ਤੀਜੀ ਸੰਤਾਨ ਕੁੜੀ ਹੋਈ ਤਾਂ ਮਿਲਣਗੇ 50,000 ਰੁਪਏ
Monday, Mar 10, 2025 - 05:31 AM (IST)

ਵਿਜੇਨਗਰਮ (ਭਾਸ਼ਾ) - ਆਂਧਰਾ ਪ੍ਰਦੇਸ਼ ’ਚ ਤੇਲਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਇਕ ਸੰਸਦ ਮੈਂਬਰ ਨੇ ਆਪਣੇ ਚੋਣ ਹਲਕੇ ’ਚ ਹਰ ਤੀਜੀ ਸੰਤਾਨ ਦੇ ਰੂਪ ’ਚ ਕੁੜੀ ਪੈਦਾ ਹੋਣ ’ਤੇ 50,000 ਰੁਪਏ ਦੇਣ ਦਾ ਐਲਾਨ ਕੀਤਾ।
ਵਿਜੇਨਗਰਮ ਤੋਂ ਸੰਸਦ ਮੈਂਬਰ ਕੇ. ਅੱਪਾਲਾ ਨਾਇਡੂ ਨੇ ਕਿਹਾ ਕਿ ਉਹ ਨਵ-ਜਨਮੀ ਬੱਚੀ ਦੇ ਨਾਂ ’ਤੇ ਐੱਫ. ਡੀ. ਦੇ ਤੌਰ ’ਤੇ ਇਹ ਰਾਸ਼ੀ ਜਮ੍ਹਾ ਕਰਵਾਉਣਗੇ, ਜੋ ਉਸ ਦੇ ਵਿਆਹ ਦੀ ਉਮਰ ਤੱਕ 10 ਲੱਖ ਰੁਪਏ ਤੱਕ ਹੋ ਸਕਦੀ ਹੈ। ਅੱਪਾਲਾ ਨਾਇਡੂ ਨੇ ਐਤਵਾਰ ਨੂੰ ਕਿਹਾ, “ਜੇ ਤੀਜੀ ਸੰਤਾਨ ਦੇ ਰੂਪ ’ਚ ਮੁੰਡਾ ਹੋਇਆ, ਤਾਂ ਅਸੀਂ ਇਕ ਗਾਂ ਅਤੇ ਇੱਕ ਵੱਛਾ ਦੇਵਾਂਗੇ। ਜੇਕਰ ਤੀਜੀ ਸੰਤਾਨ ਕੁੜੀ ਹੋਈ, ਤਾਂ ਅਸੀਂ 50,000 ਰੁਪਏ ਦੀ ਐੱਫ. ਡੀ. ਕਰਵਾਵਾਂਗੇ। ਭਾਰਤ ਦੀ ਆਬਾਦੀ ਵਧਣੀ ਚਾਹੀਦੀ ਹੈ।”
ਸੰਸਦ ਮੈਂਬਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੀ ਆਬਾਦੀ ਵਧਾਉਣ ਲਈ ਕੀਤੇ ਗਏ ਐਲਾਨ ਤੋਂ ਪ੍ਰੇਰਿਤ ਹਨ।