ਕੋਲਕਾਤਾ ’ਚ ਗੈਰ-ਕਾਨੂੰਨੀ ਹਥਿਆਰ ਫੈਕਟਰੀ ਦਾ ਪਰਦਾਫਾਸ਼
Thursday, Oct 15, 2026 - 04:27 PM (IST)
ਕੋਲਕਾਤਾ (ਏਜੰਸੀ)- ਪੱਛਮੀ ਬੰਗਾਲ ਪੁਲਸ ਦੇ ਵਿਸ਼ੇਸ਼ ਕਾਰਜ ਬਲ (ਐੱਸ. ਟੀ. ਐੱਫ.) ਨੇ ਕੋਲਕਾਤਾ ਬੰਦਰਗਾਹ ਦੇ ਨਦੀਆਲ ਥਾਣਾ ਖੇਤਰ ਵਿਚ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਇਕ ਫੈਕਟਰੀ ਦਾ ਪਤਾ ਲਗਾ ਕੇ ਉਥੋਂ ਹਥਿਆਰ, ਗੋਲਾ-ਬਾਰੂਦ ਅਤੇ ਯੰਤਰ ਜ਼ਬਤ ਕੀਤੇ ਹਨ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਐੱਸ. ਟੀ. ਐੱਫ. ਦੇ ਕਰਮਚਾਰੀਆਂ ਨੇ ਮੰਗਲਵਾਰ ਰਾਤ ਇਲਾਕੇ ਦੇ ਇਕ ਮਕਾਨ ’ਤੇ ਛਾਪਾ ਮਾਰਿਆ ਅਤੇ ਉਥੋਂ 7 ਐੱਮ. ਐੱਮ. ਦੀਆਂ 2 ਪਿਸਤੌਲਾਂ, ਦੇਸ਼ ਵਿਚ ਬਣੇ 2 ਹਥਿਆਰ, ਵੱਖ-ਵੱਖ ਬੋਰ ਦੇ ਕਾਰਤੂਸ ਅਤੇ ਕਾਰਤੂਸਾਂ ਦੇ ਖੋਲ ਬਰਾਮਦ ਕੀਤੇ।
