ਜੇਕਰ ਮੋਮੋਜ ਖਾਣ ਦੇ ਸ਼ੌਕੀਨ ਹੋ ਤਾਂ ਪੜ੍ਹੋ ਇਹ ਖਬਰ

07/22/2017 2:52:22 AM

ਨਵੀਂ ਦਿੱਲੀ— ਜੇਕਰ ਤੁਸੀਂ ਮੋਮੋਜ ਖਾਣ ਦੇ ਸ਼ੌਕੀਨ ਹੋ ਤਾਂ ਜ਼ਰਾ ਸੰਭਲ ਕੇ। ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ ਕਿ ਬਾਜ਼ਾਰ 'ਚ ਚਿਕਨ ਮੋਮੋਜ 'ਚ ਕੁੱਤਿਆਂ ਦਾ ਮਾਸ ਮਿਲਾ ਕੇ ਵੇਚਿਆ ਜਾ ਰਿਹਾ ਹੈ। ਦਿੱਲੀ ਦੇ ਕੈਂਟ ਇਲਾਕੇ 'ਚ ਸੈਂਕੜੇ ਮੋਮੋਜ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ। ਕੈਂਟ ਇਲਾਕੇ ਦੀ ਆਰਮੀ ਕੰਟੀਨ 'ਚ ਮੋਮੋਜ ਵੇਚਣ 'ਤੇ ਰੋਕ ਲਗਾ ਦਿੱਤੀ ਗਈ ਹੈ। ਦਿੱਲੀ ਕੈਂਟ ਬੋਰਡ ਦੇ ਚੀਫ ਐਗਜੀਕਿਊਟੀਵ ਅਫਸਰ (ਸੀ.ਈ.ਓ.) ਰੈੱਡੀ ਸ਼ੰਕਰ ਬਾਬੂ ਮੁਤਾਬਕ, ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਕੈਂਟ ਇਲਾਕੇ ਦੇ 70 ਵੈਂਡਿੰਗ ਜੋਨ ਅਤੇ ਮੁੱਖ ਬਜ਼ਾਰਾਂ ਦੇ ਕੁਝ ਦੁਕਾਨਦਾਰ ਮੋਮੋਜ 'ਚ ਅਜਿਹੀ ਮਿਲਾਵਟ ਕਰ ਰਹੇ ਹਨ। ਇਸ ਤੋਂ ਬਾਅਦ ਇਨਫੋਰਸਮੈਂਟ ਵਿੰਗ ਨੂੰ ਮੋਮਜ ਦੀ ਕੁਆਲਿਟੀ ਚੈਕ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ। ਆਦੇਸ਼ ਮਿਲਣ ਤੋਂ ਬਾਅਦ ਗੋਪੀਨਾਥ ਬਾਜ਼ਾਰ, ਸਦਰ ਬਾਜ਼ਾਰ ਅਤੇ ਵੈਂਡਿਗ ਜ਼ੋਨ ਦੇ ਸੈਂਕੜੇ ਦੁਕਾਨਦਾਰਾਂ ਦੇ ਇਥੇ ਜਾਂਚ ਕੀਤੀ ਗਈ।
ਸੀ.ਈ.ਓ. ਦੇ ਆਦੇਸ਼ 'ਤੇ ਇਨਫੋਰਸਮੈਂਟ ਵਿੰਗ ਨੇ ਇਕ ਟਾਸਕ ਫੋਰਸ ਬਣਾਈ ਹੈ। ਟਾਸਕ ਫੋਰਸ ਦੇ ਮੁਖੀ ਮਹੇਸ਼ ਜਾਇਸਵਾਲ ਨੇ ਕਿਹਾ ਕਿ ਦਿੱਲੀ ਕੈਂਟ ਬੋਰਡ ਏਰੀਏ 'ਚ ਨਾ ਸਿਰਫ ਮੋਮਜ ਸਗੋਂ ਕਿਸੇ ਤਰ੍ਹਾਂ ਦੇ ਵੀ ਹਾਨੀਕਾਰਕ ਪਦਾਰਥਾਂ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ। ਜਿਸ ਦੁਕਾਨ 'ਤੇ ਅਜਿਹਾ ਸਮਾਨ ਵੇਚਿਆ ਜਾਵੇਗਾ ਉਸ ਦੀ ਜਾਂਚ ਕੀਤੀ ਜਾਵੇਗੀ। ਜੇਕਰ ਫੂਡ ਕੁਆਲਿਟੀ ਖਰਾਬ ਮਿਲੀ ਅਤੇ ਦੁਕਾਨ ਨੇੜੇ ਗੰਦਗੀ ਮਿਲੀ ਤਾਂ ਦੁਕਾਨ ਬੰਦ ਕਰਵਾ ਦਿੱਤੀ ਜਾਵੇਗੀ।


Related News