ਅਸਾਨ ਤਰੀਕੇ ਨਾਲ ਕਰੋ ਸ਼ੁੱਧ ਸੋਨੇ ਦੀ ਪਛਾਣ, ਧੋਖੇ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

09/06/2020 7:03:46 PM

ਨਵੀਂ ਦਿੱਲੀ — ਕੋਰੋਨਾ ਆਫ਼ਤ ਦਰਮਿਆਨ ਦੇਸ਼ ਵਿਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਕੋਰੋਨਾ ਵਾਇਰਸ ਕਾਰਨ ਜ਼ਿਆਦਾਤਰ ਬਾਜ਼ਾਰ ਅਤੇ ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਪਰਹੇਜ਼ ਕਰ ਰਹੇ ਹਨ। ਅਜਿਹੀ ਸਥਿਤੀ ਵਿਚ ਜ਼ਿਆਦਾਤਰ ਗਾਹਕ ਆਨਲਾਈਨ ਖਰੀਦਦਾਰੀ ਨੂੰ ਪਹਿਲ ਦੇ ਰਹੇ ਹਨ। ਆਨਲਾਈਨ ਖਰੀਦਦਾਰੀ ਕਰਦੇ ਸਮੇਂ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਮੰਗਵਾਏ ਗਏ ਸਮਾਨ ਦੀ ਸ਼ੁੱਧਤਾ ਜਾਂ ਪ੍ਰਮਾਣਿਕਤਾ। ਆਨਲਾਈਨ ਖਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਜਿਹੜੀ ਚੀਜ਼ ਖਰੀਦ ਰਹੇ ਹਨ ਉਹ ਨਕਲੀ ਜਾਂ ਖ਼ਰਾਬ ਤਾਂ ਨਹੀਂ। ਹੁਣ ਗਾਹਕ ਆਨਲਾਈਨ ਮਿਲਣ ਵਾਲੇ ਸਾਮਾਨ ਦੀ ਪ੍ਰਮਾਣਿਕਤਾ ਦੀ ਜਾਂਚ ਕਿਵੇਂ ਕਰ ਸਕਦੇ ਹਨ। ਦੱਸ ਦੇਈਏ ਕਿ ਹਾਲ ਹੀ ਵਿਚ ਭਾਰਤ ਸਰਕਾਰ ਨੇ ਸੋਨੇ ਦੇ ਗਹਿਣੇ ਖਰੀਦਣ ਵਾਲੇ ਖਪਤਕਾਰਾਂ ਲਈ ਇੱਕ ਐਪ ਲਾਂਚ ਕੀਤਾ ਸੀ। ਗਾਹਕ ਇਸ ਐਪ ਦੇ ਜ਼ਰੀਏ ਘਰ ਵਿਚ ਸੋਨੇ ਦੀ ਸ਼ੁੱਧਤਾ ਦੀ ਆਸਾਨੀ ਨਾਲ ਜਾਂਚ ਕਰ ਸਕਦੇ ਹਨ।

ਬੀ.ਆਈ.ਐਸ. ਐਪ ਜ਼ਰੀਏ ਹੋ ਸਕਦੀ ਹੈ ਸੋਨੇ ਦੀ ਸ਼ੁੱਧਤਾ ਦੀ ਜਾਂਚ

ਗਾਹਕ ਹੁਣ ਬੀ.ਆਈ.ਐਸ. ਐਪ ਰਾਹੀਂ ਚੀਜ਼ਾਂ ਦੀ ਸ਼ੁੱਧਤਾ ਦੀ ਜਾਂਚ ਕਰ ਸਕਣਗੇ। ਸਮਾਨ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ, ਲਾਇਸੈਂਸ, ਰਜਿਸਟਰੀਕਰਣ ਅਤੇ ਹਾਲਮਾਰਕ ਦੀ ਸੱਚਾਈ ਦੀ ਜਾਂਚ ਹੁਣ ਬੀ.ਆਈ.ਐਸ ਐਪ ਰਾਹੀਂ ਕੀਤੀ ਜਾਏਗੀ। ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਪਿਛਲੇ ਮਹੀਨੇ ਹੀ ਬੀ.ਆਈ.ਐਸ. ਕੇਅਰ ਐਪ ਲਾਂਚ ਕੀਤੀ ਸੀ। ਜੇ ਇਸ ਐਪ ਵਿਚ ਚੀਜ਼ਾਂ ਦਾ ਲਾਇਸੈਂਸ, ਰਜਿਸਟਰੀਕਰਣ ਅਤੇ ਹਾਲਮਾਰਕ ਨੰਬਰ ਗਲਤ ਪਾਏ ਜਾਂਦੇ ਹਨ ਤਾਂ ਗਾਹਕ ਤੁਰੰਤ ਸ਼ਿਕਾਇਤ ਕਰ ਸਕਦਾ ਹੈ। ਇਸ ਐਪ ਦੇ ਜ਼ਰੀਏ ਗਾਹਕ ਨੂੰ ਤੁਰੰਤ ਸ਼ਿਕਾਇਤ ਦਰਜ ਕਰਨ ਬਾਰੇ ਜਾਣਕਾਰੀ ਮਿਲੇਗੀ।

ਇਹ ਵੀ ਦੇਖੋ: ਵੱਡੀ ਖ਼ਬਰ! ਹੁਣ ਰੇਲ ਯਾਤਰੀਆਂ ਨੂੰ AC ਕੋਚ ਵਿਚ ਨਹੀਂ ਮਿਲਣਗੀਆਂ ਇਹ ਸਹੂਲਤਾਂ

ਬੀ.ਆਈ.ਐਸ. ਐਪ ਗਾਹਕਾਂ ਲਈ ਹੋਵੇਗਾ ਮਦਦਗਾਰ 

ਬੀ.ਆਈ.ਐਸ. ਮਿਆਰਾਂ ਨੂੰ ਲਾਗੂ ਕਰਨ ਦੇ ਨਾਲ-ਨਾਲ ਸੱਚਾਈ ਦੀ ਪ੍ਰਮਾਣਿਕਤਾ ਦੀ ਵੀ ਜਾਂਚ ਕਰਦਾ ਹੈ। ਬੀ.ਆਈ.ਐਸ. ਨੇ ਲਗਭਗ 37,000 ਮਾਪਦੰਡ ਜਾਰੀ ਕੀਤੇ ਹਨ, ਜਿਸ ਨਾਲ ਗੁਣਵੱਤਾ ਨਿਯੰਤਰਣ ਆਦੇਸ਼ ਜਾਰੀ ਹੋਣ ਕਾਰਨ ਲਾਇਸੈਂਸਾਂ ਦੀ ਸੰਖਿਆ ਦੇ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ।

ਇਹ ਵੀ ਦੇਖੋ: PUBG 'ਤੇ ਪਾਬੰਦੀ ਤੋਂ ਬਾਅਦ ਚੀਨ ਦੀ ਟੈਨਸੈਂਟ ਨੂੰ ਲੱਗਾ ਵੱਡਾ ਝਟਕਾ, ਪਿਆ ਕਰੋੜਾਂ ਦਾ ਘਾਟਾ

BIS-Care ਡਾਉਨਲੋਡ ਕਰਨ ਦਾ ਤਰੀਕਾ

ਬੀਆਈਐਸ-ਕੇਅਰ ਐਪ ਇਸ ਵੇਲੇ ਸਿਰਫ ਐਂਡਰਾਇਡ ਉਪਭੋਗਤਾਵਾਂ ਲਈ ਉਪਲਬਧ ਹੈ। ਇਹ ਗੂਗਲ ਪਲੇ ਸਟੋਰ 'ਤੇ ਉਪਲਬਧ ਹੈ। ਆਪਣੇ ਐਂਡਰਾਇਡ ਫੋਨ 'ਤੇ ਗੂਗਲ ਪਲੇ ਸਟੋਰ 'ਤੇ ਜਾਓ ਅਤੇ ਸਰਚ ਬਾਰ ਵਿਚ ਬੀ.ਆਈ.ਐਸ.-ਕੇਅਰ ਐਪ ਲੱਭੋ ਅਤੇ ਆਪਣੇ ਮੋਬਾਈਲ 'ਤੇ ਇਸ ਨੂੰ ਸਥਾਪਿਤ(ਇੰਸਟਾਲ) ਕਰੋ। ਬਿਸ-ਕੇਅਰ ਐਪ ਦੀ ਵਰਤੋਂ ਕਰਨਾ ਬਹੁਤ ਸੌਖਾ ਹੈ। ਇਸਦੇ ਲਈ, ਤੁਹਾਨੂੰ ਇੱਕ ਵਾਰ ਰਜਿਸਟ੍ਰੇਸ਼ਨ ਲਈ ਸਧਾਰਣ ਪੜਾਵਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ। ਇਕ ਵਾਰ ਡਾਉਨਲੋਡ ਹੋ ਜਾਣ ਦੇ ਬਾਅਦ ਬੀ.ਆਈ.ਐਸ.-ਕੇਅਰ ਐਪ ਖੋਲ੍ਹੋ। ਅਪਣਾ ਨਾਮ, ਮੋਬਾਈਲ ਨੰਬਰ ਅਤੇ ਈ-ਮੇਲ ਆਈ.ਡੀ. ਵੀ ਦਰਜ ਕਰੋ। ਓ.ਟੀ.ਪੀ. ਦੇ ਜ਼ਰੀਏ ਨੰਬਰ ਅਤੇ ਈ-ਮੇਲ ਆਈ.ਡੀ. ਨੂੰ ਪ੍ਰਮਾਣਿਤ ਕਰੋ। ਇਸ ਤੋਂ ਬਾਅਦ ਤੁਸੀਂ ਆਪਣੇ ਉਤਪਾਦਾਂ ਦੀ ਗੁਣਵੱਤਾ ਦੀ ਜਾਂਚ ਕਰਨਾ ਸ਼ੁਰੂ ਕਰ ਸਕਦੇ ਹੋ। ਆਈ.ਐਸ.ਆਈ. ਮਾਰਕ ਦੀ ਦੁਰਵਰਤੋਂ, ਹਾਲਮਾਰਕ ਵਰਗੇ ਮਾਮਲਿਆਂ ਲਈ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਕੋਈ ਵੀ ਰਜਿਸਟਰੀਕਰਣ ਦੇ ਨਿਸ਼ਾਨ, ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਅਤੇ ਬੀ.ਆਈ.ਐਸ. ਨਾਲ ਜੁੜੇ ਹੋਰ ਮੁੱਦਿਆਂ ਬਾਰੇ ਸ਼ਿਕਾਇਤ ਕੀਤੀ ਜਾ ਸਕਦੀ ਹੈ

ਇਹ ਵੀ ਦੇਖੋ: ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਸਸਤੇ 'ਚ ਘਰ ਖ਼ਰੀਦਣ ਲਈ ਇੰਝ ਦੇਵੋ ਅਰਜ਼ੀ, ਸਿਰਫ਼ ਕੁਝ ਦਿਨ ਬਾਕੀ


Harinder Kaur

Content Editor

Related News