ਸੜਕਾਂ ਖ਼ਰਾਬ ਹੋਣ ਤਾਂ ਹਾਈਵੇਅ ਏਜੰਸੀਆਂ ਟੋਲ ਨਾ ਵਸੂਲਣ : ਗਡਕਰੀ
Wednesday, Jun 26, 2024 - 11:35 PM (IST)
ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਜੇ ਸੜਕਾਂ ਦੀ ਹਾਲਤ ਠੀਕ ਨਹੀਂ ਤਾਂ ਹਾਈਵੇਅ ਚਲਾਉਣ ਵਾਲੀਆਂ ਏਜੰਸੀਆਂ ਨੂੰ ਖਪਤਕਾਰਾਂ ਤੋਂ ਟੋਲ ਨਹੀਂ ਵਸੂਲਣਾ ਚਾਹੀਦਾ।
ਗਡਕਰੀ ਸੈਟੇਲਾਈਟ ਆਧਾਰਿਤ ਟੋਲ ਕੁਲੈਕਸ਼ਨ ਸਿਸਟਮ ’ਤੇ ਆਯੋਜਿਤ ਵਿਸ਼ਵ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਇਹ ਪ੍ਰਣਾਲੀ ਚਾਲੂ ਵਿੱਤੀ ਸਾਲ ’ਚ ਹੀ 5,000 ਕਿਲੋਮੀਟਰ ਤੋਂ ਵੱਧ ਲੰਬੇ ਹਾਈਵੇਜ਼ 'ਤੇ ਲਾਗੂ ਕੀਤੀ ਜਾਣੀ ਹੈ।
ਗਡਕਰੀ ਨੇ ਕਿਹਾ ਕਿ ਜੇ ਤੁਸੀਂ ਚੰਗੀ ਗੁਣਵੱਤਾ ਦੀ ਸੇਵਾ ਨਹੀਂ ਦਿੰਦੇ ਹੋ ਤਾਂ ਤੁਹਾਨੂੰ ਟੋਲ ਨਹੀਂ ਲੈਣਾ ਚਾਹੀਦਾ। ਤੁਹਾਨੂੰ ਖਪਤਕਾਰਾਂ ਕੋਲੋਂ ਟੋਲ ਸਿਰਫ ਉੱਥੇ ਹੀ ਵਸੂਲਣਾ ਚਾਹੀਦਾ ਹੈ ਜਿੱਥੇ ਤੁਸੀਂ ਵਧੀਆ ਗੁਣਵੱਤਾ ਵਾਲੀ ਸੜਕ ਪ੍ਰਦਾਨ ਕਰ ਰਹੇ ਹੋ। ਜੇ ਤੁਸੀਂ ਟੋਇਆਂ ਅਤੇ ਚਿੱਕੜ ਵਾਲੀਆਂ ਸੜਕਾਂ ’ਤੇ ਵੀ ਟੋਲ ਵਸੂਲਦੇ ਹੋ ਤਾਂ ਤੁਹਾਨੂੰ ਲੋਕਾਂ ਦੇ ਪ੍ਰਤੀਕਰਮ ਦਾ ਸਾਹਮਣਾ ਕਰਨਾ ਪਵੇਗਾ।