ਜੰਮੂ ਕਸ਼ਮੀਰ : ਕਠੁਆ ''ਚ ਮਲੇਸ਼ੀਅਨ ਬੈਟਰੀਆਂ ਨਾਲ ਲੈੱਸ IED ਬਰਾਮਦ
Tuesday, Jan 30, 2024 - 04:53 PM (IST)
ਜੰਮੂ (ਵਾਰਤਾ)- ਪੁਲਸ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਕਠੁਆ ਜ਼ਿਲ੍ਹੇ 'ਚ ਮਲੇਸ਼ੀਅਨ ਬੈਟਰੀ ਨਾਲ ਲੈੱਸ 2 ਸ਼ਕਤੀਸ਼ਾਲੀ ਵਿਸਫੋਟਕ ਉਪਕਰਣ (ਆਈ.ਈ.ਡੀ.) ਬਰਾਮਦ ਕਰ ਕੇ ਇਕ ਵੱਡੀ ਤ੍ਰਾਸਦੀ ਨੂੰ ਟਾਲ ਦਿੱਤਾ। ਪੁਲਸ ਬੁਲਾਰੇ ਨੇ ਦੱਸਿਆ ਕਿ ਕਠੁਆ ਦੇ ਵਿਸ਼ੇਸ਼ ਮੁਹਿੰਮ ਸਮੂਹ (ਐੱਸ.ਓ.ਜੀ.) ਵਲੋਂ ਸ਼ਮਸ਼ਾਨ ਘਾਟ ਕੋਲ ਬੇਈਨ ਨਾਲਾ ਦੇ ਕਿਨਾਰੇ ਸਵੇਰੇ-ਸਵੇਰੇ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਝਾੜੀਆਂ 'ਚ ਲੁਕਾਈ ਗਈ ਪੌਲੀਥੀਨ 'ਚ ਪੈਕ 2 ਸ਼ੱਕੀ ਵਸਤੂਆਂ ਮਿਲੀਆਂ। ਬੁਲਾਰੇ ਨੇ ਕਿਹਾ,''ਤੁਰੰਤ ਕਾਰਵਾਈ ਕਰਦੇ ਹੋਏ ਬੰਬ ਨਿਰੋਧਕ ਦਸਤੇ (ਬੀ.ਡੀ.ਐੱਸ.) ਨੂੰ ਵਸਤੂਆਂ ਦਾ ਨਿਰੀਖਣ ਕਰਨ ਲਈ ਬੁਲਾਇਆ ਗਿਆ। ਜਾਂਚ ਕਰਨ 'ਤੇ ਪਤਾ ਲੱਗਾ ਕਿ ਦੋਵੇਂ ਵਸਤੂਆਂ ਆਈ.ਈ.ਡੀ. ਸਨ।
ਉਨ੍ਹਾਂ ਕਿਹਾ ਕਿ ਹਰੇਕ ਆਈ.ਈ.ਡੀ. ਇਕ ਪਲਾਸਟਿਕ ਬੋਤਲ ਦੇ ਅੰਦਰ ਸਨ। ਬੋਤਲ ਅਤੇ ਇਸ 'ਚ ਇਕ ਇਲੈਕਟ੍ਰਿਕ ਡੇਟੋਨੇਟ, ਇਕ 9ਵੀ ਬੈਟਰੀ (ਮਲੇਸ਼ੀਅਨ), ਇਕ ਸਰਕਿਟ, ਸਪਲਿੰਟਰ ਵਜੋਂ ਕੰਮ ਕਰਨ ਵਾਲੇ ਸਕਰੂ ਅਤੇ ਵਿਸਫੋਟਕ ਸਮੱਗਰੀ ਵਰਗੇ ਘਟਕ ਸ਼ਾਮਲ ਸਨ। ਇਸ ਤੋਂ ਇਲਾਵਾ ਆਈ.ਈ.ਡੀ. ਰੱਖਣ ਵਾਲੇ ਪਲਾਸਟਿਕ ਕੰਟੇਨਰਾਂ ਨੂੰ ਪਲਾਸਟਰ ਆਫ਼ ਪੈਰਿਸ ਨਾਲ ਲੇਪ ਕੀਤਾ ਗਿਆ ਸੀ। ਉਨ੍ਹਾਂ ਕਿਹਾ,''ਇਕ ਆਈ.ਈ.ਡੀ. ਦਾ ਅਨੁਮਾਨਤ ਭਾਰ ਲਗਭਗ 1.5 ਕਿਲੋਗ੍ਰਾਮ ਸੀ, ਜਦੋਂ ਕਿ ਦੂਜੇ ਦਾ ਭਾਰ ਇਕ ਕਿਲੋਗ੍ਰਾਮ ਸੀ।'' ਪੁਲਸ ਟੀਮ ਵਲੋਂ ਮੌਕੇ 'ਤੇ ਹੀ ਦੋਵੇਂ ਆਈ.ਈ.ਡੀ. ਸਾਵਧਾਨੀਪੂਰਵਕ ਅਤੇ ਸਫ਼ਲਤਾਪੂਰਵਕ ਨਸ਼ਟ ਕਰ ਦਿੱਤੇ ਗਏ। ਉਨ੍ਹਾਂ ਕਿਹਾ,''ਨਿਯੰਤਰਿਤ ਵਿਸਫੋਟ ਤੋਂ ਬਾਅਦ ਉਪਕਰਣ ਨੂੰ ਕਬਜ਼ੇ 'ਚ ਲੈ ਲਿਆ ਗਿਆ।'' ਉਨ੍ਹਾਂ ਕਿਹਾ ਕਿ ਇਸ ਸਿਲਸਿਲੇ 'ਚ ਸੰਬੰਧਤ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਆਈ.ਈ.ਡੀ. ਲਗਾਉਣ ਲਈ ਜ਼ਿੰਮੇਵਾਰ ਲੋਕਾਂ ਦੀ ਗ੍ਰਿਫ਼ਤਾਰੀ ਲਈ ਅੱਗੇ ਦੀ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8