IIT-M ਦੇ ਵਿਦਿਆਰਥੀਆਂ ਨੇ ਕੋਵਿਡ-19 ਬਾਰੇ ਜਾਗਰੂਕਤਾ ਲਈ ਵਿਕਸਿਤ ਕੀਤੀ ''ਡਿਜ਼ੀਟਲ ਗੇਮ''

11/02/2020 4:40:38 PM

ਚੇਨਈ (ਭਾਸ਼ਾ)— ਭਾਰਤੀ ਤਕਨਾਲੋਜੀ ਇੰਸਟੀਚਿਊਟ, ਮਦਰਾਸ (ਆਈ. ਆਈ. ਈ-ਐੱਮ) ਦੇ ਵਿਦਿਆਰਥੀਆਂ ਨੇ ਕੋਵਿਡ-19 ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨ ਲਈ ਇਕ ਬਹੁਭਾਸ਼ੀ ਡਿਜ਼ੀਟਲ ਗੇਮ ਵਿਕਸਿਤ ਕੀਤੀ ਹੈ। ਇੰਸਟੀਚਿਊਟ ਨੇ ਕਿਹਾ ਕਿ 'ਆਈ. ਆਈ. ਟੀ-ਐੱਮ. ਕੋਵਿਡ ਗੇਮ' ਲੋਕਪ੍ਰਿਅ 'ਸੁਪਰ ਮਾਰੀਓ' ਗੇਮ ਤੋਂ ਪ੍ਰੇਰਿਤ ਹੈ ਅਤੇ ਇਹ ਅੰਗਰੇਜ਼ੀ ਤੋਂ ਇਲਾਵਾ ਅਸਾਮ, ਬੰਗਲਾ, ਗੁਜਰਾਤੀ, ਹਿੰਦੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਸੰਸਕ੍ਰਿਤ, ਤਾਮਿਲ ਅਤੇ ਤੇਲਗੂ ਭਾਸ਼ਾ ਵਿਚ ਵੀ ਉੁਪਲੱਬਧ ਹੈ। 

PunjabKesari
ਇਹ ਵੀ ਪੜ੍ਹੋ: ਇਹ ਮੁਸਲਮਾਨ ਡਾਕਟਰ ਸੋਸ਼ਲ ਮੀਡੀਆ 'ਤੇ ਬਣਿਆ 'ਹੀਰੋ' ਮਹਾਰਾਸ਼ਟਰ ਦੇ ਮੰਤਰੀ ਨੇ ਆਖੀ ਇਹ ਗੱਲ

ਸਰਕਾਰ ਵਲੋਂ ਕੋਰੋਨਾ ਵਾਇਰਸ ਖ਼ਿਲਾਫ਼ ਖ਼ੁਦ ਨੂੰ ਸੁਰੱਖਿਅਤ ਰੱਖਣ ਲਈ ਐਲਾਨੀਆਂ ਸਾਵਧਾਨੀਆਂ ਦੇ ਮਹੱਤਵ 'ਤੇ ਆਮ ਜਨਤਾ, ਖ਼ਾਸ ਕਰ ਕੇ ਬੱਚਿਆਂ 'ਚ ਜਾਗਰੂਕਤਾ ਪੈਦਾ ਕਰਨ ਲਈ ਵਿਦਿਆਰਥੀਆਂ ਨੇ ਬਰਾਊਜ਼ਰ-ਆਧਾਰਿਤ ਡਿਜ਼ੀਟਲ ਗੇਮ ਵਿਕਸਿਤ ਕੀਤੀ ਹੈ। ਆਈ. ਆਈ. ਟੀ-ਐੱਮ. ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਗੇਮ ਪ੍ਰਸਿੱਧ ਸੁਪਰ ਮਾਰੀਓ ਤੋਂ ਪ੍ਰੇਰਿਤ ਹੈ। ਇਸ ਵਿਚ ਇਕ ਪਾਤਰ ਹੁੰਦਾ ਹੈ, ਜੋ ਵੱਖ-ਵੱਖ ਸਹੀ ਚੀਜ਼ਾਂ ਜਿਵੇਂ ਮਾਸਕ ਲਾਉਣਾ, ਹੱਥ ਧੋਣ ਨਾਲ ਹੀ ਉਨ੍ਹਾਂ ਚੀਜ਼ਾਂ ਦਾ ਸਾਹਮਣਾ ਕਰਨਾ ਹੈ, ਜਿਸ ਤੋਂ ਬੱਚਣਾ ਹੈ। ਜਿਵੇਂ ਕਿ ਗਲ਼ੇ ਮਿਲਣਾ, ਹੱਥ ਮਿਲਾਉਣਾ ਆਦਿ। ਇਸ ਵਿਚ ਕਿਹਾ ਗਿਆ ਹੈ ਕਿ ਜਦੋਂ ਪਾਤਰ ਸਹੀ ਚੀਜ਼ਾਂ ਕਰਦਾ ਹੈ, ਨੰਬਰ ਜੁੜਦੇ ਰਹਿੰਦੇ ਹਨ। ਜੇਕਰ ਪਾਤਰ ਕਿਸੇ ਗਲਤ ਚੀਜ਼ ਤੋਂ ਬੱਚਣ ਵਿਚ ਅਸਫ਼ਲ ਰਹਿੰਦਾ ਹੈ, ਤਾਂ ਨਤੀਜੇ ਉਜਾਗਰ ਕਰਨ ਲਈ ਨੰਬਰ ਕੱਟ ਦਿੱਤੇ ਜਾਂਦੇ ਹਨ। ਖੇਡ ਇਕ ਮਿੰਟ ਤੱਕ ਚੱਲਦੀ ਹੈ ਅਤੇ ਖ਼ਿਡਾਰੀਆਂ ਨੂੰ ਵੱਧ ਤੋਂ ਵੱਧ ਨੰਬਰ ਹਾਸਲ ਕਰਨੇ ਹੁੰਦੇ ਹਨ।

ਇਹ ਵੀ ਪੜ੍ਹੋ: ਬਿਹਾਰ ਚੋਣਾਂ: ਬੇਰੁਜ਼ਗਾਰੀ, ਭੁੱਖਮਰੀ ਅਤੇ ਤਾਲਾਬੰਦੀ ਦੇ ਮੁੱਦਿਆਂ 'ਚ ਜਾਤੀਵਾਦ ਦੀ ਰਾਜਨੀਤੀ

ਇਹ ਗੇਮ ਉਨ੍ਹਾਂ ਵਿਦਿਆਰਥੀਆਂ ਵਲੋਂ ਬਣਾਈ ਗਈ ਸੀ, ਜਿਨ੍ਹਾਂ ਨੇ ਜਨਵਰੀ-ਮਈ 2020 ਸਮੈਸਟਰ ਦੌਰਾਨ 'ਲੇਟਸ ਪਲੇਅ ਟੂ ਲਰਨ' ਨਾਮੀ ਨੌ ਕ੍ਰੇਡਿਟ ਵਿਕਲਪਿਕ ਸਿਲੇਬਸ ਲਿਆ ਸੀ, ਜਿਸ 'ਚ ਉਨ੍ਹਾਂ ਨੂੰ ਖੇਡ-ਆਧਾਰਿਤ ਸਿੱਖਿਅਕ ਯੰਤਰ ਅਤੇ ਤਕਨੀਕੀ ਸਿਖਾਈ ਗਈ ਸੀ। ਗੇਮ ਨੂੰ ਪਰਸਨਲ ਕੰਪਿਊਟਰ, ਲੈਪਟਾਪ, ਟੈਬਲੇਟ ਅਤੇ ਮੋਬਾਇਲ ਫੋਨ 'ਤੇ ਖੇਡਿਆ ਜਾ ਸਕਦਾ ਹੈ। ਇਹ ਗੇਮ ਮੁਫ਼ਤ ਉਪਲੱਬਧ ਹੈ। ਇਹ ਗੇਮ ਆਈ. ਆਈ. ਟੀ. ਮਦਰਾਸ ਦੀ ਵੈੱਬਸਾਈਟ 'ਤੇ ਵੀ ਉਪਲੱਬਧ ਹੈ।


Tanu

Content Editor

Related News