ਹੁਨਰਮੰਦ ਲੋਕਾਂ ਨੂੰ ਸਹਿਯੋਗ ਮਿਲੇ ਤਾਂ ਉਹ ਦੇਸ਼ ਦੀ ਤਕਦੀਰ ਬਦਲ ਸਕਦੇ ਹਨ : ਰਾਹੁਲ

Tuesday, Aug 06, 2024 - 09:39 AM (IST)

ਨਵੀਂ ਦਿੱਲੀ- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਵਿਚ ਇਕ ਮੋਚੀ ਨਾਲ ਆਪਣੀ ਮੁਲਾਕਾਤ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਭਾਰਤ ’ਚ ਕਰੋੜਾਂ ਅਜਿਹੇ ਹੁਨਰਮੰਦ ਲੋਕ ਹਨ, ਜਿਨ੍ਹਾਂ ਨੂੰ ਸਹਿਯੋਗ ਮਿਲੇ ਤਾਂ ਉਹ ਦੇਸ਼ ਦੀ ਤਕਦੀਰ ਬਦਲ ਸਕਦੇ ਹਨ। ਉਨ੍ਹਾਂ ਨੇ 26 ਜੁਲਾਈ ਨੂੰ ਸੁਲਤਾਨਪੁਰ ਜ਼ਿਲ੍ਹੇ ’ਚ ਰਾਮਚੇਤ ਨਾਂ ਦੇ ਇਕ ਮੋਚੀ ਨਾਲ ਮੁਲਾਕਾਤ ਕਰ ਕੇ ਉਸ ਦੇ ਕੰਮ ਅਤੇ ਮੁਸ਼ਕਲਾਂ ਬਾਰੇ ਜਾਣਿਆ ਸੀ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਨੇ ਇਕ ਚੱਪਲ ਦੀ ਵੀ ਸਿਲਾਈ ਕੀਤੀ ਸੀ।

 

ਰਾਹੁਲ ਗਾਂਧੀ ਨੇ ਇਸ ਮੁਲਾਕਾਤ ਦੀ ਵੀਡੀਓ ‘ਐਕਸ’ ’ਤੇ ਸਾਂਝੀ ਕੀਤੀ ਅਤੇ ਕਿਹਾ, ‘ਭਾਰਤ ਦੀ ਸਭ ਤੋਂ ਵੱਡੀ ਦੌਲਤ ਮਜ਼ਦੂਰ ਪਰਿਵਾਰਾਂ ਦੇ ‘ਰਵਾਇਤੀ ਹੁਨਰ’ ’ਚ ਲੁਕੀ ਹੋਈ ਹੈ। ਸੁਲਤਾਨਪੁਰ ਤੋਂ ਵਾਪਸ ਆਉਂਦੇ ਸਮੇਂ ਰਸਤੇ ’ਚ ਮੋਚੀ ਰਾਮਚੇਤ ਜੀ ਨਾਲ ਮੁਲਾਕਾਤ ਕੀਤੀ ਸੀ, ਉਨ੍ਹਾਂ ਨੇ ਮੇਰੇ ਲਈ ਪਿਆਰ ਨਾਲ ਆਪਣੇ ਹੱਥਾਂ ਨਾਲ ਬਣਾਈ ਇਕ ਬਹੁਤ ਹੀ ਆਰਾਮਦਾਇਕ ਅਤੇ ਸ਼ਾਨਦਾਰ ਜੁੱਤੀ ਭੇਜੀ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ ਵੱਖ-ਵੱਖ ਹੁਨਰਾਂ ਵਾਲੇ ਕਰੋੜਾਂ ਅਜਿਹੇ ਹੁਨਰਮੰਦ ਹਨ। ਜੇਕਰ ਇਨ੍ਹਾਂ 'ਭਾਰਤ ਦੇ ਨਿਰਮਾਤਾਵਾਂ' ਨੂੰ ਲੋੜੀਂਦਾ ਸਹਿਯੋਗ ਮਿਲ ਜਾਵੇ ਤਾਂ ਇਹ ਨਾ ਸਿਰਫ਼ ਆਪਣੀ ਸਗੋਂ ਦੇਸ਼ ਦੀ ਤਕਦੀਰ ਵੀ ਬਦਲ ਸਕਦੇ ਹਨ।


Tanu

Content Editor

Related News