ਜੇਕਰ ਐੱਨ.ਪੀ.ਆਰ. ਸ਼ੁਰੂ ਹੋਇਆ ਤਾਂ ਫਿਰ ਸ਼ੁਰੂ ਹੋਵੇਗਾ ਅੰਦੋਲਨ: ਓਵੈਸੀ

Tuesday, Mar 16, 2021 - 12:46 AM (IST)

ਜੇਕਰ ਐੱਨ.ਪੀ.ਆਰ. ਸ਼ੁਰੂ ਹੋਇਆ ਤਾਂ ਫਿਰ ਸ਼ੁਰੂ ਹੋਵੇਗਾ ਅੰਦੋਲਨ: ਓਵੈਸੀ

ਨਵੀਂ ਦਿੱਲੀ - ਅਗਲੇ ਮਹੀਨੇ ਤੋਂ ਜੋ ਜਨਗਣਨਾ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ, ਉਸ ’ਚ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ.) ਦਾ ਫ਼ਾਰਮ ਆਨਲਾਈਨ ਭਰਨ ਦਾ ਬਦਲ ਦਿੱਤਾ ਜਾਵੇਗਾ। ਜਦੋਂ ਕੋਈ ਵਿਅਕਤੀ ਇਸ ਨੂੰ ਆਨਲਾਈਨ ਭਰੇਗਾ ਤਾਂ ਉਸ ਕੋਲ ਇਕ ਕੋਡ ਆਵੇਗਾ। ਇਸ ਕੋਡ ਨੂੰ ਜਨਗਣਨਾ ਕਰਨ ਆਏ ਅਫਸਰ ਨੂੰ ਦੇਣਾ ਹੋਵੇਗਾ ਜੋ ਜਨਗਣਨਾ ਦੇ ਸਮੇਂ ਕੰਮ ਆਵੇਗਾ। ਦੱਸਣਯੋਗ ਹੈ ਕਿ ਪਹਿਲਾਂ ਜਨਗਣਨਾ ਦਾ ਕੰਮ 1 ਅਪ੍ਰੈਲ 2020 ਤੋਂ ਸ਼ੁਰੂ ਹੋਣਾ ਸੀ ਪਰ ਕੋਰੋਨਾ ਕਾਲ ਕਾਰਣ ਇਹ ਟਲ ਗਿਆ ਸੀ। ਇਸ ਵਾਰ ਜਨਗਣਨਾ ਪੂਰਨ ਰੂਪ ’ਚ ਡਿਜੀਟਲ ਤਰੀਕੇ ਨਾਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਵੱਧਦੇ ਕੋਰੋਨਾ ਮਾਮਲੇ 'ਤੇ 17 ਮਾਰਚ ਨੂੰ ਸਾਰੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ PM ਮੋਦੀ 

ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਨੈਸ਼ਨਲ ਰਜਿਸਟਰ ਫਾਰ ਸਿਟੀਜਨ (ਐੱਨ. ਆਰ. ਸੀ.) ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ.) ਨੂੰ ਲੈ ਕੇ ਲੰਮੇਂ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਨੂੰ ਲੈ ਕੇ ਅਸਦੁੱਦੀਨ ਓਵੈਸੀ ਨੇ ਇਕ ਵਾਰ ਫਿਰ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਪਾਸੇ ਦਾਅਵਾ ਕਰਦੇ ਹਨ ਕਿ ਐੱਨ. ਆਰ. ਸੀ. ’ਤੇ ਅਜੇ ਗੱਲ ਨਹੀਂ ਹੋਈ ਹੈ ਪਰ ਅਦਾਲਤ ’ਚ ਕੇਂਦਰੀ ਗ੍ਰਹਿ ਮੰਤਰਾਲਾ ਕਹਿੰਦਾ ਹੈ ਕਿ ਇਹ ਜ਼ਰੂਰੀ ਹੈ। ਉਨ੍ਹਾਂ ਨੇ ਸੋਮਵਾਰ ਨੂੰ ਟਵੀਟ ਕੀਤਾ, ‘‘ਸਰਕਾਰ ਨੇ ਕਿਹਾ ਸੀ ਕਿ ਐੱਨ. ਪੀ. ਆਰ. ਅਤੇ ਐੱਨ. ਆਰ. ਸੀ. ਲਈ ਕਾਗਜ਼ਾਤ ਦੀ ਜ਼ਰੂਰਤ ਨਹੀਂ ਪਵੇਗੀ ਪਰ ਹੁਣ ਐੱਨ. ਪੀ. ਆਰ. ਦਾ ਮੈਨੂਅਲ ਕਹਿ ਰਿਹਾ ਹੈ ਕਿ ਡਾਕੂਮੈਂਟ ਮੰਗੇ ਜਾਣਗੇ। 2019 ਦਾ ਐੱਨ. ਪੀ. ਆਰ. ਨਾਗਰਿਕਤਾ ਨਾਲ ਜੁੜਿਆ ਹੈ। ਜੇਕਰ ਐੱਨ. ਪੀ. ਆਰ. ਸ਼ੁਰੂ ਹੋਇਆ ਤਾਂ ਫਿਰ ਤੋਂ ਅੰਦੋਲਨ ਸ਼ੁਰੂ ਹੋਵੇਗਾ। ਸੂਬਾ ਸਰਕਾਰਾਂ ਨੂੰ ਵੀ ਇਸ ’ਤੇ ਆਪਣਾ ਸਟੈਂਡ ਸਪਸ਼ਟ ਕਰਣਾ ਚਾਹੀਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News