ਚੰਦਾ ਕੋਚਰ ਕੋਲੋਂ 340 ਕਰੋੜ ਰੁਪਏ ਵਸੂਲਣ ਲਈ ਬੈਂਕ ਦੀ ਅਦਾਲਤ ’ਚ ਰਿਟ ਦਾਇਰ

Tuesday, Jan 14, 2020 - 01:08 AM (IST)

ਚੰਦਾ ਕੋਚਰ ਕੋਲੋਂ 340 ਕਰੋੜ ਰੁਪਏ ਵਸੂਲਣ ਲਈ ਬੈਂਕ ਦੀ ਅਦਾਲਤ ’ਚ ਰਿਟ ਦਾਇਰ

ਨਵੀਂ ਦਿੱਲੀ – ਆਈ. ਸੀ. ਆਈ. ਸੀ. ਆਈ. ਬੈਂਕ ਨੇ ਆਪਣੀ ਸਾਬਕਾ ਸੀ. ਐੱਮ. ਡੀ. ਚੰਦਾ ਕੋਚਰ ਕੋਲੋਂ ਬਰਖਾਸਤਗੀ ਦੇ ਬਾਅਦ 340 ਕਰੋੜ ਰੁਪਏ ਤੋਂ ਵੱਧ ਰਕਮ ਵਸੂਲਣ ਲਈ ਬੰਬੇ ਹਾਈ ਕੋਰਟ ਵਿਚ ਰਿਟ ਦਾਇਰ ਕੀਤੀ ਹੈ। ਬੈਂਕ ਨੇ ਆਪਣੀ ਰਿਟ ਵਿਚ ਮੰਗ ਕੀਤੀ ਹੈ ਕਿ ਕੋਚਰ ਦੀ ਰਿਟ ਨੂੰ ਖਾਰਿਜ ਕਰਦਿਆਂ ਬੋਨਸ ਸਮੇਤ ਹੋਰਨਾਂ ਭੱਤਿਆਂ ਨੂੰ ਵਾਪਸ ਲੈਣ ਦੀ ਮਨਜ਼ੂਰੀ ਦਿੱਤੀ ਹੈ।

ਚੰਦਾ ਕੋਚਰ ਨੂੰ 2009 ਦੇ ਬਾਅਦ ਤੋਂ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਦਿੱਤਾ ਗਿਆ 9 ਕਰੋੜ ਰੁਪਏ ਤੋਂ ਵੱਧ ਦਾ ਬੋਨਸ ਅਤੇ ਹੋਰ ਭੱਤੇ ਬੈਂਕ ਨੂੰ ਮੋੜਨੇ ਪੈ ਸਕਦੇ ਹਨ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਬੈਂਕ ਦੇ ਨਿਯਮਾਂ ਅਤੇ ਭਾਰਤ ਦੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਨੂੰ ਇਨ੍ਹਾਂ ਦੋਸ਼ਾਂ ਕਾਰਣ ਨੌਕਰੀ ਤੋਂ ਕੱਢਿਆ ਹੋਇਆ ਮੰਨਿਆ ਗਿਆ ਹੈ, ਇਸ ਲਈ ਉਨ੍ਹਾਂ ਦੇ ਸਾਰੇ ਮੌਜੂਦਾ ਭਵਿੱਖ ਦੇ ਫਾਇਦੇ ਬੰਦ ਹੋਣਗੇ।

ਚੰਦਾ ਕੋਚਰ ਨੇ ਬੈਂਕ ਤੋਂ ਬਰਖਾਸਤਗੀ ਨੂੰ ਅਣਉਚਿਤ ਦੱਸਦੇ ਹੋਏ ਬੰਬੇ ਹਾਈ ਕੋਰਟ ਵਿਚ ਰਿਟ ਦਾਇਰ ਕੀਤੀ ਸੀ। ਹਾਈ ਕੋਰਟ ਨੇ ਬੈਂਕ ਦੇ ਸਹੁੰ ਪੱਤਰ ਨੂੰ ਪੜ੍ਹਨ ਲਈ 20 ਜਨਵਰੀ ਤੱਕ ਸੁਣਵਾਈ ਟਾਲ ਦਿੱਤੀ ਹੈ।


author

Inder Prajapati

Content Editor

Related News