ਐਂਟੀਬਾਡੀ ਟੈਸਟ ਨੂੰ ICMR ਦੀ ਮਨਜ਼ੂਰੀ, ਹੁਣ ਵੱਡੇ ਪੱਧਰ ''ਤੇ ਹੋਵੇਗੀ ਕੋਰੋਨਾ ਦੀ ਜਾਂਚ

04/03/2020 9:33:52 PM

ਨਵੀਂ ਦਿੱਲੀ — ਦੇਸ਼ ਭਰ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਵੱਡੇ ਪੈਮਾਨੇ 'ਤੇ ਜਾਂਚ ਮੁਹਿੰਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਭਾਰਤੀ ਮੈਡੀਕਲ ਸੋਧ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਨੇ ਕਈ ਹੋਰ ਲੈਬ ਨੂੰ ਕੋਵਿਡ-19 ਦੀ ਜਾਂਚ ਲਈ ਅਧਿਕਾਰਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਈ.ਸੀ.ਐੱਮ.ਆਰ. ਨੇ ਖੂਨ ਦੇ ਨਮੂਨਿਆਂ ਤੋਂ ਐਂਟੀਬਾਡੀ ਪ੍ਰੀਖਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਡਿਪਾਰਟਮੈਂਟ ਆਫ ਬਾਇਓਤਕਨਾਲੋਜੀ (ਡੀ.ਬੀ.ਟੀ.) ਡਿਪਾਰਟਮੈਂਟ ਆਫ ਸਾਇੰਸ ਐਂਡ ਤਕਨਾਲੋਜੀ, ਕਾਉਂਸਿਲ ਆਫ ਸਾਇੰਟਿਫਿਕ ਐਂਡ ਇੰਡਸਟ੍ਰੀਅਲ ਰਿਸਰਚ ਅਤੇ ਡਿਪਾਰਟਮੈਂਟ ਆਫ ਐਟਾਮਿਕ ਰਿਸਰਚ ਦੀ ਲੈਬ 'ਚ ਵੀ ਕੋਵਿਡ-19 ਦੇ ਨਮੂਨਿਆਂ ਦੀ ਜਾਂਚ ਹੋ ਸਕੇਗੀ।

ਨਿਰਦੇਸ਼ਾਂ ਦਾ ਸਖਤੀ ਨਾਲ ਹੋਵੇਗਾ ਪਾਲਨ
ਆਈ.ਸੀ.ਐੱਮ.ਆਰ. ਦੇ ਇਕ ਅਧਿਕਰੀ ਨੇ ਦੱਸਿਆ ਕਿ ਇਨ੍ਹਾਂ ਸੰਸਥਾਵਾਂ ਦੀ ਲੈਬ ਨੂੰ ਕੋਰੋਨਾ ਦੀ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਪ੍ਰੀਸ਼ਦ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਨ ਕਰਨ ਨੂੰ ਕਿਹਾ ਗਿਆ ਹੈ। ਆਈ.ਸੀ.ਐੱਮ.ਆਰ. ਵੱਲੋ ਕਿਹਾ ਗਿਆ ਕਿ ਇਹ ਵਾਇਰਸ ਬਹੁਤ ਹੀ ਖਤਰਨਾਕ ਹੈ। ਇਸ ਦਾ ਨਮੂਨਾ ਕਈ ਪੜਾਅਵਾਂ ਤੋਂ ਹੋ ਕੇ ਜਾਂਚ ਲਈ ਪਹੁੰਚਦਾ ਹੈ। ਕਿਸੇ ਵੀ ਪੱਧਰ 'ਤੇ ਅਣਜਾਣ ਕਰਮਚਾਰੀ ਨੂੰ ਨਹੀਂ ਲਗਾਇਆ ਜਾ ਸਕਦਾ। ਛੋਟੀ ਜਿਹੀ ਲਾਪਰਵਾਹੀ ਨਾਲ ਇਹ ਵਾਇਰਸ ਪੂਰੀ ਲੈਬ ਨੂੰ ਖਤਰੇ 'ਚ ਪਾ ਸਕਦਾ ਹੈ।

ਮੈਡੀਕਲ ਕਚਰੇ ਦੇ ਨਿਪਟਾਰੇ 'ਤੇ ਸਖਤੀ
ਆਈ.ਸੀ.ਐੱਮ.ਆਰ. ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਕੀ ਉਹ ਇਨ੍ਹਾਂ ਸੰਸਥਾਵਾਂ ਨੂੰ ਕੋਈ ਜਾਂਚ ਕਿੱਟ ਜਾਂ ਰਸਾਇਣ ਮੁਹੱਈਆ ਨਹੀਂ ਕਰਵਾਏਗੀ। ਇਹ ਲੈਬ ਸਰਕਾਰੀ ਸੰਸਥਾਵਾਂ ਦੇ ਅਧੀਨ ਹੈ ਇਸ ਲਈ ਉਹ ਨਾ ਤਾਂ ਇਨ੍ਹਾਂ ਦਾ ਮੌਕਾ 'ਤੇ ਮੁਆਇਨਾ ਕਰੇਗੀ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਮਨਜ਼ੂਰੀ ਸਮਝੌਤਾ ਕਰੇਗੀ। ਇਸ ਸਬੰਧ 'ਚ ਕੋਈ ਸਮਝੌਤਾ ਕਰਨ ਲਈ ਇਨ੍ਹਾਂ ਵਿਭਾਗਾਂ ਦੇ ਸਕੱਤਰ ਹੀ ਉਚਿਤ ਹੋਣਗੇ। ਇਨ੍ਹਾਂ ਜਾਂਚ ਲੈਬ ਦੀ ਜ਼ਿੰਮੇਵਾਰੀ ਸਬੰਧਿਤ ਵਿਭਾਗ ਦੀ ਹੋਵੇਗੀ। ਆਈ.ਸੀ.ਐੱਮ.ਆਰ. ਨੇ ਮੈਡੀਕਲ ਦੇ ਕਚਰੇ ਦੇ ਨਿਪਟਾਰੇ ਲਈ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਨੂੰ ਵੀ ਕਿਹਾ ਹੈ।

ਐਂਟੀਬਾਡੀ ਟੈਸਟ ਨੂੰ ਮਨਜ਼ੂਰੀ ਮਿਲਣ ਨਾਲ ਜਲਦ ਆਵੇਗੀ ਰਿਪੋਰਟ
ਕੋਰੋਨਾ ਦੀ ਜਾਂਚ ਲਈ ਵੱਖ-ਵੱ ਵਿਭਾਗਾਂ ਤੋਂ ਸਬੰਧਿਤ ਲੈਬ ਨੂੰ ਅਧਿਕਾਰਤ ਕਰਨ ਦੇ ਨਾਲ ਹੀ ਆਈ.ਸੀ.ਐੱਮ.ਆਰ. ਨੇ ਖੂਨ ਦੇ ਨਮੂਨਿਆਂ ਤੋਂ ਐਂਟੀਬਾਡੀ ਪ੍ਰੀਖਣ ਦੀ ਮਨਜ਼ੂਰੀ ਦੇ ਦਿੱਤੀ ਹੈ। ਐਂਟੀਬਾਡੀ ਪ੍ਰੀਖਣ ਨਾਲ ਜਾਂਚ ਦਾ ਨਤੀਜਾ ਜਲਦੀ ਮਿਲਦਾ ਹੈ। 15 ਤੋਂ 20 ਮਿੰਟ 'ਚ ਇਸ ਦਾ ਨਤੀਜਾ ਮਿਲ ਜਾਵੇਗਾ। ਐਂਟੀਬਾਡੀ ਪ੍ਰੀਖਣ ਦੀ ਇਕ ਸੁਵਿਧਾ ਇਹ ਵੀ ਹੈ ਕਿ ਘੱਟ ਸਮੇਂ ਤੋਂ ਜ਼ਿਆਦਾ ਲੋਕਾਂ ਦੀ ਜਾਂਚ ਹੋ ਸਕਦੀ ਹੈ। ਇਸ ਨਾਲ ਜੋ ਇਲਾਕਾ ਕੋਰੋਨਾ ਤੋਂ ਜ਼ਿਆਦਾ ਪ੍ਰਭਾਵਿਤ ਹੈ ਉਥੇ ਮਰੀਜ਼ਾਂ ਦੀ ਪੁਸ਼ਟੀ ਕਰਨ ਦੇ ਨਾਲ ਉਨ੍ਹਾਂ ਦਾ ਸਮੇਂ ਨਾਲ ਇਲਾਜ਼ ਕਰਨ 'ਚ ਸੁਵਿਧਾ ਹੋਵੇਗੀ। ਸਰਕਾਰ ਨੇ ਹਾਲੇ ਤਕ ਪੀ.ਸੀ.ਆਰ. ਟੈਸਟ ਦੀ ਮਨਜ਼ੂਰੀ ਦਿੱਤੀ ਸੀ।


Inder Prajapati

Content Editor

Related News