ਜੇਕਰ PM ਮੋਦੀ 2024 ਦੀਆਂ ਲੋਕ ਸਭਾ ਚੋਣਾਂ ਜਿੱਤ ਗਏ ਤਾਂ ਭਾਰਤ ''ਚ ਮੁੜ ਕੋਈ ਚੋਣ ਨਹੀਂ ਹੋਵੇਗੀ : ਖੜਗੇ
Monday, Jan 29, 2024 - 05:59 PM (IST)
ਭੁਵਨੇਸ਼ਵਰ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਲੋਕਾਂ ਲਈ ਲੋਕਤੰਤਰ ਨੂੰ ਬਚਾਉਣ ਦੀ ਆਖ਼ਰੀ ਮੌਕਾ ਹੈ, ਕਿਉਂਕਿ ਜੇਕਰ ਭਾਰਤੀ ਜਨਤਾ ਪਾਰਟੀ ਮੁੜ ਜਿੱਤਦੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਨਾਸ਼ਾਹੀ ਵੱਲ ਵੱਧ ਸਕਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਤੋਂ ਦੂਰੀ ਬਣਾਉਣ ਦੀ ਅਪੀਲ ਕੀਤੀ ਅਤੇ ਦੋਸ਼ ਲਗਾਇਆ ਕਿ ਉਹ 'ਜ਼ਹਿਰ ਦੇ ਸਮਾਨ' ਹਨ।
ਖੜਗੇ ਨੇ ਕਾਂਗਰਸ ਦੀ ਸਭਾ 'ਚ ਕਿਹਾ,''ਇਹ ਭਾਰਤ 'ਚ ਲੋਕਤੰਤਰ ਨੂੰ ਬਚਾਉਣ ਲਈ ਲੋਕਾਂ ਕੋਲ ਆਖ਼ਰੀ ਮੌਕਾ ਹੋਵੇਗਾ। ਜੇਕਰ ਨਰਿੰਦਰ ਮੋਦੀ ਇਕ ਹੋਰ ਚੋਣ ਜਿੱਤਦੇ ਹਨ ਤਾਂ ਦੇਸ਼ 'ਚ ਤਾਨਾਸ਼ਾਹੀ ਹੋਵੇਗੀ।'' ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਭਾਰਤੀ ਜਨਤਾ ਪਾਰਟੀ ਨਾਲ ਜਾਣ ਦਾ ਆਉਣ ਵਾਲੀਆਂ ਚੋਣਾਂ 'ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ,''ਮਹਾਗਠਜੋੜ ਤੋਂ ਇਕ ਵਿਅਕਤੀ ਦੇ ਜਾਣ ਨਾਲ ਅਸੀਂ ਕਮਜ਼ੋਰ ਨਹੀਂ ਹੋਵਾਂਗੇ। ਅਸੀਂ ਭਾਜਪਾ ਨੂੰ ਹਰਾ ਦੇਵਾਂਗੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8