ਮੇਰਾ ਉਮੀਦਵਾਰ ਹਾਰਿਆ ਤਾਂ ਮੇਰੀ ਬਾਈਕ ਤੇਰੀ, ਜਿੱਤਿਆ ਤਾਂ ਤੇਰੀ ਕਾਰ ਮੇਰੀ!

Thursday, Apr 25, 2019 - 07:07 PM (IST)

ਮੇਰਾ ਉਮੀਦਵਾਰ ਹਾਰਿਆ ਤਾਂ ਮੇਰੀ ਬਾਈਕ ਤੇਰੀ, ਜਿੱਤਿਆ ਤਾਂ ਤੇਰੀ ਕਾਰ ਮੇਰੀ!

ਨਵੀਂ ਦਿੱਲੀ— ਉਸਮਾਨਾਬਾਦ-ਚੋਣ ਖੁਮਾਰ ਨੇਤਾਵਾਂ ਨੂੰ ਹੀ ਨਹੀਂ, ਸਗੋਂ ਆਮ ਨਾਗਰਿਕਾਂ 'ਤੇ ਵੀ ਛਾ ਗਿਆ ਹੈ। ਅਜਿਹਾ ਹੀ ਅਨੋਖਾ ਮਾਮਲਾ ਮਹਾਰਾਸ਼ਟਰ ਦੇ ਉਸਮਾਨਾਬਾਦ ਜ਼ਿਲੇ 'ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਕਿਸਾਨ ਅਤੇ ਇੱਕ ਮੋਟਰ ਮੈਕੇਨਿਕ ਵਿਚਾਲੇ ਸ਼ਿਵਸੈਨਾ ਅਤੇ ਐੱਨ. ਸੀ. ਪੀ (ਨੈਸ਼ਨਲ ਕਾਂਗਰਸ ਪਾਰਟੀ) ਉਮੀਦਵਾਰਾਂ ਦੀ ਜਿੱਤ-ਹਾਰ 'ਤੇ ਆਪਣੇ-ਆਪਣੇ ਵਾਹਨ ਇੱਕ-ਦੂਜੇ ਨੂੰ ਸੌਂਪ ਦੇਣ ਦੀ ਸ਼ਰਤ ਲੱਗ ਚੁੱਕੀ ਹੈ। ਇਹੀ ਨਹੀ, ਇਸ ਸ਼ਰਤ ਨੂੰ ਬਕਾਇਦਾ ਦੋਵਾਂ ਨੇ ਸਹੁੰ ਚੁੱਕ ਪੱਤਰ ਵੀ ਦਰਜ ਕਰ ਲਿਆ ਹੈ।

ਦੱਸਣਯੋਗ ਹੈ ਕਿ ਜੇਕਰ ਐੱਨ. ਸੀ. ਪੀ ਉਮੀਦਵਾਰ ਰਾਣਾ ਜਗਜੀਤ ਸਿਨ੍ਹਾਂ ਪਾਟਿਲ ਉਸਮਾਨਾਬਾਦ ਤੋਂ ਜਿੱਤਿਆ ਤਾਂ ਸ਼ਰਤ ਲਗਾਉਣ ਵਾਲਾ 35 ਸਾਲਾਂ ਦੇ ਜੀਵਨ ਅਮ੍ਰਿਤਰਾਵ ਸ਼ਿੰਦੇ ਆਪਣੀ ਬਾਈਕ ਹਨੂਮੰਤ ਪਾਰਪੇ ਨੂਨਵਰੇ ਨੂੰ ਸੌਂਪ ਦੇਣਗੇ। ਦੂਜੇ ਪਾਸੇ ਜੇਕਰ ਸ਼ਿਵਸੈਨਾ ਉਮੀਦਵਾਰ ਓਮਪ੍ਰਕਾਸ਼ ਰਾਜਨੀਬਾਲਕਰ ਜਿੱਤਿਆ ਤਾਂ ਹਨੂਮੰਤ ਪਾਰਪੇ ਨੂਨਵਰੇ ਆਪਣੀ ਟਾਟਾ ਇੰਡੀਗੋ ਜੀਵਨ ਅਮ੍ਰਿਤਰਾਵ ਨੂੰ ਸੌਂਪ ਦੇਣਗੇ। ਇਸ ਦੇ ਲਈ ਦੋਵਾਂ ਪੱਖਾਂ ਨੂੰ ਕੋਈ ਮੁੱਲ ਨਹੀਂ ਚੁਕਾਉਣਾ ਪਵੇਗਾ। ਸਹੁੰ ਚੁੱਕ ਪੱਤਰ 'ਚ ਸਾਫ ਦੱਸਿਆ ਗਿਆ ਹੈ ਕਿ ਇਸ ਨੂੰ ਬਿਨਾਂ ਕਿਸੇ ਨਸ਼ੇ 'ਚ ਆਪਣੀ ਖੁਸ਼ੀ ਅਤੇ ਰਜਾਮੰਦੀ ਤੋਂ ਅੰਜ਼ਾਮ ਦਿੱਤਾ ਗਿਆ ਹੈ।


author

Inder Prajapati

Content Editor

Related News