ਲਾਲ ਬੱਤੀ ਲਗਾ ਕੇ ਇਸਤੇਮਾਲ ਕੀਤੀ ਗਈ IAS ਅਧਿਕਾਰੀ ਪੂਜਾ ਖੇਡਕਰ ਦੀ ਕਾਰ ਜ਼ਬਤ

Sunday, Jul 14, 2024 - 12:27 PM (IST)

ਲਾਲ ਬੱਤੀ ਲਗਾ ਕੇ ਇਸਤੇਮਾਲ ਕੀਤੀ ਗਈ IAS ਅਧਿਕਾਰੀ ਪੂਜਾ ਖੇਡਕਰ ਦੀ ਕਾਰ ਜ਼ਬਤ

ਪੁਣੇ (ਭਾਸ਼ਾ)- ਪੁਣੇ ਪੁਲਸ ਨੇ ਵਿਵਾਦਾਂ 'ਚ ਰਹੀ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੀ ਪ੍ਰੋਬੇਸ਼ਨਰੀ ਅਧਿਕਾਰੀ ਪੂਜਾ ਖੇਡਕਰ ਵਲੋਂ ਲਾਲ ਬੱਤੀ ਲਗਾ ਕੇ ਗੈਰ-ਕਾਨੂੰਨੀ ਰੂਪ ਨਾਲ ਇਸਤੇਮਾਲ ਕੀਤੀ ਗਈ 'ਲਗਜ਼ਰੀ ਕਾਰ' ਐਤਵਾਰ ਨੂੰ ਜ਼ਬਤ ਕਰ ਲਈ ਹੈ। ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਣੇ ਖੇਤਰੀ ਟਰਾਂਸਫਰ ਦਫ਼ਤਰ (ਆਰ.ਟੀ.ਓ.) ਨੇ ਸ਼ਹਿਰ ਦੀ ਇਕ ਨਿੱਜੀ ਕੰਪਨੀ ਨੂੰ ਵੀਰਵਾਰ ਨੂੰ ਨੋਟਿਸ ਜਾਰੀ ਕੀਤਾ ਸੀ। ਖੇਡਕਰ (34) ਦੀ ਇੱਥੇ ਨਿਯੁਕਤੀ ਦੌਰਾਨ ਉਨ੍ਹਾਂ ਵਲੋਂ ਇਸਤੇਮਾਲ ਕੀਤੀ ਗਈ 'ਆਡੀ' ਕਾਰ ਇਸੇ ਕੰਪਨੀ ਦੇ ਨਾਂ ਨਾਲ ਰਜਿਸਟਰਡ ਹੈ। ਅਧਿਕਾਰੀਆਂ ਅਨੁਸਾਰ, ਰਜਿਸਟਰਡ ਉਪਯੋਗਕਰਤਾ ਦਾ ਪਤਾ ਹਵੇਲੀ ਤਾਲੁਕਾ ਦੇ ਸ਼ਿਵਾਨੇ ਪਿੰਡ ਜ਼ਿਕਰ ਕੀਤਾ ਗਿਆ ਸੀ।

ਖੇਡਕਰ ਹਾਲ 'ਚ ਪੁਣੇ 'ਚ ਵੱਖ ਕਮਰਾ ਅਤੇ ਕਰਮਚਾਰੀ ਵਰਗੀਆਂ ਮੰਗਾਂ ਨੂੰ ਲੈ ਕੇ ਵਿਵਾਦ ਖੜ੍ਹਾ ਕਰਨ ਤੋਂ ਬਾਅਦ ਚਰਚਾ 'ਚ ਰਹੀ ਸੀ। ਭਾਰਤੀ ਪ੍ਰਸ਼ਾਸਨਿਕ ਸੇਵਾ 'ਚ ਚੁਣੇ ਜਾਣ ਲਈ ਉਨ੍ਹਾਂ ਨੇ ਦਿਵਿਆਂਗਤਾ ਅਤੇ ਹੋਰ ਪਿਛੜਾ ਵਰਗ (ਓ.ਬੀ.ਸੀ.) ਦਾ ਕੋਟਾ ਦੀ ਗਲਤ ਵਰਤੋਂ ਕੀਤੀ ਸੀ। ਖੇਡਕਰ ਨੇ 'ਆਡੀ' ਕਾਰ 'ਤੇ ਲਾਲ ਬੱਤੀ ਦਾ ਇਸਤੇਮਾਲ ਕੀਤਾ ਅਤੇ ਬਿਨਾਂ ਮਨਜ਼ੂਰੀ ਉਸ 'ਤੇ 'ਮਹਾਰਾਸ਼ਟਰ ਸਰਕਾਰ' ਵੀ ਲਿਖਵਾਇਆ ਸੀ। ਵਿਵਾਦ ਤੋਂ ਬਾਅਦ ਉਸ ਨੂੰ ਸਿਖਲਾਈ ਪੂਰੀ ਹੋਣ ਤੋਂ ਪਹਿਲੇ ਪੁਣੇ ਤੋਂ ਵਾਸ਼ਿਮ ਜ਼ਿਲ੍ਹੇ 'ਚ ਟਰਾਂਸਫਰ ਕਰ ਦਿੱਤਾ ਗਿਆ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ,''ਖੇਡਕਰ ਜਿਸ ਨਿੱਜੀ ਕਾਰ ਦਾ ਇਸਤੇਮਾਲ ਕਰ ਰਹੀ ਸੀ, ਉਸ 'ਤੇ ਲਾਲ ਬੱਤੀ ਅਤੇ ਸਰਕਾਰੀ ਚਿੰਨ੍ਹ ਦੇ ਅਣਅਧਿਕਾਰਤ ਇਸਤੇਮਾਲ ਨੂੰ ਲੈ ਕੇ ਵੀਰਵਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ, ਉਸ ਦੇ ਦਸਤਾਵੇਜ਼ ਦੀ ਜਾਂਚ ਕੀਤੀ ਜਾਵੇਗੀ ਅਤੇ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News