ਪੁਲਸ ਨੇ ਕੀਤਾ ਪ੍ਰੇਸ਼ਾਨ ਤਾਂ ਥਾਣਿਆਂ 'ਚ ਬੰਨ੍ਹ ਦਿਆਂਗੇ ਗਾਂ, ਮੱਝ: ਰਾਕੇਸ਼ ਟਿਕੈਤ

12/14/2020 8:59:04 PM

ਨਵੀਂ ਦਿੱਲੀ : ਸਰਕਾਰ ਅਤੇ ਕਿਸਾਨਾਂ ਵਿਚਾਲੇ ਫਿਲਹਾਲ ਨਵੇਂ ਖੇਤੀਬਾੜੀ ਕਾਨੂੰਨਾਂ 'ਤੇ ਸਹਿਮਤੀ ਬਣਦੀ ਨਹੀਂ ਵਿੱਖ ਰਹੀ ਹੈ। ਅੱਜ (14 ਦਸੰਬਰ) ਨੂੰ ਕਿਸਾਨਾਂ ਨੇ ਦੇਸ਼ ਭਰ ਵਿੱਚ ਅੰਦੋਲਨ ਕੀਤਾ। ਕਿਸਾਨ ਸੰਗਠਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਅੰਦੋਲਨ ਦੇਸ਼ ਭਰ ਵਿੱਚ ਸਫਲ ਰਿਹਾ ਹੈ। ਨਾਲ ਹੀ ਪੁਲਸ ਵੱਲੋਂ ਪ੍ਰੇਸ਼ਾਨ ਕੀਤੇ ਜਾਣ 'ਤੇ ਅੰਦੋਲਨ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ।
ਖੁਸ਼ਖਬਰੀ: ਦਿੱਲੀ-ਕੋਲਕਾਤਾ ਵਿਚਾਲੇ ਹੁਣ ਹਰ ਰੋਜ਼ ਉਡਾਣ ਭਰਨ ਦੀ ਮਿਲੀ ਮਨਜ਼ੂਰੀ

ਗੱਲਬਾਤ ਨਾਲ ਹੱਲ ਚਾਹੁੰਦੇ ਹਾਂ
ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਹੈ, ਸਾਡਾ ਅੱਜ ਦਾ ਅੰਦੋਲਨ ਸਫਲ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਹੋਇਆ। ਅਸੀਂ ਗੱਲਬਾਤ ਨਾਲ ਇਸਦਾ ਹੱਲ ਚਾਹੁੰਦੇ ਹਾਂ। ਇੱਥੋਂ ਕਿਸਾਨ ਵਾਪਸ ਨਹੀਂ ਜਾਵੇਗਾ। ਜੇਕਰ ਪੁਲਸ ਪ੍ਰਸ਼ਾਸਨ ਵੱਲੋਂ ਸਾਡੀਆਂ ਟਰਾਲੀਆਂ ਨੂੰ ਰੋਕਿਆ ਗਿਆ ਤਾਂ ਉੱਪਰ ਦਾ ਰਾਹ ਜਾਮ ਕਰਾਂਗੇ ਅਤੇ ਸਾਨੂੰ ਕੁੱਝ ਕਿਹਾ ਤਾਂ ਪਿੰਡਾਂ ਵਿੱਚ, ਥਾਣਿਆਂ ਵਿੱਚ ਪਸ਼ੁ ਬੰਨ੍ਹ ਦਿਆਂਗੇ।
 


Inder Prajapati

Content Editor

Related News