਿਕ ਦੀ ਸਰੱਖਿਆ ਨੂੰ ਯਕੀਨੀ ਬਣਾਉਂਣ ਲਈ ਅੱਜ ਮਿਤੀ 03-04-2026 ਨੂੰ ਪੁਲਸ ਲਾਈਨ, ਅੰਮ੍ਰਿਤਸਰ ਸ਼ਹਿਰ ਵਿੱਖੇ ਕਮਿਸ਼ਨਰ ਪੁਲਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਦੀਆਂ ਹਦਾਇਤਾਂ ਤੇ ਹਰਮਿੰਦਰ ਸਿੰਘ ਸੰਧੂ, ਏ.ਸੀ.ਪੀ, ਵੱਲੋਂ 05 ਨਵੀਆਂ ਬਲੈਰੋਂ ਪੀ.ਸੀ.ਆਰ ਵਹੀਕਲਾਂ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ।  ਪਹਿਲਾਂ ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਦੇ ਖੇਤਰ ਵਿੱਚ ਪਹਿਲਾਂ ਪੀ.ਸੀ.ਆਰ 41 ਅਰਟੀਗਾਂ ਗੱਡੀਆਂ ਅਤੇ 25 ਮੋਟਰਸਾਈਕਲ ਸ਼ਹਿਰ ਦੇ ਵੱਖ-ਵੱਖ ਪੁਆਇੰਟਾਂ ਤੇ ਚੱਲਦੇ ਸਨ। ਹੁਣ ਕਮਿਸ਼ਨਰ ਪੁਲਸ ਅੰਮ੍ਰਿਤਸਰ ਵੱਲੋਂ ਪੀ.ਸੀ.ਆਰ ਨੂੰ ਹੋਰ ਮਜ਼ਬੂਤ ਕਰਦੇ ਹੋਏ 05 ਨਵੀਆਂ ਬਲੈਰੋ ਗੱਡੀਆਂ ਦਾ ਹੋਰ ਇਜ਼ਾਫਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਇਕ ਲੱਖ ਦੇ ਲਾਲਚ ਪਿੱਛੇ 2 ਨੌਜਵਾਨਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਪੁਲਸ ਹਿਰਾਸਤ 'ਚ ਹੋ ਸਕਦੇ ਵੱਡੇ ਖੁਲਾਸੇ

ਇਸ ਤਰ੍ਹਾਂ ਹੁਣ ਕਮਿਸ਼ਨਰੇਟ  ਪੁਲਸ ਅੰਮ੍ਰਿਤਸਰ ਦੇ ਖੇਤਰ ਦੇ ਜੋਨ ਨੰਬਰ 01, 02 ਅਤੇ 03 ਦੇ ਵੱਖ-ਵੱਖ ਬੀਟਾਂ ਦੇ ਪੁਆਇਟਾਂ ਤੇ 46 ਫੋਰ ਵਹੀਲਰ, ਅਤੇ 25 ਮੋਟਰਸਾਈਕਲਾਂ, ਕੁੱਲ 71 ਪੀ.ਸੀ.ਆਰ ਵਹੀਕਲਾਂ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਪੀ.ਸੀ.ਆਰ ਵਹੀਕਲਾਂ ਤੇ ਤਾਇਨਾਤ ਪੁਲਸ ਕਰਮਚਾਰੀਆਂ ਵੱਲੋਂ ਲੋਕਾਂ ਦੁਆਰਾ ਹੈਲਪ-ਲਾਈਨ ਨੰਬਰ 112 ਤੋਂ ਪੁਲਸ ਕੰਟਰੋਲ ਰੂਮ, ਅੰਮ੍ਰਿਤਸਰ ਸ਼ਹਿਰ ਵਿਖੇ ਰੌਜ਼ਾਨਾ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਨਿਧਾਰਤ ਸਮੇਂ ਤੇ ਮੌਕਾ ਤੇ ਜਾ ਕੇ ਨਿਪਟਾਰਾ ਕੀਤਾ ਜਾਵੇਗਾ। ਇਹ ਆਪਣੀ ਬੀਟ ਵਿੱਚ ਪੈਂਦੇ ਸ਼ੱਕੀ ਅਤੇ ਜੁਰਮ ਪੇਸ਼ਾਵਰਾਨਾਂ ਵਿਅਕਤੀਆਂ ਦੀਆਂ ਗਤੀਵਿਧੀਆਂ ਤੇ ਵੀ ਨਜ਼ਰ ਰੱਖਣਗੇ ।

ਇਹ ਵੀ ਪੜ੍ਹੋ- ਪੰਜਾਬ 'ਚ ਪੈਣ ਲੱਗੇ ਗੜ੍ਹੇ, ਅਚਾਨਕ ਬਦਲਿਆ ਮੌਸਮ ਦਾ ਮਿਜਾਜ਼

ਕਮਿਸ਼ਨਰੇਟ ਪੁਲਸ ਅੰਮ੍ਰਿਤਸਰ ਨੇ ਐਮਰਜੈਂਸੀ ਸੇਵਾਵਾਂ ਦੀ ਪ੍ਰਤੀਕਿਰਿਆ ਦੇ ਸਮੇਂ ਅਤੇ ਪ੍ਰਭਾਵ ਨੂੰ ਵਧਾਉਣ ਲਈ ਆਧੁਨਿਕ ਸੰਚਾਰ ਅਤੇ ਟਰੈਕਿੰਗ ਪ੍ਰਣਾਲੀਆਂ ਨਾਲ ਲੈਸ ਪੀ.ਸੀ.ਆਰ ਵਾਹਨ ਲਾਂਚ ਕੀਤੇ ਹਨ।  ਇਹ ਪੀ.ਸੀ.ਆਰ ਵਹੀਕਲਾ ਘਟਨਾਂ ਵਾਲੇ ਸਥਾਨ 'ਤੇ ਤੇਜ਼ੀ ਨਾਲ ਪਹੁੰਚਣ ਜਾਂ ਐਮਰਜੈਂਸੀ ਦੌਰਾਨ ਸਹਾਇਤਾ ਪ੍ਰਦਾਨ ਕਰਨ ਲਈ ਆਧੁਨਿਕ ਤਕਨਾਲੋਜੀ ਨਾਲ ਲੈਸ ਹਨ। ਇਸਦਾ ਉਦੇਸ਼ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਾਲ ਨਜਿੱਠਣ ਅਤੇ ਖੇਤਰ ਵਿੱਚ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਵਿੱਚ ਕਮਿਸ਼ਨਰੇਟ ਪੁਲਸ  ਅੰਮ੍ਰਿਤਸਰ ਦੀ ਸਮੁੱਚੀ ਕੁਸ਼ਲਤਾ ਅਤੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਣਾ ਹੈ।

ਇਹ ਵੀ ਪੜ੍ਹੋ- ਸਿਵਲ ਹਸਪਤਾਲ 'ਚ ਖੂਨੀ ਜੰਗ, ਚੱਲੇ ਤੇਜ਼ਧਾਰ ਹਥਿਆਰ, ਐਮਰਜੈਂਸੀ ਵਾਰਡ 'ਚ ਹੋਇਆ ਖੂਨ ਨਾਲ ਲੱਥ-ਪੱਥ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News