ਜੇਕਰ ਤੁਸੀਂ ਵੀ ਦੇਖਦੇ ਹੋ ਪੋਰਨ ਤਾਂ ਹੋ ਜਾਓ ਸਾਵਧਾਨ, ਹੁੰਦੀ ਹੈ ਰਿਕਾਡਿੰਗ

01/05/2020 1:52:32 AM

ਗੈਜੇਟ ਡੈਸਕ—ਇੰਟਰਨੈੱਟ ਨਾਲ ਜੁੜਿਆ ਟੈੱਕ ਵਰਲਡ ਜਿੰਨਾ ਮਜ਼ੇਦਾਰ ਅਤੇ ਵੱਡਾ ਹੈ, ਇਸ ਨਾਲ ਜੁੜੇ ਖਤਰੇ ਵੀ ਉਨ੍ਹੇ ਹੀ ਜ਼ਿਆਦਾ ਹਨ। ਹੁਣ ਇਕ ਨਵਾਂ ਸਕੈਮ ਸਾਹਮਣੇ ਆਇਆ ਹੈ ਜਿਸ 'ਚ ਹੈਕਰਸ ਇੰਟਰਨੈੱਟ ਯੂਜ਼ਰਸ ਨੂੰ ਧਮਕਾ ਕੇ ਉਨ੍ਹਾਂ ਨੂੰ ਬਲੈਕਮੇਨ ਕਰ ਰਹੇ ਹਨ। ਹੈਕਰਸ ਧਮਕੀ ਦਿੰਦੇ ਹਨ ਕਿ ਉਨ੍ਹਾਂ ਨੇ ਵਿਕਟਿਮ ਨੂੰ ਪੋਰਨ ਦੇਖਦੇ ਵੇਲੇ ਰਿਕਾਰਡ ਕਰ ਲਿਆ ਹੈ ਅਤੇ ਰਕਮ ਨਾ ਚੁੱਕਾਉਣ 'ਤੇ ਉਨ੍ਹਾਂ ਦੀ ਵੀਡੀਓ ਸ਼ੇਅਰ ਕਰ ਦਿੱਤੀ ਜਾਵੇਗੀ। ਲੱਖਾਂ ਇੰਟਰਨੈੱਟ ਯੂਜ਼ਰਸ ਨੂੰ ਅਜਿਹੀਆਂ ਮੇਲ ਭੇਜ ਕੇ ਬਲੈਕਮੇਲ ਕੀਤਾ ਜਾ ਰਿਹਾ ਹੈ।

ੁਪੋਰਨ ਨਾਲ ਜੁੜੇ ਇਸ ਸਕੈਮ ਦਾ ਇਸਤੇਮਾਲ ਪਹਿਲੇ ਵੀ ਹੈਕਰਸ ਕਰਦੇ ਰਹੇ ਹਨ ਅਤੇ ਯੂਜ਼ਰਸ ਨੂੰ ਡਰਾਉਂਦੇ ਰਹੇ ਹਨ। ਹਾਲਾਂਕਿ ਈਮੇਲ ਸਕੈਮ ਪ੍ਰੋਟੈਕਸ਼ੰਸ ਪਹਿਲਾਂ ਤੋਂ ਬਿਹਤਰ ਹੋਏ ਹਨ ਅਤੇ ਅਜਿਹੀਆਂ ਈਮੇਲਸ ਬਲਾਕ ਕਰ ਦਿੱਤੀਆਂ ਗਈਆਂ ਪਰ ਹਰ ਵਾਰ ਹੈਕਰਸ ਸਕਿਓਰਟੀ ਸਿਸਟਮ ਨੂੰ ਧੋਖਾ ਦੇਣ ਵਾਲਾ ਨਵਾਂ ਤਰੀਕਾ ਲੱਭ ਲੈਂਦੇ ਹਨ। ਸਾਈਬਰ ਕ੍ਰਿਮਿਨਲ ਬਲਾਕਿੰਗ ਸਿਸਟਮ ਤੋਂ ਬਚਣ ਲਈ ਅਜੀਆਂ ਈਮੇਲ ਅੰਗ੍ਰੇਜੀ ਦੀ ਜਗ੍ਹਾ ਦੂਜੀਆਂ ਭਾਸ਼ਾਵਾਂ 'ਚ ਲਿਖ ਰਹੇ ਹਨ ਅਤੇ ਲੋਕਾਂ ਤੋਂ ਮੇਲ ਦਾ ਮਤਲਬ ਸਮਝਣ ਲਈ ਕੰਟੈਂਟ ਨੂੰ ਗੂਗਲ ਟ੍ਰਾਂਸਲੇਟ ਕਰਨ ਲਈ ਕਹਿ ਰਹੇ ਹਨ।

ਵੀਡੀਓ ਸ਼ੇਅਰ ਨਾ ਕਰਨ ਦੇ ਬਦਲੇ ਰਕਮ
ਅਜਿਹੇ ਸਾਈਬਰ ਕ੍ਰਾਈਮ 'ਚ ਵਿਕਟਿਮ ਨੂੰ ਇਕ ਈਮੇਲ ਆਉਂਦੀ ਹੈ ਜਿਸ 'ਚ ਲਿਖਿਆ ਹੁੰਦਾ ਹੈ ਕਿ ਉਨ੍ਹਾਂ ਦੀ ਪਰਸਨਲ ਫੁੱਟੇਜ਼ ਰਿਕਾਰਡ ਕਰ ਲਈ ਗਈ ਹੈ ਅਤੇ ਇਸ ਦੇ ਬਦਲੇ ਉਨ੍ਹਾਂ ਤੋਂ ਪੈਸੇ ਮੰਗੇ ਜਾਂਦੇ ਹਨ। ਵਿਕਟਿਮ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਨ੍ਹਾਂ ਨੂੰ ਦਸੀ ਗਈ ਰਕਮ ਨਹੀਂ ਦਿੱਤੀ ਤਾਂ ਉਨ੍ਹਾਂ ਦੀ ਵੀਡੀਓ ਪਰਿਵਾਰ ਅਤੇ ਦੋਸਤਾਂ ਤੋਂ ਇਲਾਵਾ ਇੰਟਰਨੈੱਟ 'ਤੇ ਸ਼ੇਅਰ ਕਰ ਦਿੱਤੀ ਜਾਵੇਗੀ। ਹਾਲ ਹੀ 'ਚ Bleeping Computer ਵੱਲੋ ਇਕ ਮੇਲ ਟ੍ਰਾਂਸਲੇਟ ਕੀਤੀ ਗਈ ਹੈ ਜਿਸ 'ਚ ਪੋਰਨ ਦੇਖਣ ਨਾਲ ਜੁੜੀ ਧਮਕੀ ਦਿੱਤੀ ਗਈ ਹੈ।

ਲਿੰਕ 'ਤੇ ਕਲਿੱਕ ਨਾਲ ਰੈਂਸਮਵੇਅਰ ਦਾ ਖਤਰਾ
ਪਹਿਲੇ ਸਾਹਮਣੇ ਆਏ ਅਜਿਹੇ ਸਕੈਮਸ 'ਚ ਕ੍ਰਿਮਿਨਲਸ ਪੋਰਨ ਦੇਖਦੇ ਹੋਏ ਵਿਕਟਿਮ ਦੀ ਪੂਰੀ ਪਾਵਰਪੁਆਇੰਟ ਪ੍ਰੋਜੈਂਟੇਸ਼ਨ ਭੇਜ ਦਿੰਦੇ ਸਨ। ਅਜਿਹਾ ਇਸ ਲਈ ਕੀਤਾ ਜਾਂਦਾ ਸੀ ਕਿ ਵਿਕਟਿਮ ਨੂੰ ਇਸ ਗੱਲ ਦਾ ਭਰੋਸਾ ਹੋ ਜਾਵੇ ਕਿ ਉਸ ਦੀ ਵੀਡੀਓ ਹੈਕਰਸ ਕੋਲ ਹੈ ਅਤੇ ਇਹ ਵੀਡੀਓ ਸ਼ੇਅਰ ਨਾ ਹੋ ਜਾਵੇ, ਇਸ ਡਾਰ ਨਾਲ ਸਕੈਮ 'ਚ ਫਸ ਜਾਵੇ ਅਤੇ ਦਸੀ ਗਈ ਰਕਮ ਦਾ ਭੁਗਤਾਨ ਕਰ ਦਵੇ। ਅਜਿਹੇ ਸਕੈਮ ਦਾ ਮਕਸੱਦ ਵਿਕਟਿਮ ਨੂੰ ਡਰਾ ਕੇ ਬਲੈਕਮੇਲ ਕਰਨਾ ਹੁੰਦ ਹੈ। ਯੂਜ਼ਰਸ ਨੂੰ ਅਜਿਹੀ ਈਮੇਲ 'ਤੇ ਭਰੋਸਾ ਨਾ ਕਰਨ ਅਤੇ ਕਿਸੇ ਲਿੰਕ 'ਤੇ ਕਲਿੱਕ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹਾ ਕਰਨ 'ਤੇ ਡਿਵਾਈਸ 'ਚ ਖਤਰਨਾਕ ਰੈਂਸਮਵੇਅਰ ਇੰਸਟਾਲ ਕੀਤਾ ਜਾ ਸਕਦਾ ਹੈ।


Karan Kumar

Content Editor

Related News