ਭਾਰਤੀ ਕੋਸਟ ਗਾਰਡ ਹੋਇਆ ਹੋਰ ਮਜ਼ਬੂਤ ! ICGS ਅਕਸ਼ੈ ਨੂੰ ਬੇੜੇ ''ਚ ਕੀਤਾ ਸ਼ਾਮਲ
Sunday, Jun 28, 2026 - 01:13 PM (IST)
ਨੈਸ਼ਨਲ ਡੈਸਕ- ਭਾਰਤੀ ਤਟ ਰੱਖਿਅਕ ਬਲ (ਕੋਸਟ ਗਾਰਡ) ਨੇ ਸਮੁੰਦਰੀ ਸੁਰੱਖਿਆ, ਸਰਚ ਅਤੇ ਰੈਸਕਿਊ ਤੇ ਸਮੁੰਦਰੀ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਸ਼ਨੀਵਾਰ ਨੂੰ ਸਵਦੇਸ਼ੀ ਗਸ਼ਤੀ ਜਹਾਜ਼ ‘ਆਈ.ਸੀ.ਜੀ.ਐੱਸ. ਅਕਸ਼ੈ’ ਨੂੰ ਆਪਣੇ ਬੇੜੇ ’ਚ ਸ਼ਾਮਲ ਕਰ ਲਿਆ ਹੈ। ਇਹ ਗੋਆ ਸ਼ਿਪਯਾਰਡ ਲਿਮਟਿਡ ਵੱਲੋਂ ਨਿਰਮਿਤ ਇਕ ਨਵੀਂ ਪੀੜ੍ਹੀ ਦਾ ਤੇਜ਼ ਗਸ਼ਤੀ ਜਹਾਜ਼ ਹੈ।
ਇਸ ਸਵਦੇਸ਼ੀ ਜਹਾਜ਼ ਨੂੰ ਵਾਸਕੋ ਸਥਿਤ ‘ਗੋਆ ਸ਼ਿਪਯਾਰਡ ਲਿਮਟਿਡ’ ’ਚ ਆਯੋਜਿਤ ਇਕ ਸਮਾਗਮ ’ਚ ਸੀਨੀਅਰ ਤਟ ਰੱਖਿਅਕ ਅਧਿਕਾਰੀਆਂ ਅਤੇ ਸਰਕਾਰੀ ਪ੍ਰਤੀਨਿਧੀਆਂ ਦੀ ਮੌਜੂਦਗੀ ’ਚ ਰਸਮੀ ਰੂਪ ’ਚ ਸੇਵਾ ’ਚ ਸ਼ਾਮਲ ਕੀਤਾ ਗਿਆ। ਗੋਆ ਸ਼ਿਪਯਾਰਡਜ਼ ਲਿਮਟਿਡ ਵੱਲੋਂ ਡਿਜ਼ਾਈਨ ਅਤੇ ਬਣਾਇਆ ਗਿਆ ਇਹ ਜਹਾਜ਼ ਕੇਂਦਰ ਸਰਕਾਰ ਦੇ ‘ਆਤਮਨਿਰਭਰ ਭਾਰਤ’ ਅਤੇ ‘ਮੇਕ ਇਨ ਇੰਡੀਆ’ ਪਹਿਲਕਦਮੀਆਂ ਤਹਿਤ ਬਣਾਇਆ ਗਿਆ ਹੈ, ਜੋ ਦੇਸ਼ ਦੀ ਸਵਦੇਸ਼ੀ ਜਹਾਜ਼ ਨਿਰਮਾਣ ਸਮਰੱਥਾ ਨੂੰ ਦਰਸਾਉਂਦਾ ਹੈ।
