ਇਕ ਰੁਪਏ ''ਚ ਇਡਲੀ ਵੇਚਣ ਵਾਲੀ ਅੰਮਾ ਨੂੰ ਸਰਕਾਰ ਨੇ ਦਿੱਤਾ LPG ਕਨੈਕਸ਼ਨ

Saturday, Sep 14, 2019 - 05:30 PM (IST)

ਇਕ ਰੁਪਏ ''ਚ ਇਡਲੀ ਵੇਚਣ ਵਾਲੀ ਅੰਮਾ ਨੂੰ ਸਰਕਾਰ ਨੇ ਦਿੱਤਾ LPG ਕਨੈਕਸ਼ਨ

ਕੋਇੰਬਟੂਰ— ਜ਼ਿਆਦਾਤਰ ਲੋਕ ਸਵੇਰ ਦੇ ਨਾਸ਼ਤੇ 'ਚ ਗਰਮਾ-ਗਰਮ ਇਡਲੀ ਖਾਣਾ ਪਸੰਦ ਕਰਦੇ ਹਨ ਅਤੇ ਇਡਲੀ ਖਾਣ ਲਈ ਇਡਲੀ ਵੇਚਣ ਵਾਲਿਆਂ ਕੋਲ ਪਹੁੰਚ ਜਾਂਦੇ ਹਨ। ਕਿਸੇ ਛੋਟੇ ਢਾਬੇ ਤੋਂ ਲੈਕੇ ਛੋਟੇ ਰੈਸਟੋਰੈਂਟ 'ਚ ਆਮ ਤੌਰ 'ਤੇ ਇਕ ਪਲੇਟ ਇਡਲੀ ਲਈ ਲੋਕਾਂ ਨੂੰ 20-50 ਰੁਪਏ ਖਰਚ ਕਰਨੇ ਪੈਂਦੇ ਹਨ ਪਰ ਇਕ 82 ਸਾਲਾ ਮਹਿਲਾ ਪਿਛਲੇ ਕਈ ਸਾਲਾਂ ਤੋਂ ਇਕ ਰੁਪਏ 'ਚ ਇਡਲੀ ਵੇਚਦੀ ਹੈ। ਤਾਮਿਲਨਾਡੂ ਦੇ ਕੋਇੰਬਟੂਰ ਸਥਿਤ ਵਡਿਵਲਮਪਲਾਯਮ ਪਿੰਡ 'ਚ ਰਹਿਣ ਵਾਲੀ 82 ਸਾਲਾ ਐੱਮ. ਕਮਲਾਥਲ ਪਿਛਲੇ ਕਈ ਸਾਲਾਂ ਤੋਂ ਇਡਲੀ ਵੇਚ ਕੇ ਆਪਣਾ ਗੁਜ਼ਾਰਾ ਕਰਦੀ ਹੈ। ਇਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਅਧੀਨ ਪਿੰਡ-ਪਿੰਡ 'ਚ ਐੱਲ.ਪੀ.ਜੀ. ਗੈਸ ਕਨੈਕਸ਼ਨ ਔਰਤਾਂ ਨੂੰ ਉਪਲੱਬਧ ਕਰਵਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਇਹ ਇਡਲੀ ਵਾਲੀ ਅੰਮਾ ਚੁੱਲ੍ਹੇ 'ਤੇ ਹੀ ਇਡਲੀ ਬਣਾ ਕੇ ਵੇਚਦੀ ਸੀ ਪਰ ਹੁਣ ਉਨ੍ਹਾਂ ਨੂੰ ਸਰਕਾਰ ਨੇ ਐੱਲ.ਪੀ.ਜੀ. ਕਨੈਕਸ਼ਨ ਜਾਰੀ ਕੀਤਾ ਹੈ।

PunjabKesariਜਾਣਕਾਰੀ ਅਨੁਸਾਰ ਕਮਲਾਥਲ ਦੇ ਪਰਿਵਾਰ 'ਚ ਕੋਈ ਨਹੀਂ ਹੈ, ਉਹ ਇਕੱਲੀ ਹੈ ਅਤੇ ਰੋਜ਼ਾਨਾ ਸਵੇਰੇ 5.30 ਵਜੇ ਤੋਂ ਦੁਪਹਿਰ 12 ਵਜੇ ਤੱਕ ਉਹ ਕੰਮ ਕਰਦੀ ਹੈ। ਉਹ ਰੋਜ਼ਾਨਾ ਕਰੀਬ 400-500 ਇਡਲੀ ਬਣਾ ਕੇ ਵੇਚਦੀ ਹੈ ਅਤੇ ਇਸ ਨਾਲ ਆਪਣੀ ਰੋਜ਼ੀ-ਰੋਟੀ ਚਲਾਉਂਦੀ ਹੈ। ਇਡਲੀ ਵਾਲੀ ਅੰਮਾ ਦਾ ਕਹਾਣੀ ਬਾਰੇ ਲੋਕਾਂ ਨੂੰ ਉਦੋਂ ਪਤਾ ਲੱਗਾ, ਜਦੋਂ ਕਿਸੇ ਨੇ ਉਨ੍ਹਾਂ ਦੀ ਦੁਕਾਨ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਅਤੇ ਜਦੋਂ ਉਨ੍ਹਾਂ ਦੀ ਕਹਾਣੀ ਵਾਇਰਲ ਹੋ ਗਈ, ਉਦੋਂ ਸਰਕਾਰ ਵਲੋਂ ਉਨ੍ਹਾਂ ਨੂੰ ਐੱਲ.ਪੀ.ਜੀ. ਕਨੈਕਸ਼ਨ ਜਾਰੀ ਕੀਤਾ ਗਿਆ।

ਦੱਸਣਯੋਗ ਹੈ ਕਿ ਇਡਲੀ ਵਾਲੀ ਅੰਮਾ ਦੀ ਕਹਾਣੀ ਵਾਇਰਲ ਹੁੰਦੇ ਹੀ ਮਹਿੰਦਰਾ ਐਂਡ ਮਹਿੰਦਰਾ ਸਮੂਹ ਦੇ ਮੁਖੀ ਆਨੰਦ ਮਹਿੰਦਰਾ ਤੱਕ ਪਹੁੰਚੀ। ਇਸ ਕਹਾਣੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਕਹਾਣੀਆਂ 'ਚੋਂ ਹੈ, ਜੋ ਤੁਹਾਨੂੰ ਹੈਰਾਨ ਕਰਦੀਆਂ ਹਨ। ਉਨ੍ਹਾਂ ਨੂੰ ਟਵੀਟ ਕੀਤਾ ਕਿ ਕਮਲਾਥਲ ਹਾਲੇ ਵੀ ਲੱਕੜ ਦੇ ਚੁੱਲ੍ਹੇ 'ਤੇ ਖਾਣਾ ਬਣਾਉਂਦੀ ਹੈ। ਜੇਕਰ ਕੋਈ ਉਨ੍ਹਾਂ ਨੂੰ ਜਾਣਦਾ ਹੈ ਤਾਂ ਮੈਂ ਉਨ੍ਹਾਂ ਦੇ ਵਪਾਰ 'ਚ ਨਿਵੇਸ਼ ਕਰਨਾ ਚਾਹੁੰਦਾ ਹਾਂ ਅਤੇ ਉਨ੍ਹਾਂ ਨੂੰ ਮੁਫ਼ਤ ਐੱਲ.ਪੀ.ਜੀ. ਫਿਊਲ ਵਾਲਾ ਚੁੱਲ੍ਹਾ ਖਰੀਦ ਕੇ ਦੇਣਾ ਚਾਹੁੰਦਾ ਹਾਂ।

ਦੱਸਿਆ ਜਾਂਦਾ ਹੈ ਕਿ ਸ਼ੁਰੂਆਤ 'ਚ ਉਹ 25 ਪੈਸੇ 'ਚ ਇਡਲੀ ਵੇਚਦੀ ਸੀ ਪਰ ਚਾਵਲ, ਉੜਦ ਦੀ ਦਾਲ ਅਤੇ ਨਾਰੀਅਲ ਦੀ ਲਾਗਤ ਵਧਣ ਕਾਰਨ ਉਨ੍ਹਾਂ ਨੇ ਇਡਲੀ ਦੀ ਕੀਮਤ ਵਧਾ ਕੇ ਇਕ ਰੁਪਏ ਕਰ ਦਿੱਤੀ। ਉਨ੍ਹਾਂ ਦਾ ਇਹ ਕੰਮ ਮੁਨਾਫ਼ੇ ਤੋਂ ਵਧ ਲੋਕਾਂ ਦੀ ਸੇਵਾ ਭਾਵ ਨਾਲ ਜੁੜਿਆ ਹੋਇਆ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਦੁਕਾਨ 'ਤੇ ਵਿਦਿਆਰਥਣ, ਸਰਕਾਰੀ ਅਤੇ ਨਿੱਜੀ ਕੰਪਨੀਆਂ ਕਰਮਚਾਰੀਆਂ, ਡਰਾਈਵਰਾਂ ਅਤੇ ਦਿਹਾੜੀ ਮਜ਼ਦੂਰਾਂ ਦੀ ਭੀੜ ਰਹਿੰਦੀ ਹੈ।


author

DIsha

Content Editor

Related News