ਚੰਗੀ ਸਿਹਤ ਚਾਹੀਦੀ ਹੈ ਤਾਂ ਪਾਣੀ ਲਈ ਪਲਾਸਟਿਕ ਬੋਤਲ ਨਹੀਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ

02/05/2020 9:35:24 PM

ਨਵੀਂ ਦਿੱਲੀ-ਅਸੀਂ ਸਾਰੇ ਬਚਪਨ ਤੋਂ ਪਲਾਸਟਿਕ ਦੀ ਵਰਤੋਂ ਕਰਦੇ ਆ ਰਹੇ ਹਾਂ। ਪਾਣੀ ਦੀ ਬੋਤਲ ਤੋਂ ਲੈ ਕੇ ਸਾਡੇ ਲੰਚ ਬਾਕਸ ਤਕ ਸਾਰੀਆਂ ਚੀਜ਼ਾਂ ਪਲਾਸਟਿਕ ਤੋਂ ਹੀ ਬਣੀਆਂ ਹੁੰਦੀਆਂ ਸਨ ਹਾਲਾਂਕਿ ਹੁਣ ਚੀਜ਼ਾਂ ਤੇਜ਼ੀ ਨਾਲ ਬਦਲ ਰਹੀਆਂ ਹਨ ਅਤੇ ਦੁਨੀਆ ਭਰ ਵਿਚ ਪਲਾਸਟਿਕ 'ਤੇ ਬੈਨ ਲੱਗ ਰਿਹਾ ਹੈ ਕਿਉਂਕਿ ਪਲਾਸਟਿਕ ਦੀ ਵਜ੍ਹਾ ਨਾਲ ਅਸੀਂ ਜੋ ਖਾ ਰਹੇ ਹਾਂ, ਪੀ ਰਹੇ ਹਾਂ ਜਿਸ ਹਵਾ ਵਿਚ ਸਾਹ ਲੈ ਰਹੇ ਹਾਂ, ਸਾਰਿਆਂ ਵਿਚ ਟਾਕਿੰਸਸ ਭਾਵ ਜ਼ਹਿਰੀਲੇ ਤੱਤ ਫੈਲ ਰਹੇ ਹਨ। ਅਮਰੀਕੀ ਸੰਸਥਾ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ (ਐੱਫ. ਡੀ. ਏ.) ਦੀ ਮੰਨੀਏ ਤਾਂ ਪਲਾਸਟਿਕ ਜਦੋਂ ਗਰਮ ਹੁੰਦਾ ਹੈ ਤਾਂ ਉਸ ਵਿਚੋਂ 50 ਤੋਂ 60 ਤਰ੍ਹਾਂ ਦੇ ਕੈਮੀਕਲ ਨਿਕਲਦੇ ਹਨ। ਇਹ ਸਾਰੇ ਕੈਮੀਕਲਜ਼ ਸਾਡੇ ਸਰੀਰ ਦੇ ਅੰਦਰ ਜਾ ਕੇ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਿੰਦੇ ਹਨ ਜਿਵੇਂ ਓਵੇਰੀ ਨਾਲ ਜੁੜੀਆਂ ਬੀਮਾਰੀਆਂ, ਬ੍ਰੈਸਟ ਕੈਂਸਰ, ਕੋਲੋਨ ਕੈਂਸਰ, ਪ੍ਰੋਸਟੈਟ ਕੈਂਸਰ, ਪੀ. ਸੀ. ਓ. ਡੀ. ਆਦਿ।

ਹਾਨੀਕਾਰਕ ਹੈ ਪਲਾਸਟਿਕ, ਫਿਰ ਵਰਤੋਂ ਕਿਉਂ
ਹੁਣ ਜ਼ਰਾ ਸੋਚੋ ਜੇਕਰ ਪਲਾਸਟਿਕ ਸਾਡੀ ਸਿਹਤ ਲਈ ਇੰਨਾ ਹਾਨੀਕਾਰਕ ਹੈ ਤਾਂ ਇਸ ਦੀ ਵਰਤੋਂ ਕਿਉਂ ਕਰਨੀ? ਅਜਿਹੇ ਵਿਚ ਜੇਕਰ ਤੁਸੀਂ ਵੀ ਹੁਣ ਤਕ ਪਾਣੀ ਲਈ ਪਲਾਸਟਿਕ ਬੋਤਲ ਦੀ ਵਰਤੋਂ ਕਰ ਰਹੇ ਹੋ ਤਾਂ ਸਮਾਂ ਆ ਗਿਆ ਹੈ ਕਿ ਆਪਣੀ ਇਸ ਆਦਤ ਨੂੰ ਅੱਜ ਹੀ ਬਦਲ ਦਿਓ। ਅਸੀਂ ਤੁਹਾਨੂੰ ਦੱਸ ਰਹੇ ਹਾਂ ਬੋਤਲ ਦੇ ਉਨ੍ਹਾਂ ਬਦਲਾਂ ਬਾਰੇ ਜਿਨ੍ਹਾਂ ਨੂੰ ਤੁਸੀਂ ਪਲਾਸਟਿਕ ਦੀ ਥਾਂ ਵਰਤ ਸਕਦੇ ਹੋ।

ਮਿੱਟੀ ਦੀ ਸੁਰਾਹੀ
ਜੀ ਹਾਂ, ਪਹਿਲਾਂ ਜਿਥੇ ਸਿਰਫ ਮਿੱਟੀ ਦੀ ਸੁਰਾਹੀ, ਘੜਾ ਜਾਂ ਮਟਕਾ ਮਿਲਦਾ ਸੀ, ਉਥੇ ਹੁਣ ਬੋਤਲ ਦੀ ਸ਼ੇਪ ਵਿਚ ਵੀ ਮਿੱਟੀ ਦੇ ਬਰਤਨ ਵਿਕ ਰਹੇ ਹਨ ਅਤੇ ਇਹ ਪੂਰੀ ਤਰ੍ਹਾਂ ਨਾਲ ਈਕੋ ਫ੍ਰੈਂਡਲੀ ਹਨ। ਮਿੱਟੀ ਪੂਰੀ ਤਰ੍ਹਾਂ ਨਾਲ ਕੁਦਰਤ ਦੀ ਦੇਣ ਹੈ ਅਤੇ ਮਿੱਟੀ ਦੇ ਬਰਤਨ ਵਿਚ ਪਾਣੀ ਠੰਡਾ ਵੀ ਰਹਿੰਦਾ ਹੈ। ਮਤਲਬ ਪਾਣੀ ਨੂੰ ਫਰਿੱਜ ਵਿਚ ਰੱਖਣ ਦਾ ਝੰਜਟ ਖਤਮ। ਮਿੱਟੀ ਦੇ ਬਰਤਨ ਵਿਚ ਰੱਖਿਆ ਪਾਣੀ ਪੀਣ ਦੇ ਕਈ ਫਾਇਦੇ ਹਨ। ਮਿੱਟੀ, ਪਾਣੀ ਦੀਆਂ ਅਸ਼ੁੱਧੀਆਂ ਨੂੰ ਦੂਰ ਕਰ ਕੇ ਸਰੀਰ ਵਿਚ ਮੌਜੂਦ ਟਾਕਿੰਸੰਸ ਨੂੰ ਵੀ ਬਾਹਰ ਕੱਢਣ ਵਿਚ ਮਦਦ ਕਰਦੀ ਹੈ। ਨਾਲ ਹੀ ਨਾਲ ਮਿੱਟੀ ਦੇ ਬਰਤਨ ਜਾਂ ਬੋਤਲ ਵਿਚ ਰੱਖਿਆ ਪਾਣੀ ਪਾਚਨ ਕਿਰਿਆ ਨੂੰ ਬਿਹਤਰ ਬਣਾਉੁਂਂਦਾ ਹੈ। ਪੇਟ ਦੀਆਂ ਸਮੱਸਿਆਵਾਂ ਜਿਵੇਂ ਗੈਸ, ਐਸੀਡਿਟੀ ਅਤੇ ਕਬਜ਼ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਸਰਦੀ, ਖਾਂਸੀ, ਜ਼ੁਕਾਮ ਤੋਂ ਵੀ ਬਚਾਉਂਦਾ ਹੈ। ਅੱਜ ਕਲ ਤਾਂਬੇ ਦੀ ਬੋਤਲ ਖਰੀਦਣ ਦਾ ਟਰੈਂਡ ਵਧ ਗਿਆ ਹੈ। ਤਾਂਬੇ ਦੇ ਬਰਤਨ ਦਾ ਪਾਣੀ ਪੀਣ ਨਾਲ ਕਈ ਤਰ੍ਹਾਂ ਦੇ ਲਾਭ ਹਨ। ਮੰਨਿਆ ਜਾਂਦਾ ਹੈ ਕਿ ਇਸ ਨਾਲ ਪਾਚਣ ਕਿਰਿਆ ਸਹੀ ਰੱਖਣ, ਬੀ. ਪੀ. ਕੰਟਰੋਲ ਕਰਨ, ਚਮੜੀ ਨੂੰ ਜਵਾਨ ਬਣਾਈ ਰੱਖਣ, ਇਨਫੈਕਸ਼ਨ ਨਾਲ ਲੜਨ ਵਿਚ ਮਦਦ ਮਿਲਣ ਵਰਗੇ ਕਈ ਲਾਭ ਹੁੰਦੇ ਹਨ। ਇਸ ਤੋਂ ਇਲਾਵਾ ਇਹ ਡਾਇਰੀਆ, ਪੀਲੀਆ, ਡਿਸੈਂਟਰੀ ਅਤੇ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰ ਦਿੰਦਾ ਹੈ।

ਸਟੀਲ ਦੀ ਬੋਤਲ
ਇਨ੍ਹੀਂ ਦਿਨੀਂ ਬਾਜ਼ਾਰ ਵਿਚ ਸਟੇਨਲੈੱਸ ਸਟੀਲ ਦੀ ਬੋਤਲ ਵੀ ਕਾਫੀ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਬੋਤਲਾਂ ਨੂੰ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਇਨ੍ਹਾਂ ਵਿਚ ਪਾਣੀ ਜਾਂ ਕਿਸੇ ਵੀ ਤਰਲ ਨੂੰ ਪਾਉਣ ਵਿਚ ਕਿਸੇ ਤਰ੍ਹਾਂ ਦੀ ਸਮੈੱਲ ਜਾਂ ਮੈਟਲ ਦਾ ਸਵਾਦ ਵੀ ਨਹੀਂ ਆਉਂਦਾ ਅਤੇ ਇਹ ਪੂਰੀ ਤਰ੍ਹਾਂ ਨਾਲ ਸੇਫ ਵੀ ਹੁੰਦੀ ਹੈ। ਨਾਲ ਹੀ ਸਟੀਲ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਜੇਕਰ ਠੰਡਾ ਪਾਣੀ ਰੱਖਿਆ ਜਾਵੇ ਤਾਂ ਉਹ ਲੰਬੇ ਸਮੇਂ ਤਕ ਠੰਡਾ ਰਹੇਗਾ ਅਤੇ ਗਰਮ ਪਾਣੀ ਰੱਖਿਆ ਜਾਵੇ ਤਾਂ ਕਾਫੀ ਦੇਰ ਤਕ ਗਰਮ ਰਹੇਗਾ।

ਕੱਚ ਦੀ ਬੋਤਲ
ਕੱਚ ਵੀ ਪਲਾਸਟਿਕ ਦੀ ਥਾਂ ਵਰਤਿਆ ਜਾਣ ਵਾਲਾ ਬਿਹਤਰੀਨ ਬਦਲ ਹੈ ਪਰ ਇਸ ਦੀ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਇਸ ਨੂੰ ਕੈਰੀ ਕਰਦੇ ਸਮੇਂ ਕਾਫੀ ਸਾਵਧਾਨੀ ਵਰਤਣ ਦੀ ਲੋੜ ਹੈ। ਕੱਚ ਦੀ ਬੋਤਲ ਨੂੰ ਤਾਂ ਘਰ ਵਿਚ ਤੁਸੀਂ ਆਸਾਨੀ ਨਾਲ ਵਰਤ ਸਕਦੇ ਹੋ ਪਰ ਘਰ ਤੋਂ ਬਾਹਰ ਰੋਜ਼ਾਨਾ ਵਰਤੋਂ ਵਿਚ ਇਸ ਦੇ ਟੁੱਟਣ ਦਾ ਖਤਰਾ ਰਹਿੰਦਾ ਹੈ। ਕੱਚ ਦੀ ਬੋਤਲ ਵਿਚ ਪਾਣੀ ਜਾਂ ਕੋਈ ਵੀ ਤਰਲ ਆਪਣੇ ਅਸਲ ਸਵਾਦ ਵਿਚ ਰਹਿੰਦਾ ਹੈ ਅਤੇ ਉਸ ਵਿਚ ਕਿਸੇ ਤਰ੍ਹਾਂ ਦੇ ਕੈਮੀਕਲ ਦੀ ਮਿਲਾਵਟ ਨਹੀਂ ਹੋ ਪਾਉਂਦੀ।

ਸੈਰੇਮਿਕ ਬੋਤਲ ਜਾਂ ਕੱਪ
ਕੱਚ ਦੀ ਤਰ੍ਹਾਂ ਸੈਰੇਮਿਕ ਬੋਤਲ ਨੂੰ ਕੈਰੀ ਕਰਦੇ ਸਮੇਂ ਵੀ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ ਕਿਉਂਕਿ ਇਸ ਦੇ ਟੁੱਟਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਲਿਹਾਜ਼ਾ ਤੁਸੀਂ ਚਾਹੋ ਤਾਂ ਘਰ ਜਾਂ ਦਫਤਰ ਵਿਚ ਸੈਰੇਮਿਕ ਬੋਤਲ ਦੀ ਜਗ੍ਹਾ ਸੈਰੇਮਿਕ ਕੌਫੀ ਕੱਪ ਆਪਣੇ ਨਾਲ ਰੱਖੋ ਅਤੇ ਉਸ ਵਿਚ ਪਾਣੀ ਪੀਓ।


Karan Kumar

Content Editor

Related News