ਪਾਕਿ ਕਬਜ਼ੇ ਵਾਲੇ ਜੰਮੂ-ਕਸ਼ਮੀਰ ਦੀ ਡਿਗਰੀ ਭਾਰਤ 'ਚ ਡਾਕਟਰੀ ਲਈ ਯੋਗ ਨਹੀਂ

08/13/2020 3:27:40 AM

ਨਵੀਂ ਦਿੱਲੀ - ਭਾਰਤ ਦੇ ਚੋਟੀ ਦੇ ਮੈਡੀਕਲ ਸਿੱਖਿਆ ਰੈਗੂਲੇਟਰ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਅਤੇ ਲੱਦਾਖ (ਪੀ. ਓ. ਜੇ. ਕੇ. ਐੱਲ.) ਸਥਿਤ ਮੈਡੀਕਲ ਕਾਲਜਾਂ ਤੋਂ ਸਿੱਖਿਆ ਹਾਸਲ ਕਰਨ ਵਾਲਾ ਕੋਈ ਵੀ ਵਿਅਕਤੀ ਭਾਰਤ ਵਿਚ ਆਧੁਨਿਕ ਇਲਾਜ ਦੀ ਟ੍ਰੇਨਿੰਗ ਕਰਨ ਦੇ ਯੋਗ ਨਹੀਂ ਹੋਵੇਗਾ। ਮੈਡੀਕਲ ਕੌਂਸਲ ਆਫ ਇੰਡੀਆ ਦੀ ਥਾਂ ਲਾਏ ਗਏ 'ਬੋਰਡ ਆਫ ਗਵਰਨਰਸ' (ਬੀ. ਓ. ਜੀ.) ਨੇ 10 ਅਗਸਤ ਨੂੰ ਇਕ ਜਨਤਕ ਸੂਚਨਾ ਵਿਚ ਕਿਹਾ ਕਿ ਸਮੂਚਾ ਜੰਮੂ ਕਸ਼ਮੀਰ ਅਤੇ ਲੱਦਾਖ ਖੇਤਰ ਭਾਰਤ ਦਾ ਭਿੰਨ ਅੰਗ ਹੈ। ਪਾਕਿਸਤਾਨ ਨੇ ਖੇਤਰ ਦੇ ਇਕ ਹਿੱਸੇ 'ਤੇ ਗੈਰ-ਕਾਨੂੰਨੀ ਅਤੇ ਜ਼ਬਰਦਸ਼ਤੀ ਕਬਜ਼ਾ ਕਰ ਰੱਖਿਆ ਹੈ।

ਬੀ. ਓ. ਜੀ. ਦੇ ਜਨਰਲ ਸਕੱਤਰ ਡਾਕਟਰ ਆਰ. ਕੇ. ਵਤਸ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਇਸ ਮੁਤਾਬਕ, ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਅਤੇ ਲੱਦਾਖ ਖੇਤਰ ਸਥਿਤ ਕਿਸੇ ਵੀ ਮੈਡੀਕਲ ਸੰਸਥਾਨ ਨੂੰ ਇੰਡੀਅਨ ਮੈਡੀਕਲ ਕੌਂਸਲ ਐਕਟ, 1956 ਦੇ ਤਹਿਤ ਇਜਾਜ਼ਤ ਅਤੇ ਮਾਨਤਾ ਦੀ ਜ਼ਰੂਰਤ ਹੈ। ਨੋਟਿਸ ਵਿਚ ਕਿਹਾ ਗਿਆ ਕਿ ਪੀ. ਓ. ਕੇ. ਜੇ. ਐੱਲ. ਸਥਿਤ ਅਜਿਹੇ ਕਿਸੇ ਵੀ ਮੈਡੀਕਲ ਸੰਸਥਾਨ ਨੂੰ ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਇਸ ਲਈ, ਗੈਰ-ਕਾਨੂੰਨੀ ਰੂਪ ਨਾਲ ਕਬਜ਼ੇ ਵਿਚ ਲਏ ਗਏ ਭਾਰਤ ਦੇ ਇਨਾਂ ਇਲਾਕਿਆਂ ਵਿਚ ਸਥਿਤ ਮੈਡੀਕਲ ਕਾਲਜਾਂ ਤੋਂ ਸਿੱਖਿਆ ਹਾਸਲ ਕਰਨ ਵਾਲਾ ਵਿਅਕਤੀ ਭਾਰਤ ਵਿਚ ਆਧੁਨਿਕ ਇਲਾਜ ਦੀ ਟ੍ਰੇਨਿੰਗ ਕਰਨ ਲਈ ਇੰਡੀਅਨ ਮੈਡੀਕਲ ਕੌਂਸਲ ਐਕਟ 1956 ਦੇ ਤਹਿਤ ਰਜਿਸਟ੍ਰੇਸ਼ਨ ਕਰਨ ਦੇ ਯੋਗ ਨਹੀਂ ਹੋਵੇਗਾ।


Khushdeep Jassi

Content Editor

Related News