ਵੈਕਸੀਨੇਸ਼ਨ ਸਫਲ ਨਾ ਹੋਈ ਤਾਂ ਭਾਰਤ ਨੂੰ ਹੋਵੇਗਾ 58 ਲੱਖ ਕਰੋੜ ਰੁਪਏ ਦਾ ਨੁਕਸਾਨ

Thursday, Apr 08, 2021 - 10:57 AM (IST)

ਵੈਕਸੀਨੇਸ਼ਨ ਸਫਲ ਨਾ ਹੋਈ ਤਾਂ ਭਾਰਤ ਨੂੰ ਹੋਵੇਗਾ 58 ਲੱਖ ਕਰੋੜ ਰੁਪਏ ਦਾ ਨੁਕਸਾਨ

ਨੈਸ਼ਨਲ ਡੈਸਕ- ਦੁਨੀਆ ਦੇ ਸਭ ਦੇਸ਼ਾਂ ’ਚ ਕੋਵਿਡ ਵੈਕਸੀਨੇਸ਼ਨ ਦੀ ਮੁਹਿੰਮ ਜੇ ਸਿਰੇ ਨਹੀਂ ਚੜ੍ਹਦੀ ਤਾਂ ਇਸ ਨਾਲ ਕੌਮਾਂਤਰੀ ਅਰਥ ਵਿਵਸਥਾ ਨੂੰ ਕੁੱਲ 9.2 ਲੱਖ ਕਰੋੜ ਡਾਲਰ ਭਾਵ 675,42,214 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਜੇ ਭਾਰਤ ਦੀ ਗੱਲ ਕਰੀਏ ਤਾਂ ਟੀਕਾਕਰਨ ਦੇ ਨਾਕਾਮ ਰਹਿਣ ’ਤੇ ਭਾਰਤ ਨੂੰ 78 ਹਜ਼ਾਰ 600 ਕਰੋੜ ਡਾਲਰ ਭਾਵ 57,70,454 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ। ਇਹ ਰਕਮ ਭਾਰਤ ਦੇ ਕੁੱਲ ਘਰੇਲੂ ਉਤਪਾਦਨ ਦੇ 27 ਫੀਸਦੀ ਦੇ ਬਰਾਬਰ ਹੈ। ਭਾਰਤ ’ਚ ਅਜੇ ਉਮਰ ਦੇ ਆਧਾਰ ’ਤੇ ਟੀਕਾਕਰਨ ਕੀਤਾ ਜਾ ਰਿਹਾ ਹੈ। ਲੋਕਾਂ ’ਚ ਜਾਗਰੂਕਤਾ ਦੀ ਕਮੀ ਹੈ। ਭਾਰਤ ’ਚ ਟੀਕਾਕਰਨ ਦੀ ਮੁਹਿੰਮ ਨੂੰ ਸਿਰੇ ਚੜ੍ਹਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਭਾਰੀ ਲੋੜ ਹੈ।

ਇਹ ਵੀ ਪੜ੍ਹੋ: ਕੋਰੋਨਾ ਦੀ ਦੂਜੀ ਲਹਿਰ : ਦੇਸ਼ ਲਈ ਅਗਲੇ 4 ਹਫ਼ਤੇ ਬੇਹੱਦ ਜ਼ੋਖਮ ਭਰੇ

ਅਮਰੀਕਾ ’ਚ ਜੀ. ਡੀ. ਪੀ. ਨੂੰ 95,44,008 ਕਰੋੜ ਰੁਪਏ (130,000 ਕਰੋੜ ਡਾਲਰ) ਦਾ ਨੁਕਸਾਨ ਹੋਵੇਗਾ। ਇਸ ਗੱਲ ਦਾ ਖੁਲਾਸਾ ਕੌਮਾਂਤਰੀ ਸੰਗਠਨ ਆਕਸਫੇਮ ਨੇ ਕੀਤਾ ਹੈ। ਸੰਗਠਨ ਮੁਤਾਬਕ ਵੈਕਸੀਨੇਸ਼ਨ ਦੀ ਮੁਹਿੰਮ ਸਭ ਦੇਸ਼ਾਂ ’ਚ ਇਕੋ ਜਿਹੀ ਨਹੀਂ ਹੈ। ਕਿਤੇ ਅਮੀਰ ਦੇਸ਼ ਆਪਣੇ ਸਭ ਨਾਗਰਿਕਾਂ ਨੂੰ ਕੋਰੋਨਾ ਦੀ ਡੋਜ਼ ਮੁਹੱਈਆ ਕਰਵਾਉਣ ’ਚ ਸਮਰਥ ਹਨ ਤਾਂ ਕਿਤੇ ਗਰੀਬ ਦੇਸ਼ਾਂ ਦੇ ਨਾਗਰਿਕਾਂ ਨੂੰ ਇਕ ਡੋਜ਼ ਵੀ ਉਪਲਬਧ ਕਰਵਾਉਣੀ ਔਖੀ ਹੋ ਰਹੀ ਹੈ।

ਇਹ ਵੀ ਪੜ੍ਹੋ: ਭਾਰਤ ’ਚ ਕੋਵਿਡ-19 ਟੀਕਾਕਰਨ ਦੀ ਰਫ਼ਤਾਰ ਦੁਨੀਆ ’ਚ ਸਭ ਤੋਂ ਤੇਜ਼, ਅਮਰੀਕਾ ਨੂੰ ਛੱਡਿਆ ਪਿੱਛੇ

ਅਮੀਰ ਦੇਸ਼ਾਂ ਨੂੰ ਕਰਨਾ ਚਾਹੀਦਾ ਹੈ 65000 ਕਰੋੜ ਡਾਲਰ ਦਾ ਨਿਵੇਸ਼-
ਆਕਸਫੇਮ ਦਾ ਕਹਿਣਾ ਹੈ ਕਿ ਅਮੀਰ ਦੇਸ਼ਾਂ ਨੂੰ ਕੌਮਾਂਤਰੀ ਅਰਥ ਵਿਵਸਥਾ 47,72,004 ਕਰੋੜ ਰੁਪਏ (65000 ਕਰੋੜ ਡਾਲਰ) ਦੇ ਨਿਵੇਸ਼ ਲਈ ਸਹਿਮਤ ਹੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪਹਿਲਾਂ ਤੋਂ ਹੀ ਨੁਕਸਾਨ ’ਚ ਚੱਲ ਰਹੇ ਵਿਕਾਸਸ਼ੀਲ ਦੇਸ਼ਾਂ ਨੂੰ ਕੋਰੋਨਾ ਦੇ ਤਬਾਹਕੁੰਨ ਅਸਰ ਨਾਲ ਨਜਿੱਠਣ ’ਚ ਮਦਦ ਮਿਲੇਗੀ। ਆਕਸਫੇਮ ਨੇ ਆਈ. ਐੱਮ. ਐੱਫ. ਦੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਅਮੀਰ ਦੇਸ਼ਾਂ ਨੂੰ ਇਸ ਗੱਲ ਲਈ ਰਾਜ਼ੀ ਕਰਨ ਤਾਂ ਜੋ ਗਰੀਬ ਦੇਸ਼ਾਂ ਨੂੰ ਇਕ ਸਾਲ ਲਈ ਆਪਣੇ ਸਿਹਤ ਖਰਚ ਨੂੰ ਦੁੱਗਣਾ ਕਰਨ ’ਚ ਮਦਦ ਮਿਲ ਸਕੇ।

ਇਹ ਵੀ ਪੜ੍ਹੋ: ਸਾਵਧਾਨ! ਕੋਰੋਨਾ ਤੋਂ ਠੀਕ ਹੋਣ ਵਾਲੇ ਹਰ 3 'ਚੋਂ 1 ਸ਼ਖਸ ਨੂੰ ਹੁੰਦੀ ਹੈ ਦਿਮਾਗੀ ਸਮੱਸਿਆ

ਅਮੀਰ ਦੇਸ਼ ਕਰ ਰਹੇ ਹਨ ਫਾਰਮਾਸਿਊਟੀਕਲਸ ਦੇ ਹਿੱਤਾਂ ਦਾ ਬਚਾਅ-
ਆਕਸਫੇਮ ਦੀ ਜਨਤਕ ਸਿਹਤ ਪ੍ਰਬੰਧਕ ਅਤੇ ਪੀਪਲਜ਼ ਵੈਕਸੀਨ ਅਲਾਇੰਸ ਦੀ ਮੈਂਬਰ ਅੰਨਾ ਮੇਰੀਅਟ ਅਨੁਸਾਰ ਅਮੀਰ ਦੇਸ਼ ਫਾਰਮਾਸਿਊਟੀਕਲਸ ਖੇਤਰ ਦੇ ਹਿੱਤਾਂ ਦਾ ਬਚਾਅ ਕਰ ਰਹੇ ਹਨ, ਜੋ ਬਹੁਤ ਹੀ ਅਜੀਬ ਹੈ ਕਿਉਂਕਿ ਇਹ ਲੋਕਾਂ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਸ ਲਈ ਨਾ ਸਿਰਫ ਹੋਰ ਲੋਕ ਸਗੋਂ ਉਨ੍ਹਾਂ ਦੇ ਨਾਗਰਿਕ ਹੀ ਉਨ੍ਹਾਂ ਦੀ ਨਿੰਦਾ ਕਰ ਰਹੇ ਹਨ। ਅਜਿਹੀ ਹਾਲਤ ’ਚ ਆਕਸਫੇਮ ਪੀਪਲਜ਼ ਵੈਕਸੀਨ ਅਲਾਇੰਸ ਦੇ ਹੋਰ ਮੈਂਬਰਾਂ ਨਾਲ ਵੈਕਸੀਨ ’ਚ ਪਾਈ ਜਾਂਦੀ ਨਾ ਬਰਾਬਰੀ ਨੂੰ ਦੂਰ ਕਰਨ ’ਤੇ ਜ਼ੋਰ ਦੇ ਰਿਹਾ ਹੈ। ਜਿੱਥੇ ਅਮੀਰ ਦੇਸ਼ ਇਕ ਵਿਅਕਤੀ ਨੂੰ ਦੂਜੀ ਖੁਰਾਕ ਦੇ ਰਹੇ ਹਨ, ਉੱਥੇ ਕਈ ਵਿਕਾਸਸ਼ੀਲ ਦੇਸ਼ਾਂ ’ਚ ਅਜੇ ਤੱਕ ਪਹਿਲੀ ਖੁਰਾਕ ਦਾ ਵੀ ਪ੍ਰਬੰਧ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: PM ਮੋਦੀ ਨੇ ਦਿੱਲੀ ਦੇ ਏਮਜ਼ 'ਚ ਲਈ ਕੋਰੋਨਾ ਟੀਕੇ ਦੀ ਦੂਜੀ ਖੁਰਾਕ, ਲੋਕਾਂ ਨੂੰ ਕੀਤੀ ਇਹ ਅਪੀਲ

ਆਈ. ਐੱਮ. ਐੱਫ. ਕਰ ਸਕਦਾ ਹੈ ਛੋਟੇ ਅਤੇ ਦਰਮਿਆਨੇ ਵਰਗ ਦੇ ਦੇਸ਼ਾਂ ਦੀ ਮਦਦ-
ਹੁਣੇ ਜਿਹੇ ਹੀ ਰਾਕਫੇਲਰ ਫਾਊਂਡੇਸ਼ਨ ਵੱਲੋਂ ਜਾਰੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਆਈ.ਐੱਮ.ਐੱਫ. ਦੇ ਐਮਰਜੈਂਸੀ ਭੰਡਾਰ ’ਚੋਂ 323,028 ਕਰੋੜ ਰੁਪਏ (4400 ਕਰੋੜ ਡਾਲਰ) ਦੀ ਮਦਦ 2022 ਦੇ ਅੰਤ ਤੱਕ ਹੇਠਲੀ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ’ਚ 70 ਫੀਸਦੀ ਆਬਾਦੀ ਲਈ ਟੀਕਾਕਰਨ ’ਚ ਮਦਦ ਕਰ ਸਕਦੀ ਹੈ। ਇਸ ਨਾਲ ਅਮੀਰ ਦੇਸ਼ਾਂ ’ਤੇ ਕੋਈ ਫਾਲਤੂ ਖਰਚ ਨਹੀਂ ਪਵੇਗਾ। ਅਜਿਹਾ ਕਰਨ ਨਾਲ ਉਨ੍ਹਾਂ ਦੇਸ਼ਾਂ ’ਚ ਵੀ ਗਰੀਬਾਂ ਨੂੰ ਟੀਕੇ ਮੁਹੱਈਆ ਕਰਵਾਏ ਜਾ ਸਕਣਗੇ ਜਿਨ੍ਹਾਂ ਦੀ ਅਜੇ ਵੈਕਸੀਨ ਖਰੀਦਣ ਦੀ ਸਮਰੱਥਾ ਬਹੁਤ ਘੱਟ ਹੈ।

ਇਹ ਵੀ ਪੜ੍ਹੋ: 3 ਦਿਨਾਂ 'ਚ ਦੂਜੀ ਵਾਰ ਦੇਸ਼ 'ਚ ਕੋਰੋਨਾ ਦੇ ਇਕ ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ

-ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਮੁਤਾਬਕ ਸਮੁੱਚੀ ਦੁਨੀਆ ਦੇ ਦੇਸ਼ਾਂ ’ਚ ਟੀਕਾਕਰਨ ਦੇ ਫੇਲ੍ਹ ਹੋਣ ਦੀ ਹਾਲਤ ’ਚ ਅਮੀਰ ਦੇਸ਼ਾਂ ਨੂੰ ਔਸਤ ਪ੍ਰਤੀ ਵਿਅਕਤੀ 146, 831 ਰੁਪਏ (2000 ਡਾਲਰ) ਦਾ ਨੁਕਸਾਨ ਹੋ ਸਕਦਾ ਹੈ।
ਕਿਸ ਦੇਸ਼ ਨੂੰ ਪ੍ਰਤੀ ਵਿਅਕਤੀ ਕਿੰਨਾ ਨੁਕਸਾਨ
ਅਮਰੀਕਾ 2700 ਡਾਲਰ
ਬ੍ਰਿਟੇਨ 1380 ਡਾਲਰ
ਫਰਾਂਸ 1239 ਡਾਲਰ
ਜਾਪਾਨ 1451 ਡਾਲਰ
ਇਟਲੀ 1495 ਡਾਲਰ
ਕੈਨੇਡਾ 1979 ਡਾਲਰ
 


author

Tanu

Content Editor

Related News