‘ਕਾਕਾ’ ਨਹੀਂ ਰਹੇ ਤਾਂ ‘ਬਾਬਾ’ ਵੀ ਨਹੀਂ ਰਹਿਣਗੇ : ਅਖਿਲੇਸ਼ ਯਾਦਵ

Saturday, Feb 19, 2022 - 10:38 PM (IST)

‘ਕਾਕਾ’ ਨਹੀਂ ਰਹੇ ਤਾਂ ‘ਬਾਬਾ’ ਵੀ ਨਹੀਂ ਰਹਿਣਗੇ : ਅਖਿਲੇਸ਼ ਯਾਦਵ

ਪੀਲੀਭੀਤ/ਲਖੀਮਪੁਰ ਖੀਰੀ - ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਪਹਿਲੇ ਅਤੇ ਦੂਜੇ ਪੜਾਅ ’ਚ ਸਪਾ ਗਠਜੋੜ ਨੇ ਸੈਂਕੜਾ ਲਾ ਦਿੱਤਾ ਅਤੇ ‘ਕਾਕਾ’ (ਕਾਲਾ ਕਾਨੂੰਨ) ਨਹੀਂ ਰਹੇ ਤਾਂ ‘ਬਾਬਾ’ (ਮੁੱਖ ਮੰਤਰੀ ਯੋਗੀ ਆਦਿਤਿਆਨਾਥ) ਵੀ ਨਹੀਂ ਰਹਿਣਗੇ, ਜਨਤਾ ਉੱਤਰ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ ਦਾ ਸਫਾਇਆ ਕਰ ਦੇਵੇਗੀ। ਪੀਲੀਭੀਤ ਅਤੇ ਲਖੀਮਪੁਰ ਖੀਰੀ ’ਚ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ ’ਚ ਆਯੋਜਿਤ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਸਪਾ ਮੁਖੀ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ’ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ।

ਇਹ ਖ਼ਬਰ ਪੜ੍ਹੋ- NZ v RSA : ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਪਾਰੀ ਤੇ 276 ਦੌੜਾਂ ਨਾਲ ਹਰਾਇਆ

ਉਨ੍ਹਾਂ ਨੇ ‘ਕਾਕਾ’ ਮਤਲੱਬ ਖੁਦ ਹੀ ਸਮਝਾਇਆ-ਕਾਲਾ ਕਾਨੂੰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਵੋਟ ਲਈ ਕਾਲੇ ਕਾਨੂੰਨ ਵਾਪਸ ਲਏ ਹਨ ਪਰ ਇਸ ਨੂੰ ਕਦੇ ਵੀ ਲਿਆ ਸਕਦੇ ਹਨ। ਉਨ੍ਹਾਂ ਨੇ ਲਖੀਮਪੁਰ ਖੀਰੀ ਹਿੰਸਾ ’ਚ ਮੁਲਜ਼ਮ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ‘ਟੇਨੀ’ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੂੰ ਜ਼ਮਾਨਤ ਮਿਲੀ ਹੈ ਉਹ (ਭਾਜਪਾ) ਜਨਤਾ ਦੀ ਅਦਾਲਤ ’ਚ ਆਪਣੀ ਜ਼ਮਾਨਤ ਗੁਆ ਦੇਣਗੇ। 

ਇਹ ਖ਼ਬਰ ਪੜ੍ਹੋ- ਡੇਲਰੇ ਬੀਚ ਟੂਰਨਾਮੈਂਟ : ਕੈਮਰਨ ਨੋਰੀ ਸੈਮੀਫਾਈਨਲ 'ਚ, ਦਿਮਿਤ੍ਰੋਵ ਬਾਹਰ
ਉਨ੍ਹਾਂ ਵਾਅਦਾ ਕੀਤਾ ਕਿ ਲਖੀਮਪੁਰ ਖੀਰੀ ਦੇ ਤਿਕੁਨੀਆ ਖੇਤਰ ਦੀ ਹਿੰਸਾ ’ਚ ਮਾਮਲੇ ਦੇ ਮੁਲਜ਼ਮਾਂ ਨੂੰ ਬਚਾਉਣ ਵਾਲਿਆਂ ਦੇ ਖਿਲਾਫ ਸਪਾ ਦੀ ਸਰਕਾਰ ਬਣਨ ’ਤੇ ਕਾਰਵਾਈ ਹੋਵੇਗੀ। ਤਰਾਈ ਖੇਤਰ ’ਚ ਗੰਨਾ ਬਕਾਏ ਦਾ ਜ਼ਿਕਰ ਕਰਦੇ ਹੋਏ ਅਖਿਲੇਸ਼ ਯਾਦਵ ਨੇ ਗੰਨਾ ਕਿਸਾਨਾਂ ਨੂੰ ਕਿਹਾ ਕਿ ਸੱਤਾ ’ਚ ਆਉਣ ਤੋਂ ਬਾਅਦ, ਸਪਾ ਸਰਕਾਰ ਸੂਬੇ ਦੇ ਬਜਟ ’ਚ ਕਿਸਾਨ ਫੰਡ ਯਕੀਨੀ ਬਣਾਏਗੀ, ਤਾਂ ਕਿ 15 ਦਿਨਾਂ ਦੇ ਅੰਦਰ (ਫਸਲ ਵੇਚਣ ਤੋਂ ਬਾਅਦ) ਗੰਨਾ ਫਸਲ ਦਾ ਭੁਗਤਾਨ ਯਕੀਨੀ ਕੀਤਾ ਜਾ ਸਕੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News